ਨਰਾਤਿਆਂ ''ਚ ਸਪੈਸ਼ਲ ਦਿਖਣ ਲਈ ਫੋਲੋ ਕਰੋ ਸ਼ਹਿਨਾਜ਼ ਹੁਸੈਨ ਦੇ ਇਹ ਬਿਊਟੀ ਟਿਪਸ

Tuesday, Oct 05, 2021 - 02:57 PM (IST)

ਨਵੀਂ ਦਿੱਲੀ- ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਹੀ ਵਾਲਾ ਹੈ। ਨਰਾਤਿਆਂ ਨਾਲ ਪਾਵਨ ਤਿਉਹਾਰਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਅਤੇ ਨਰਾਤੇ ਸ਼ੁਰੂ ਹੋਣ ਵਾਲੇ ਹਨ। ਦੁਨੀਆ ਭਰ 'ਚ ਹਿੰਦੂਆਂ ਦੇ ਸਭ ਤੋਂ ਪਵਿੱਤਰ ਤਿਉਹਾਰਾਂ 'ਚੋਂ ਇਕ ਮੰਨੇ ਜਾਣ ਵਾਲੇ ਨਰਾਤੇ ਇਸ ਸਾਲ 7 ਅਕਤੂਬਰ ਤੋਂ 15 ਅਕਤਬੂਰ ਤੱਕ ਮਨਾਏ ਜਾਣਗੇ। ਨਰਾਤਿਆਂ ਤੋਂ ਬਾਅਦ ਦੁਸ਼ਹਿਰਾ, ਕਰਵਾਚੌਥ, ਧਨਤੇਰਸ਼, ਦਿਵਾਲੀ, ਭਾਈਦੂਜ, ਛਠ ਪੂਜਾ ਸਮੇਤ ਅਨੇਕ ਤਿਉਹਾਰ ਮਨਾਏ ਜਾਣਗੇ। ਨਰਾਤਿਆਂ ਦੌਰਾਨ ਔਰਤਾਂ ਡਾਂਡੀਆਂ, ਗਰਬਾ ਡਾਂਸ, ਦੁਰਗਾ ਪੂਜਾ ਸਮੇਤ ਅਨੇਕ ਸਮਾਜਿਕ ਧਾਰਮਿਕ ਪ੍ਰੋਗਰਾਮਾਂ 'ਚ ਪਰਿਵਾਰ ਸਮੇਤ ਹਿੱਸਾ ਲੈਂਦੀਆਂ ਹਨ। ਜ਼ਾਹਿਰ ਜਿਹੀ ਗੱਲ ਹੈ ਕਿ ਇਨ੍ਹਾਂ ਪਵਿੱਤਰ ਮੌਕਿਆਂ 'ਤੇ ਭਗਤੀਭਾਵ, ਮਸਤੀ, ਜੋਸ਼, ਉਮੰਗ ਨਾਲ ਭਰੇ ਆਪਣੇ ਸਭ ਤੋਂ ਸੁੰਦਰ ਅਤੇ ਆਰਕਸ਼ਕ ਵਿਅਕਤੀਤੱਵ 'ਚ ਦਿਖਣਾ ਚਾਹੋਗੇ।
ਨਰਾਤਿਆਂ 'ਚ ਮੌਸਮ ਤੇਜ਼ੀ ਨਾਲ ਕਰਵਟ ਲੈਂਦਾ ਹੈ ਅਤੇ ਇਸ ਮੌਸਮ 'ਚ ਠੰਡ ਤੇਜ਼ੀ ਨਾਲ ਵੱਧਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਵਾਤਾਵਰਨ 'ਚ ਤਾਪਮਾਨ ਡਿੱਗਣ ਨਾਲ ਨਮੀ 'ਚ ਕਮੀ ਆ ਜਾਂਦੀ ਹੈ ਅਤੇ ਚਮੜੀ ਨਾਲ ਜੁੜੀਆਂ ਅਨੇਕ ਸੌਂਦਰਯ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਨਰਾਤਿਆਂ 'ਚ ਜ਼ਿਆਦਾਤਰ ਔਰਤਾਂ ਵਰਤ ਰੱਖਦੀਆਂ ਹਨ ਅਤੇ ਆਪਣੀਆਂ ਵਿਵਸਥਾਵਾਂ ਦੀ ਵਜ੍ਹਾ ਨਾਲ ਸਮੇਂ 'ਤੇ ਉਚਿਤ ਫਲਾਹਾਰ ਆਦਿ ਨਹੀਂ ਲੈ ਪਾਉਂਦੀਆਂ ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਅਸਰ ਪੈਂਦਾ ਹੈ ਅਤੇ ਚਿਹਰਾ ਬੁਝਿਆ-ਬੁਝਿਆ ਜਿਹਾ ਦਿਖਣ ਲੱਗਦਾ ਹੈ ਪਰ ਜੇਕਰ ਤੁਸੀਂ ਆਪਣੀਆਂ ਸਾਰੀਆਂ ਵਿਵਸਥਾਵਾਂ ਨੂੰ ਨਿਭਾਉਂਦੇ ਹੋਏ ਵੀ ਆਪਣੀ ਸੁੰਦਰਤਾ ਅਤੇ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਘਰੇਲੂ ਉਪਾਅ ਕਰਨੇ ਹੋਣਗੇ। ਚਲੋਂ ਅੱਜ ਅਸੀਂ ਤੁਹਾਨੂੰ ਸੌਂਦਰਯ ਮਾਹਿਰ ਅਤੇ ਹਰਬਲ ਕੁਈਨ ਸ਼ਹਿਨਾਜ਼ ਹੁਸੈਨ ਦੇ ਕੁਝ ਖਾਸ ਬਿਊਟੀ ਟਿਪਸ ਦੱਸਦੇ ਹਾਂ।

PunjabKesari
ਇੰਝ ਲਗਾਓ ਫਾਊਂਡੇਸ਼ਨ
ਇਨ੍ਹਾਂ ਤਿਉਹਾਰ ਦੌਰਾਨ ਆਪਣਾ ਕੁਦਰਤੀ ਨਿਖਾਰ ਅਤੇ ਸੌਂਦਰਯ ਬਣਾਏ ਰੱਖਣ ਲਈ ਸਭ ਤੋਂ ਪਹਿਲਾਂ ਆਪਣੀ ਚਮੜੀ ਨੂੰ ਸਾਫ ਕਰੋ। ਉਸ 'ਤੇ ਤਰਲ ਮਾਇਸਚੁਰਾਈਜ਼ਰ ਲਗਾਓ। ਆਇਲੀ ਸਕਿਨ ਲਈ ਕਾਟਨਵੂਲ ਦੀ ਮਦਦ ਨਾਲ ਚਿਹਰੇ 'ਤੇ ਐਸਟ੍ਰਿਜੈਂਟ ਲੋਸ਼ਨ ਲਗਾ ਲਓ ਅਤੇ ਕੁਝ ਮਿੰਟ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਚਿਹਰੇ ਦੇ ਦਾਗ ਧੱਬਿਆਂ ਨੂੰ ਢੱਕਣ ਲਈ ਹਲਕੇ ਰੰਗ ਦਾ ਫਾਊਂਡੇਸ਼ਨ ਲਗਾਓ। ਇਸ ਤੋਂ ਬਾਅਦ ਪੂਰੇ ਚਿਹਰੇ 'ਤੇ ਆਮ ਫਾਊਂਡੇਸ਼ਨ ਦੀ ਵਰਤੋਂ ਕਰੋ। ਚਿਹਰੇ 'ਤੇ ਫਾਊਂਡੇਸ਼ਨ ਲਗਾ ਕੇ ਇਸ ਨੂੰ ਗਿੱਲੇ ਸਪੰਜ ਨਾਲ ਜਾਂ ਉਂਗਲੀਆਂ ਦੀ ਮਦਦ ਨਾਲ ਚਿਹਰੇ ਅਤੇ ਗਰਦਨ 'ਤੇ ਪੂਰੀ ਤਰ੍ਹਾਂ ਮਿਲਾਓ। ਫਾਊਂਡੇਸ਼ਨ ਨੂੰ ਸਥਿਰ ਕਰਨ ਲਈ ਖੁੱਲ੍ਹਿਆ ਪਾਊਡਰ ਵਰਤੋਂ 'ਚ ਲਿਆਓ ਫਾਊਂਡੇਸ਼ਨ ਨੂੰ ਮਟਮੈਲੇ ਟੋਨ ਦੀ ਵਰਤੋਂ ਕਰੋ ਨਾ ਕਿ ਗੁਲਾਬੀ ਟੋਨ ਨਾਲ। ਅਸਲ 'ਚ ਭਾਰਤੀਆਂ ਦੀ ਸਕਿਨ 'ਤੇ ਮਟਮੈਲਾ ਰੰਗ ਕਾਫੀ ਸੋਹਣਾ ਲੱਗਦਾ ਹੈ। ਜੇਕਰ ਤੁਹਾਡੀ ਚਮੜੀ ਜ਼ਿਆਦਾ ਗੌਰੀ ਹੈ ਤਾਂ ਗੁਲਾਬੀ ਰੰਗਤ ਵਾਲੀ ਮਟਮੈਲੀ ਟੋਨ ਦੀ ਵਰਤੋਂ ਕਰੋ। ਸਾਂਵਲੇ ਰੰਗ 'ਚ ਭੂਰੇ ਰੰਗ ਦੀ ਟੋਨ ਉਪਯੁਕਤ ਹੈ। ਉਧਰ ਜ਼ਿਆਦਾਤਰ ਭਾਰਤੀ ਸਕਿਨ ਦੇ ਰੰਗ ਪੀਲੇ ਦੇ ਮੁਕਾਬਲੇ ਮਟਮੈਲੇ ਅਤੇ ਬਿਸਕੁੱਟ ਫਾਊਂਡੇਸ਼ਨ 'ਚ ਜ਼ਿਆਦਾ ਆਕਰਸ਼ਕ ਦਿਖਦੇ ਹਨ। ਨਰਾਤਿਆਂ ਦੇ ਪਾਵਨ ਤਿਉਹਾਰਾਂ 'ਚ ਤੁਸੀਂ ਗੋਲਡਨ ਫਾਊਂਡੇਸ਼ਨ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾਓ ਅਤੇ ਗਿੱਲੇ ਸਪੰਜ ਨਾਲ ਪੂਰੇ ਚਿਹਰੇ 'ਤੇ ਘੁੰਮਾ ਦਿਓ ਤਾਂ ਜੋ ਚਮੜੀ ਨੂੰ ਸੁਨਹਿਰੀ ਰੰਗਤ ਦਿੱਤੀ ਜਾ ਸਕੇ। ਜਦੋਂ ਵੀ ਤੁਸੀਂ ਮੇਕਅਪ ਕਰੋ ਤਾਂ ਉਸ ਨੂੰ ਲੋੜ ਤੋਂ ਜ਼ਿਆਦਾ ਨਾ ਹੀ ਲਗਾਓ ਅਤੇ ਨਾ ਹੀ ਰਗੜੋ। ਫਾਊਂਡੇਸ਼ਨ ਜਾਂ ਬਲਸ਼ਰ 'ਚ ਉਸੇ ਸਪਰਸ਼ ਨਾਲ ਉਂਗਲੀਆਂ ਦੀ ਵਰਤੋਂ ਨਾਲ ਲਗਾਉਣਾ ਹੀ ਬਿਹਤਰ ਹੁੰਦਾ ਹੈ। ਇਸ ਨੂੰ ਗਿੱਲੇ ਸਪੰਜ ਨਾਲ ਵੀ ਹਲਕੇ ਤਰੀਕੇ ਨਾਲ ਪੂਰੇ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। 

PunjabKesari
ਹਲਕੇ ਬਲਸ਼ਰ ਦੀ ਕਰੋ ਵਰਤੋਂ
ਗੱਲ੍ਹਾਂ 'ਤੇ ਹਲਕੇ ਬਲਸ਼ਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਅਤੇ ਪਾਊਂਡਰ ਬਲਸ਼ਰ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਪਾਊਡਰ ਲਗਾਉਣ ਤੋਂ ਬਾਅਦ ਵਰਤੋਂ ਕਰੋ। ਇਸ ਨੂੰ ਗੱਲ੍ਹਾਂ 'ਤੇ ਲਗਾਉਣ ਤੋਂ ਬਾਅਦ ਉਪਰੀ ਅਤੇ ਹੇਠਲੇ ਪਾਸੇ ਤੱਕ ਹੌਲੀ-ਹੌਲੀ ਲਗਾਓ। ਉਸ ਤੋਂ ਬਾਅਦ ਗੱਲ੍ਹਾਂ 'ਤੇ ਹਲਕੇ ਰੰਗ ਹਾਈਲਾਈਟ ਦੀ ਵਰਤੋਂ ਕਰੋ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਮਿਲਾਓ। ਰਾਤ ਦੇ ਸਮੇਂ ਬਲਸ਼ਰ ਦੇ ਰੰਗਾਂ ਨੂੰ ਬੁੱਲ੍ਹਾਂ ਦੇ ਰੰਗਾਂ ਦੇ ਅਨੁਕੂਲ ਹੋਣਾ ਜ਼ਰੂਰੀ ਨਹੀਂ ਹੈ। ਜੇਕਰ ਤੁਸੀਂ ਨਾਰੰਗੀ ਲਿਪਸਟਿਕ ਲਗਾਈ ਹੈ ਤਾਂ ਨਾਰੰਗੀ ਬਲਸ਼ਰ ਦੀ ਵਰਤੋਂ ਨਾ ਕਰੋ। ਨਿਖਰੀ ਚਮੜੀ ਲਈ ਗੁਲਾਬੀ ਅਤੇ ਲਾਲ ਬਲਸ਼ਰ ਦੀ ਵਰਤੋਂ ਕਰੋ। ਜੇਕਰ ਤੁਹਾਡੀ ਸਕਿਨ 'ਚ ਪੀਲਾਪਨ ਹੈ ਤਾਂ ਨਾਰੰਗੀ ਬਲਸ਼ਰ ਦੀ ਵਰਤੋਂ ਤੋਂ ਪਰਹੇਜ਼ ਕਰੋ। ਕਣਕ ਦੇ ਰੰਗ ਦੀ ਚਮੜੀ ਗੁਲਾਬੀ, ਮੂੰਗੀਆ, ਕਾਂਸੀ ਰੰਗ ਜ਼ਿਆਦਾ ਲਾਭਦਾਇਕ ਹੋ ਸਕਦੇ ਹਨ ਅਤੇ ਸਾਂਵਲੇ ਰੰਗ ਲਈ ਆਲੂ ਬੁਖਾਰਾ, ਗਹਿਰਾ ਲਾਲ ਰੰਗ ਅਤੇ ਕਾਂਸੀ ਰੰਗ ਸਭ ਤੋਂ ਜ਼ਿਆਦਾ ਉਪਯੁਕਤ ਸਾਬਿਤ ਹੋਵੇਗਾ।
ਅਜਿਹਾ ਹੋਵੇ ਤਾਂ ਮੇਕਅਪ ਕਰੋ
ਹਮੇਸ਼ਾ ਇਹ ਧਿਆਨ ਰੱਖੋ ਕਿ ਜੇਕਰ ਤੁਹਾਡਾ ਪ੍ਰੋਗਰਾਮ ਖੁੱਲ੍ਹੇ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਸਿਰਫ ਬੇਸਿਕ ਤੱਕ ਹੀ ਸੀਮਿਤ ਰਹੋ ਅਤੇ ਹਲਕੇ ਮੇਕਅਪ 'ਤੇ ਭਰੋਸਾ ਕਰੋ। ਅਸਲ 'ਚ ਜ਼ਿਆਦਾ ਮੇਕਅਪ ਗਰਮੀ, ਭੜਾਸ ਜਾਂ ਮੌਸਮ ਦੀ ਮਾਰ ਨਾਲ ਪਿਘਲ ਕੇ ਕੇ ਫੈਲ ਜਾਂਦਾ ਹੈ ਅਜਿਹੇ 'ਚ ਤੁਸੀਂ ਉਤਸਵ ਦਾ ਪੂਰਾ ਆਨੰਦ ਨਹੀਂ ਲੈ ਪਾਓਗੇ। ਉਤਸਵ ਖੁੱਲ੍ਹੇ 'ਚ ਸ਼ਿਰਕਤ ਕਰਨ ਜਾਂਦੇ ਸਮੇਂ ਤੁਸੀਂ ਪ੍ਰਾਈਮਰ, ਫਾਊਂਡੇਸ਼ਨ ਜਾਂ ਕੰਸੀਲਰ, ਕਈ ਮੇਕਅਪ ਅਤੇ ਆਮ ਲਿਪਸਟਿਕ ਤੱਕ ਸੀਮਿਤ ਰੱਖੋ। ਤਾਂ ਜੋ ਤੁਹਾਡਾ ਮੇਕਅਪ ਖਰਾਬ ਨਾ ਹੋਵੇ ਅਤੇ ਤੁਸੀਂ ਉਤਸਵ ਦਾ ਭਰਪੂਰ ਆਨੰਦ ਲੈ ਸਕੋ। ਨਰਾਤਿਆਂ 'ਚ ਜੇਕਰ ਕਿਸੇ ਪਾਰਟੀ/ਉਤਸਵ ਜਾਂ ਗਰਬਾ ਡਾਂਸ 'ਚ ਜਾ ਰਹੇ ਹੋ ਤਾਂ ਸਿਰਫ ਵਾਟਰ ਪਰੂਫ ਮੇਕਅਪ ਕਰੋ। ਵਾਤਾਵਰਨ 'ਚ ਗਰਮੀ ਅਤੇ ਡਾਂਸ ਨਾਲ ਸਰੀਰ ਦੇ ਤਾਪਮਾਨ 'ਚ ਵਾਧੇ ਨਾਲ ਤੁਹਾਡਾ ਮੇਕਅਪ ਖਰਾਬ ਹੋ ਸਕਦਾ ਹੈ। ਉਧਰ ਵਾਟਰ ਪਰੂਫ ਮੇਕਅਪ ਨਾਲ ਆਈ ਲਾਈਨਰ, ਲਿਪਸਟਿਕ, ਫਾਊਂਡੇਸ਼ਨ ਲੱਗਾ ਰਹੇਗਾ ਅਤੇ ਤੁਸੀਂ ਉਤਸਵ ਦਾ ਆਨੰਦ ਲੈ ਸਕੋਗੇ। 

ਜੇਕਰ ਪਾਉਣੀ ਹੈ ਅਜਿਹੀ ਡਰੈੱਸ

PunjabKesari
ਜੇਕਰ ਤੁਸੀਂ ਰਿਵਾਇਤੀ ਸਕਰਟ ਦੇ ਨਾਲ ਬੈਕਲੈੱਸ ਬਲਾਊਜ/ ਚੋਲੀ ਪਹਿਨ ਕੇ ਕਿਸੇ ਉਤਸਵ, ਗਰਬਾ ਜਾਂ ਡਾਂਡੀਆਂ 'ਚ ਜਾ ਰਹੇ ਹੋ ਤਾਂ ਆਪਣੀ ਪਿੱਠ 'ਤੇ ਵੈਕਸ ਜਾਂ ਪਾਲਿਸ਼ ਕਰਵਾਉਣੀ ਕਦੇ ਨਾਲ ਭੁੱਲੋ। ਪਰ ਪਿੱਠ 'ਤੇ ਵੈਕਸ ਜਾਂ ਪਾਲਿਸ਼ ਉਤਸਵ ਤੋਂ ਕੁਝ ਦਿਨ ਪਹਿਲੇ ਹੀ ਕਰਵਾਓ। ਤਾਂ ਜੋ ਕਿਸੇ ਕਿਸਮ ਦੇ ਫੋੜੇ, ਫਿਨਸੀਆਂ ਆਦਿ ਦੀ ਸਮੱਸਿਆ ਆਵੇ ਤਾਂ ਉਸ ਦਾ ਸਮੇਂ ਰਹਿੰਦੇ ਇਲਾਜ ਕਰਵਾ ਲਿਆ ਜਾਵੇ। ਤੁਸੀਂ ਪ੍ਰੋਗਰਾਮ, ਗਰਬਾ ਜਾਂ ਡਾਂਡੀਆਂ 'ਚ ਨੱਚਣ ਜਾ ਰਹੀ ਹੈ ਜਾਂ ਸਿਰਫ ਦਰਸ਼ਕ ਬਣ ਕੇ ਲਾਭ ਉਠਾਉਣਾ ਚਾਹੁੰਦੋ ਹੋ ਪਰ ਦੋਵੇਂ ਹੀ ਮਾਮਲਿਆਂ 'ਚ ਹਲਕੇ ਫਾਊਡੇਸ਼ਨ ਦੀ ਵਰਤੋਂ ਕਰੋ ਕਿਉਂਕਿ ਤੁਹਾਨੂੰ ਪਸੀਨਾ ਆਉਂਦੇ ਹੀ ਭਾਰੀ ਫਾਊਂਡੇਸ਼ਨ ਪਿਘਲਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡਾ ਮਜ਼ਾ ਕਿਰਕਿਰਾ ਹੋ ਜਾਵੇਗਾ। ਜੇਕਰ ਤੁਸੀਂ ਹਰ ਰਾਤ ਗਰਬਾ ਡਾਂਸ ਇੰਜੁਆਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਅੱਖਾਂ ਦਾ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਤੁਹਾਡੀਆਂ ਅੱਖਾਂ 'ਚ ਸੋਜ ਨਾ ਆਏ। ਅੱਖਾਂ ਦੀ ਸੁੰਦਰਤਾ ਲਈ ਰੋਜ਼ਾਨਾ ਅੱਠ ਦੱਸ ਘੰਟੇ ਦੀ ਨੀਂਦ ਜ਼ਰੂਰ ਲਓ। ਆਪਣੇ ਚਿਹਰੇ ਜਾਂ ਸਕਿਨ 'ਤੇ ਮੇਕਅਪ ਲਗਾਉਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤੋਗੇ ਤਾਂ ਤੁਹਾਡਾ ਮੇਕਅਪ ਤੁਹਾਡੀ ਸਕਿਨ ਦੇ ਅਨੁਰੂਪ ਤੁਹਾਡੇ ਸੋਂਦਰਯ ਨੂੰ ਨਿਖਾਰਨ 'ਚ ਮੁੱਖ ਭੂਮਿਕਾ ਅਦਾ ਕਰੇਗਾ। ਜਿਸ ਨਾਲ ਤੁਸੀਂ ਨੌ ਨਰਾਤਿਆਂ 'ਚ ਖਿੜੀ-ਖਿੜੀ ਨਜ਼ਰ ਆਓਗੇ। ਸਕਿਨ ਦੀ ਟੋਨਿੰਗ, ਕਲੀਜ਼ਿੰਗ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੈ। ਚੰਗੀ ਟੋਨਿੰਗ ਨਾਲ ਚਮੜੀ 'ਤੇ ਆਇਲੀ ਪਦਾਰਥ, ਗੰਦਗੀ ਆਦਿ ਨੂੰ ਹਟਾਉਣ 'ਚ ਮਦਦ ਮਿਲਦੀ ਹੈ ਜਿਸ ਨਾਲ ਚਮੜੀ ਨੂੰ ਕੋਮਲ, ਪੋਸ਼ਿਤ ਨਮੀਯੁਕਤ ਰੱਖਿਆ ਜਾ ਸਕਦਾ ਹੈ ਅਤੇ ਚਮੜੀ ਦਾ ਪੀ.ਐੱਚ ਸੰਤੁਲਨ ਬਰਕਰਾਰ ਰਹਿੰਦਾ ਹੈ।

PunjabKesari
ਹੱਥਾਂ ਪੈਰਾਂ ਦੀ ਖੂਬਸੂਰਤੀ 'ਤੇ ਵੀ ਦਿਓ ਧਿਆਨ
ਆਪਣੇ ਚਿਹਰੇ ਦੀ ਸੁੰਦਰਤਾ ਦੇ ਨਾਲ ਹੀ ਆਪਣੇ ਹੱਥ ਦੇ ਨਹੂੰਆਂ ਅਤੇ ਪੈਰਾਂ 'ਤੇ ਜ਼ਰੂਰ ਧਿਆਨ ਦਿਓ। ਨਰਾਤੇ ਸ਼ੁਰੂ ਹੋਣ ਤੋਂ ਪਹਿਲਾਂ ਮੈਨੀਕਿਓਰ ਅਤੇ ਪੈਡੀਕਿਓਰ ਜ਼ਰੂਰ ਕਰਵਾ ਲਓ। ਜੇਕਰ ਕੋਰੋਨਾ ਜਾਂ ਕਿਸੇ ਹੋਰ ਵਜ੍ਹਾ ਨਾਲ ਸੈਲੂਨ ਜਾਣ ਤੋਂ ਪਰੇਸ਼ਾਨ ਹੋ ਤਾਂ ਘਰ ਬੈਠੇ ਹੀ ਨਿੰਬੂ ਜੂਸ ਅਤੇ ਚੀਨ ਦੇ ਮਿਸ਼ਰਨ ਨਾਲ ਆਪਣੇ ਹੱਥਾਂ ਅਤੇ ਲੱਤਾਂ ਦੀ ਰਗੜ ਕੇ ਮਾਲਿਸ਼ ਕਰੋ। ਪੈਰ ਤੁਹਾਡੇ ਜੀਵਨ ਦਾ ਆਧਾਰ ਹੁੰਦੇ ਹਨ। ਗਰਬਾ 'ਚ ਤੁਸੀਂ ਦਿਲ ਖੋਲ੍ਹ ਕੇ ਨੱਚੋ ਤਾਂ ਇਸ ਲਈ ਤੁਹਾਡੇ ਪੈਰਾਂ ਦੀ ਸਿਹਤ ਅਤੇ ਮਜ਼ਬੂਤੀ ਦੋਵੇਂ ਹੀ ਬਹੁਤ ਜ਼ਰੂਰੀ ਹੁੰਦੇ ਹਨ। ਜੇਕਰ ਤੁਹਾਨੂੰ ਪੂਰੇ ਨੌ ਦਿਨ ਡਾਂਸ ਕਰਨਾ ਹੈ ਜਾਂ ਸਮਾਜਿਕ, ਧਾਰਮਿਕ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਹੈ ਤਾਂ ਤੁਸੀਂ ਪ੍ਰਤੀਦਿਨ ਪੈਰਾਂ 'ਤੇ ਜ਼ਰੂਰ ਧਿਆਨ ਦਿਓ ਨਹੀਂ ਤਾਂ ਕਿਤੇ ਤੁਹਾਡੇ ਪੈਰ ਹੀ ਜਵਾਬ ਨਾ ਦੇ ਜਾਣ। 
ਪੈਰਾਂ ਦੀ ਥਕਾਵਟ ਦੀ ਵਜ੍ਹਾ ਨਾਲ ਹੋਣ ਵਾਲੇ ਦਰਦ ਨੂੰ ਘੱਟ ਕਰਨ ਅਤੇ ਪੈਰਾਂ ਨੂੰ ਤਰੋਤਾਜ਼ਾ ਰੱਖਣ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਬਹੁਤ ਜ਼ਰੂਰੀ ਹੈ। ਇਸ ਲਈ ਅੱਧਾ ਟਬ ਗਰਮ ਪਾਣੀ 'ਚ ਅੱਧਾ ਕੱਪ ਬੇਕਿੰਗ ਸੋਡਾ, ਥੋੜ੍ਹਾ ਜਿਹਾ ਸੇਂਧਾ ਨਮਕ, ਇਕ ਕੱਪ ਐਪਲ ਸਾਈਡਰ ਅਤੇ ਕੁਝ ਬੂੰਦਾਂ ਲੈਵੇਂਡਰ ਤੇਲ ਪਾਓ। ਫਿਰ ਆਪਣੇ ਪੈਰਾਂ ਨੂੰ ਇਸ ਮਿਸ਼ਰਨ 'ਚ ਕੁਝ ਦੇਰ ਤੱਕ ਟਬ 'ਚ ਰਹਿਣ ਦਿਓ। ਇਸ ਤੋਂ ਬਾਅਦ ਪੈਰਾਂ ਨੂੰ ਸਾਫ ਕਰ ਲਓ। ਇਸ ਨਾਲ ਤੁਹਾਡੇ ਪੈਰ ਸਾਫ ਅਤੇ ਮੁਲਾਇਮ ਹੋਣਗੇ। 
ਖੁਰਾਕ ਦਾ ਵੀ ਰੱਖੋ ਧਿਆਨ
ਤਿਉਹਾਰਾਂ ਦੀ ਦੌੜ ਧੁੱਪ ਦੇ ਵਿਚਾਲੇ ਕਾਫੀ ਪਾਣੀ, ਜੂਸ ਜਾਂ ਸੂਪ ਲੈਣਾ ਜ਼ਰੂਰ ਯਾਦ ਰੱਖੋ ਕਿਉਂਕਿ ਗਹਿਮਾ-ਗਹਿਮੀ ਦੇ ਵਿਚਾਲੇ ਤੁਹਾਡੇ ਸਰੀਰ 'ਚ ਨਮੀ ਦੀ ਘਾਟ ਆ ਸਕਦੀ ਹੈ ਜਿਸ ਨਾਲ ਤੁਹਾਡੀ ਚਮੜੀ ਖੁਸ਼ਕ ਹੋ ਸਕਦੀ ਹੈ। ਇਸ ਨਾਲ ਤੁਸੀਂ ਥਕੇ-ਥਕੇ ਦਿਖਣ ਲੱਗੋਗੇ। ਡਾਂਡੀਆਂ ਡਾਂਸ 'ਚ ਸਕਿਨ ਦੀ ਚਮਕ ਬਰਕਰਾਰ ਰੱਖਣ 'ਚ ਕਾਫੀ ਤਰਲ ਪਦਾਰਥ-ਲੀਕਵਿਡ ਬਹੁਤ ਜ਼ਰੂਰੀ ਹੁੰਦਾ ਹੈ। ਨਾਰੀਅਲ ਪਾਣੀ, ਨਿੰਬੂ ਪਾਣੀ, ਤਾਜ਼ਾ ਪਾਣੀ, ਤਾਜ਼ਾ ਜੂਸ, ਤੁਹਾਨੂੰ ਤਰੋਤਾਜ਼ਾ ਰੱਖੇਗਾ ਜਿਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਅਤੇ ਤੁਹਾਡੀ ਸਕਿਨ ਕੁਦਰਤੀ ਤੌਰ 'ਤੇ ਖਿੜੀ ਰਹੇਗੀ। ਤੁਸੀਂ ਆਪਣੇ ਨਾਲ ਨਿੰਬੂ ਜੂਸ, ਚੀਨੀ, ਕਾਲਾ ਲੂਣ ਅਤੇ ਕਾਲੀ ਮਿਰਚ ਪਾਊਡਰ ਰੱਖੋ ਅਤੇ ਬਰੇਕ ਦੌਰਾਨ ਇਸ 'ਚ ਆਪਣੇ ਸੁਆਦ ਦੇ ਅਨੁਰੂਪ ਪਾਣੀ ਮਿਲਾ ਕੇ ਪੀਓ। ਇਸ ਨਾਲ ਤੁਹਾਡੇ ਸਰੀਰ 'ਚ ਨਿਯਮਿਤ ਊਰਜਾ ਦਾ ਸੰਚਾਰ ਹੋਵੇਗੀ ਅਤੇ ਤੁਹਾਡੀ ਸਿਹਤ ਅਤੇ ਤੁਹਾਡੇ ਮੂਡ ਦੋਵੇਂ ਹੀ ਜੋਸ਼/ਉਤਸ਼ਾਹ ਨਾਲ ਭਰਪੂਰ ਰਹਿਣਗੇ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਮੇਕਅਪ, ਜਿਊਲਰੀ ਉਤਰਨਾ ਨਾ ਭੁੱਲੋ। ਜਿਊਲਰੀ 'ਤੇ ਦਿਨ ਭਰ ਦੀ ਜਮ੍ਹਾ ਧੂੜ ਮਿੱਟੀ ਨੂੰ ਹਟਾਉਣ ਲਈ ਜਿਊਲਰੀ ਨੂੰ ਧੋ ਕੇ ਸਾਫ ਕੱਪੜੇ ਨਾਲ ਸਾਫ ਕਰੋ। ਤਾਂ ਜੋ ਕਿਸੇ ਐਲਰਜੀ ਤੋਂ ਬਚਾ ਜਾ ਸਕੇ। ਮੇਕਅਪ ਨੂੰ ਬੇਬੀ ਆਇਲ ਦੀ ਮਦਦ ਨਾਲ ਹੌਲੀ-ਹੌਲੀ ਸਾਫ ਕਰ ਲਓ। ਇਸ ਤੋਂ ਬਾਅਦ ਪ੍ਰਭਾਵਿਤ ਥਾਂ 'ਤੇ ਆਈਸ ਮੱਲੋ। ਇਸ ਤੋਂ ਇਲਾਵਾ ਸਕਿਨ 'ਤੇ ਨਾਰੀਅਲ ਤੇਲ ਦੀ ਮਾਲਿਸ਼ ਬਹੁਤ ਲਾਭਦਾਇਕ ਹੋਵੇਗੀ।


Aarti dhillon

Content Editor

Related News