ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਨਵੰਬਰ ''ਚ ਆਵੇਗਾ ਇਹ ਟ੍ਰੈਫਿਕ ਰੂਲ
Monday, Oct 28, 2024 - 06:33 PM (IST)
ਮੋਹਾਲੀ : ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਹੁਣ ਮਹਿੰਗਾ ਸਾਬਤ ਹੋਵੇਗਾ ਕਿਉਂਕਿ ਮੋਹਾਲੀ ਪੁਲਸ ਲਈ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਦਾ ਮੌਕੇ 'ਤੇ ਹੀ ਚਲਾਨ ਕੱਟਣਾ ਹੁਣ ਬਹੁਤ ਆਸਾਨ ਹੋ ਜਾਵੇਗਾ। ਮੋਹਾਲੀ ਦੇ ਚੁਣੇ ਹੋਏ 20 ਪੁਆਇੰਟਾਂ 'ਤੇ 400 ਹਾਈ ਡੈਫੀਨੇਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਆਖਰੀ ਪੜਾਅ 'ਤੇ ਹੈ। ਆਉਂਦੇ ਨਵੰਬਰ ਮਹੀਨੇ ਵਿਚ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਪੁਲਸ ਵੱਲੋਂ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਜਿਸ ਲਈ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ (ਪੀਪੀਐੱਚਸੀ) ਨੇ ਲਗਭਗ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ।
ਇਹ ਵੀ ਪੜ੍ਹੋ : 31 ਅਕਤੂਬਰ ਜਾਂ 1 ਨਵੰਬਰ, ਹਰਿਮੰਦਰ ਸਾਹਿਬ 'ਚ ਇਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ
ਮੋਹਾਲੀ ਦੀਆਂ ਲਗਭਗ ਸਾਰੀਆਂ ਮੁੱਖ ਸੜਕਾਂ 'ਤੇ ਕੈਮਰੇ ਲਗਾਏ ਗਏ ਹਨ। ਕੁਝ ਥਾਵਾਂ ’ਤੇ ਗਮਾਡਾ ਵੱਲੋਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ, ਜਿੱਥੇ ਅਜੇ ਤੱਕ ਕੈਮਰੇ ਨਹੀਂ ਲਾਏ ਗਏ। ਪੀ.ਪੀ.ਐੱਚ.ਸੀ. ਅਧਿਕਾਰੀਆਂ ਮੁਤਾਬਕ ਨਵੰਬਰ ਮਹੀਨੇ ਤੋਂ ਜਿਨ੍ਹਾਂ ਥਾਵਾਂ ’ਤੇ ਕੈਮਰੇ ਲਾਏ ਗਏ ਹਨ, ਉਨ੍ਹਾਂ 'ਤੇ ਚਲਾਨ ਕੱਟਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਕਾਰਵਾਈ ਦੀ ਤਿਆਰੀ 'ਚ ਟ੍ਰੈਫਿਕ ਪੁਲਸ, ਹੋਣਗੇ ਮੋਟੇ ਚਲਾਨ
ਸੋਹਾਣਾ ਥਾਣੇ ਵਿਚ ਬਣਾਇਆ ਗਿਆ ਕਮਾਂਡ ਸੈਂਟਰ
ਇਨ੍ਹਾਂ ਕੈਮਰਿਆਂ ਦਾ ਕਮਾਂਡ ਸੈਂਟਰ ਮੋਹਾਲੀ ਦੇ ਸੋਹਾਣਾ ਥਾਣੇ ਵਿਚ ਬਣਾਇਆ ਗਿਆ ਹੈ। ਸਾਰੇ ਕੈਮਰੇ ਇੱਥੋਂ ਆਪਰੇਟ ਕੀਤੇ ਜਾਣਗੇ। ਇਸ ਲਈ ਇੱਥੇ ਵੱਡੀਆਂ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਜਿੱਥੇ ਪੂਰੇ ਸ਼ਹਿਰ ਦੇ ਟ੍ਰੈਫਿਕ 'ਤੇ ਨਜ਼ਰ ਰੱਖੀ ਜਾਵੇਗੀ। ਇਹ ਕੈਮਰੇ ਨਾ ਸਿਰਫ਼ ਚਲਾਨ ਕੱਟਣਗੇ ਸਗੋਂ ਜੇ ਕੋਈ ਵਿਅਕਤੀ ਕੋਈ ਅਪਰਾਧ ਕਰਦਾ ਹੈ ਜਾਂ ਕੋਈ ਹਾਦਸਾ ਵਾਪਰਦਾ ਹੈ ਤਾਂ ਕਮਾਂਡ ਰੂਮ ਦਾ ਸੰਚਾਲਕ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦੇ ਦੇਵੇਗਾ। ਜਿਸ ਕਾਰਨ ਪੁਲਸ ਕੁਝ ਹੀ ਮਿੰਟਾਂ ਵਿਚ ਇਨ੍ਹਾਂ ਥਾਵਾਂ ’ਤੇ ਪਹੁੰਚ ਜਾਵੇਗੀ। ਕੈਮਰੇ ਨਵੰਬਰ ਵਿਚ ਚਾਲੂ ਹੋ ਜਾਣਗੇ ਅਤੇ ਚਲਾਨ ਪੇਸ਼ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਸਿੱਧਾ ਮੈਸੇਜ ਰਾਹੀਂ ਉਲੰਘਣਾ ਕਰਨ ਵਾਲੇ ਦੇ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਸਾਲਾਨਾ ਵਾਧੇ ਦੇ ਬਕਾਏ ਦੀ ਵੰਡ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e