ਫਲੋਰਲ ਪ੍ਰਿੰਟਸ ਤੇ ਫਲੋਰਲ ਐਂਬ੍ਰਾਏਡਰੀ ਸੂਟਸ ਔਰਤਾਂ ਨੂੰ ਆ ਰਹੇ ਨੇ ਬੇਹੱਦ ਪਸੰਦ

Saturday, Jan 04, 2025 - 01:17 PM (IST)

ਫਲੋਰਲ ਪ੍ਰਿੰਟਸ ਤੇ ਫਲੋਰਲ ਐਂਬ੍ਰਾਏਡਰੀ ਸੂਟਸ ਔਰਤਾਂ ਨੂੰ ਆ ਰਹੇ ਨੇ ਬੇਹੱਦ ਪਸੰਦ

ਅੰਮ੍ਰਿਤਸਰ (ਕਵਿਸ਼ਾ)- ਔਰਤਾਂ ਦੇ ਆਊਟਫਿੱਟਸ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਸੂਟ ਨੂੰ ਲੈ ਕੇ ਔਰਤਾਂ ਦੀ ਇੱਕ ਖਾਸ ਪਸੰਦ ਰਹਿੰਦੀ ਹੈ। ਸਮੇਂ-ਸਮੇਂ ’ਤੇ ਇਹ ਪਸੰਦ ਬਦਲਦੀ ਵੀ ਰਹਿੰਦੀ ਹੈ ਅਤੇ ਨਵੇਂ ਰੂਪ ਵਿਚ ਲੈਂਦੀ ਰਹਿੰਦੀ ਹੈ। ਸੂਟਾਂ ਵਿੱਚ ਖਾਸ ਤੌਰ ’ਤੇ ਉਨ੍ਹਾਂ ਦੇ ਡਿਜ਼ਾਇਨਸ, ਐਂਬ੍ਰਾਏਡਰੀ ਅਤੇ ਫੈਬਰਿਕ ਦੇ ਆਧਾਰ ’ਤੇ ਇਨ੍ਹਾਂ ਨੂੰ ਵੱਖ-ਵੱਖ ਕਿਸਮਾਂ ਵਿੱਚ ਰੱਖਿਆ ਜਾ ਸਕਦਾ ਹੈ। ਜੇਕਰ ਸੂਟ ਦੇ ਡਿਜ਼ਾਇਨਿੰਗ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਆਏ ਦਿਨ ਵੇਰੀਏਸ਼ਨ ਅਤੇ ਕ੍ਰੀਏਟਿਵਿਟੀ ਤੋਂ ਕਾਫੀ ਬਦਲਾਅ ਆਉਂਦੇ ਰਹਿੰਦੇ ਹਨ ਅਤੇ ਜੇਕਰ ਐਂਬ੍ਰਾਏਡਰੀ ਦੇ ਆਧਾਰ ’ਤੇ ਇਨ੍ਹਾਂ ਨੂੰ ਵੰਡਿਆ ਜਾਵੇ ਤਾਂ ਕਈ ਕਿਸਮਾਂ ਦੀ ਐਂਬ੍ਰਾਏਡਰੀ ਚੱਲਣ ਵਿਚ ਰਹਿੰਦੀ ਹੈ। ਤਾਂ ਕਦੇ ਏਬਸਟਰੈਕਟ ਪ੍ਰਿੰਟ, ਕਦੇ ਫਲੋਰਲ, ਤਾਂ ਕਦੇ ਪੋਲਕਾ ਡਾਟਸ ਵੱਖ-ਵੱਖ ਕਿਸਮਾਂ ਦੇ ਟ੍ਰੇਂਡਸ ਐਂਡ ਡਿਜਾਇਨਸ ਦੇ ਆਧਾਰ ’ਤੇ ਵੀ ਕਈ ਕਿਸਮਾਂ ਦੀ ਵੱਖਰੀਤਾ ਦੇਖਣ ਨੂੰ ਮਿਲਦੀ ਹੈ।
ਇਸ ਤੋਂ ਬਾਅਦ ਜੇਕਰ ਫੈਬਰਿਕ ਦੇ ਆਧਾਰ ’ਤੇ ਵੰਡਿਆ ਜਾਵੇ ਤਾਂ ਹਰ ਮੌਸਮ ਦੇ ਹਿਸਾਬ ਨਾਲ ਇਨ੍ਹਾਂ ਨੂੰ ਵੱਖ-ਵੱਖ ਫੈਬਰਿਕ ਜਿਵੇਂ ਸ਼ਿਫਾਨ, ਚਾਇਨਾਨ, ਬਨਾਰਸੀ, ਸਿਲਕ, ਕੋਟਨ, ਪਸ਼ਮੀਨਾ, ਵੈਲਵੇਟ ਆਦਿ ਵਿੱਚ ਵੰਡਿਆ ਜਾ ਸਕਦਾ ਹੈ। ਸਮੇਂ-ਸਮੇਂ ’ਤੇ ਉਨਾਂ ਦੀ ਪ੍ਰਿਟਿੰਗ ਦੇ ਅਧਾਰ ’ਤੇ ਵੀ ਔਰਤਾਂ ਦੀ ਪਸੰਦ ਬਦਲਦੀ ਰਹਿੰਦੀ ਹੈ। ਕਦੇ ਪਲੇਨ ਤਾਂ ਕਦੇ ਐਬਸਟ੍ਰੈਕਟ ਪ੍ਰਿੰਟ, ਕਦੇ ਫਲੋਰਲ ਤਾਂ ਕਦੇ ਪੋਲਕਾ ਡਾਟਸ ਵੱਖ-ਵੱਖ ਤਰ੍ਹਾਂ ਦੇ ਟ੍ਰੈਂਡ ਅਤੇ ਡਿਜ਼ਾਈਨ ਦੇ ਹਿਸਾਬ ਨਾਲ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਵੱਖਰੀਤਾ ਦੇਖਣ ਨੂੰ ਮਿਲਦੀ ਹੈ।
ਅੱਜ-ਕਲ ਔਰਤਾਂ ਨੂੰ ਫਲੋਰਲ ਪ੍ਰਿੰਟਸ ਅਤੇ ਫਲੋਰਲ ਐਂਬ੍ਰਾਏਡਰੀ ਵਾਲੇ ਸੂਟ ਕਾਫੀ ਜ਼ਿਆਦਾ ਆਕਰਸ਼ਿਤ ਕਰ ਰਹੇ ਹਨ। ਅੱਜ-ਕਲ ਦੇ ਮੌਸਮ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਮੌਸਮ ਵਿਚ ਇਸ ਤਰ੍ਹਾਂ ਦੇ ਫਲੋਰਲ ਬੁਟੀ ਪ੍ਰਿੰਟਸ ਅਤੇ ਫਲੋਰਲ ਬੂਟੀ ਐਂਬ੍ਰਾਏਡਰੀ ਦੇਖਣ ਵਿਚ ਕਾਫੀ ਦਿਲਚਸਪ ਅਤੇ ਮਨਮੋਹਕ ਲੱਗਦੀ ਹੈ, ਇਸ ਲਈ ਇਸ ਤਰ੍ਹਾਂ ਦੇ ਸੂਟ ਅੱਜ-ਕਲ ਔਰਤਾਂ ਵਿਚ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਹੇ ਹਨ, ਇਸ ਦੇ ਨਾਲ ਜਿਵੇਂ ਕਿ ਫਲੋਰਲ ਬੂਟੀ ਪ੍ਰਿੰਟਸ ਐਂਡ ਐਂਬ੍ਰਾਏਡਰੀ ਵਿਚ ਕਾਫੀ ਜ਼ਿਆਦਾ ਇੰਡੀਅਨ ਕੰਸੈਪਟ ਝਲਕਦਾ ਹੈ, ਇਸ ਲਈ ਵੀ ਔਰਤਾਂ ਨੂੰ ਸੂਟਾਂ ਲਈ ਇਸ ਤਰ੍ਹਾਂ ਦੀ ਪ੍ਰਿੰਟ ਅਤੇ ਐਂਬ੍ਰਾਏਡਰੀ ਬਹੁਤ ਪਸੰਦ ਆ ਰਹੀ ਹੈ।


author

Aarti dhillon

Content Editor

Related News