ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਬੈਕਲੈੱਸ ਮਲਟੀਕਲਰ ਮੈਕਸੀ

Saturday, Jun 07, 2025 - 11:37 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਬੈਕਲੈੱਸ ਮਲਟੀਕਲਰ ਮੈਕਸੀ

ਮੁੰਬਈ- ਵੈਸਟਰਨ ਡਰੈੱਸ ’ਚ ਮੁਟਿਆਰਾਂ ਨੂੰ ਜੀਨਸ ਟਾਪ ਦੇ ਨਾਲ-ਨਾਲ ਫਰਾਕ, ਮਿੱਡੀ ਅਤੇ ਮੈਕਸੀ ਬਹੁਤ ਪਸੰਦ ਆ ਰਹੀਆਂ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੀ ਮੈਕਸੀ ਵਿਚ ਦੇਖਿਆ ਜਾ ਸਕਦਾ ਹੈ। ਫੈਸ਼ਨ ਟਰੈਂਡ ਵਿਚ ਬੈਕਲੈੱਸ ਮਲਟੀਕਲਰ ਮੈਕਸੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਹ ਡਰੈੱਸ ਨਾ ਸਿਰਫ ਸਟਾਈਲਿਸ਼ ਅਤੇ ਆਰਾਮਦੇਹ ਹੈ ਸਗੋਂ ਹਰ ਮੌਕੇ ’ਤੇ ਮੁਟਿਆਰਾਂ ਨੂੰ ਯੂਨੀਕ ਲੁਕ ਦਿੰਦੀ ਹੈ। ਬੈਕਲੈੱਸ ਮਲਟੀਕਲਰ ਮੈਕਸੀ ਦਾ ਸਭ ਤੋਂ ਵੱਡਾ ਆਕਰਸ਼ਨ ਇਸਦਾ ਡਿਜ਼ਾਈਨ ਹੁੰਦਾ ਹੈ ਜੋ ਇਸਨੂੰ ਇਕ ਅਨੋਖਾ ਅਤੇ ਆਕਰਸ਼ਕ ਲੁਕ ਦਿੰਦਾ ਹੈ। ਇਹ ਮੈਕਸੀ ਤਰ੍ਹਾਂ-ਤਰ੍ਹਾਂ ਦੇ ਬੈਕਲੈੱਸ ਡਿਜ਼ਾਈਨ ’ਚ ਆਉਂਦੀ ਹੈ ਜਿਨ੍ਹਾਂ ਵਿਚ ਨਾਟ ਅਤੇ ਸਟ੍ਰੈਪ ਆਦਿ ਦਿੱਤੇ ਗਏ ਹੁੰਦੇ ਹਨ।

ਬੈਕਲੈੱਸ ਮਲਟੀਕਲਰ ਮੈਕਸੀ ਵਿਚ ਵੱਖ-ਵੱਖ ਰੰਗਾਂ ਦਾ ਸੁਮੇਲ ਹੁੰਦਾ ਹੈ ਜੋ ਇਸਨੂੰ ਇਕ ਆਕਰਸ਼ਕ ਅਤੇ ਫੈਸ਼ਨੇਬਲ ਲੁਕ ਦਿੰਦਾ ਹੈ। ਮੈਕਸੀ ਲੰਬੀ ਡਰੈੱਸ ਹੋਣ ਕਾਰਨ ਇਹ ਮੁਟਿਆਰਾਂ ਨੂੰ ਇਕ ਆਰਾਮਦਾਇਕ ਅਤੇ ਸਟਾਈਲਿਸ਼ ਲੁਕ ਦਿੰਦੀ ਹੈ। ਬੈਕਲੈੱਸ ਮਲਟੀਕਲਰ ਮੈਕਸੀ ਮੁਟਿਆਰਾਂ ਨੂੰ ਬਹੁਤ ਮਾਡਰਨ ਅਤੇ ਟਰੈਂਡੀ ਬਣਾਉਂਦੀ ਹੈ। ਇਸਦਾ ਮਲਟੀਕਲਰ ਪੈਟਰਨ ਮੁਟਿਆਰਾਂ ਨੂੰ ਗਰਮੀਆਂ ਵਿਚ ਖਿੜਿਆ-ਖਿੜਿਆ ਅਤੇ ਫਰੈੱਸ਼ ਫੀਲ ਕਰਵਾਉਂਦਾ ਹੈ। ਬੈਕਲੈੱਸ ਮਲਟੀਕਲਰ ਮੈਕਸੀ ਇਕ ਆਕਰਸ਼ਕ ਅਤੇ ਫੈਸ਼ਨੇਬਲ ਡਰੈੱਸ ਹੈ, ਜੋ ਵੱਖ-ਵੱਖ ਮੌਕਿਆਂ ’ਤੇ ਪਹਿਨੀ ਜਾ ਸਕਦੀ ਹੈ। ਇਹ ਕਾਲਜ ਫੈਸਟ, ਬੀਚ ਪਾਰਟੀ ਜਾਂ ਕੈਜੂਅਲ ਆਊਟਿੰਗ ਜਿਵੇਂ ਹਰ ਮੌਕੇ ਮੁਟਿਆਰਾਂ ਨੂੰ ਪਰਫੈਕਟ ਲੁਕ ਿਦੰਦੀ ਹੈ।

ਇਸ ਡਰੈੱਸ ਨੂੰ ਸਟਾਈਲ ਕਰਨਾ ਬੇਹੱਦ ਸੌਖਾ ਹੈ। ਮੁਟਿਆਰਾਂ ਇਸਨੂੰ ਮੌਕੇ ਦੇ ਹਿਸਾਬ ਨਾਲ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਨਾਲ ਸਟਾਈਲ ਕਰ ਰਹੀਆਂ ਹਨ। ਕੈਜੂਅਲ ਲੁਕ ਲਈ ਮੁਟਿਆਰਾਂ ਇਨ੍ਹਾਂ ਨਾਲ ਫੁਟਵੀਅਰ ਵਿਚ ਸਨੀਕਰਸ ਨੂੰ ਸਟਾਈਲ ਕਰ ਰਹੀਆਂ ਹਨ। ਪਾਰਟੀ ਦੌਰਾਨ ਮੁਟਿਆਰਾਂ ਇਨ੍ਹਾਂ ਨਾਲ ਹੀਲਸ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਐਲੀਗੇਂਟ ਲੁਕ ਦਿੰਦਾ ਹੈ।

ਬੈਕਲੈੱਸ ਮਲਟੀਕਲਰ ਮੈਕਸੀ ਦੀ ਖਾਸੀਅਤ ਇਹ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਜਚਦੀ ਹੈ। ਇਹੋ ਕਾਰਨ ਹੈ ਿਕ ਇਹ ਜ਼ਿਆਦਾਤਰ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਸਕੂਲ ਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈਕੇ ਦਫਤਰ ਜਾਣ ਵਾਲੀਆਂ ਅਤੇ ਨਵੀਆਂ ਵਿਆਹੀਆਂ ਵੀ ਮੈਕਸੀ ਨੂੰ ਪਹਿਨਣਾ ਬਹੁਤ ਪਸੰਦ ਕਰ ਰਹੀਆਂ ਹਨ। ਕਾਟਨ ਅਤੇ ਸਿਫਾਨ ਫੈਬ੍ਰਿਕ ਨਾਲ ਬਣੀ ਬੈਕਲੈੱਸ ਮਲਟੀਕਲਰ ਮੈਕਸੀ ਮੁਟਿਆਰਾਂ ਨੂੰ ਗਰਮੀਆਂ ਦੇ ਮੌਮਸ ਵਿਚ ਵੀ ਰਾਹਤ ਪਹੁੰਚਾ ਰਹੀ ਹੈ। ਮੁਟਿਆਰਾਂ ਬੈਕਲੈੱਸ ਮਲਟੀਕਲਰ ਮੈਕਸੀ ਨਾਲ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਜਿਊਲਰੀ ਅਤੇ ਹੈਂਡਬੈਗ ਨੂੰ ਵੀ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।


author

cherry

Content Editor

Related News