ਮੁਟਿਆਰਾਂ ਨੂੰ ਆਕਰਸ਼ਕ ਲੁਕ ਦੇ ਰਹੀ ਧੋਤੀ ਡ੍ਰੈੱਸ

Monday, Jun 02, 2025 - 02:32 PM (IST)

ਮੁਟਿਆਰਾਂ ਨੂੰ ਆਕਰਸ਼ਕ ਲੁਕ ਦੇ ਰਹੀ ਧੋਤੀ ਡ੍ਰੈੱਸ

ਮੁੰਬਈ- ਇੰਡੀਅਨ ਹੋਵੇ ਜਾਂ ਵੈਸਟਰਨ ਲੁਕ ਮੁਟਿਆਰਾਂ ਨੂੰ ਨਵੇਂ ਫ਼ੈਸ਼ਨ ਅਤੇ ਟ੍ਰੈਂਡ ਦੀ ਡ੍ਰੈੱਸ ਪਹਿਨਣਾ ਪਸੰਦ ਹੈ। ਮੁਟਿਆਰਾਂ ਅਜਿਹੀਆਂ ਡ੍ਰੈੱਸਾਂ ਨੂੰ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਸਭ ਤੋਂ ਸਟਾਈਲਿਸ਼ ਵਿਖਾਉਣ। ਇਨ੍ਹੀਂ ਦਿਨੀਂ ਧੋਤੀ ਡ੍ਰੈੱਸ ਕਾਫ਼ੀ ਟ੍ਰੈਂਡ ’ਚ ਹੈ। ਇਹ ਮੁਟਿਆਰਾਂ ਨੂੰ ਹਰ ਮੌਕੇ ’ਤੇ ਯੁਨੀਕ ਲੁਕ ਦਿੰਦੀ ਹੈ। ਮੁਟਿਆਰਾਂ ਇਨ੍ਹਾਂ ਡ੍ਰੈੱਸਾਂ ਨੂੰ ਵੱਖ-ਵੱਖ ਮੌਕਿਆਂ ਜਿਵੇਂ ਤਿਉਹਾਰ, ਵਿਆਹਾਂ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਪਹਿਨਣਾ ਪਸੰਦ ਕਰ ਰਹੀਆਂ ਹਨ।

ਧੋਤੀ ਡ੍ਰੈੱਸ ਮੁਟਿਆਰਾਂ ਨੂੰ ਮਾਡਰਨ ਲੁਕ ਦਿੰਦੀ ਹੈ। ਧੋਤੀ ਡ੍ਰੈੱਸ ਨੂੰ ਇੰਡੋ-ਵੈਸਟਰਨ ਡ੍ਰੈੱਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ’ਚ ਰਵਾਇਤੀ ਭਾਰਤੀ ਧੋਤੀ ਨੂੰ ਮਾਡਰਨ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ। ਇਸ ਦੇ ਨਾਲ ਵੈਸਟਰਨ ਡ੍ਰੈੱਸ ਜਿਵੇਂ ਟਾਪ, ਜੈਕੇਟ ਆਦਿ ਨੂੰ ਸਟਾਈਲ ਕੀਤਾ ਜਾਂਦਾ ਹੈ। ਮੁਟਿਆਰਾਂ ਧੋਤੀ ਸਕਰਟ ਨੂੰ ਕ੍ਰਾਪ ਟਾਪ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ, ਜੋ ਉਨ੍ਹਾਂ ਨੂੰ ਇੰਡੋ-ਵੈਸਟਰਨ ਲੁਕ ਦੇ ਰਹੇ ਹਨ।

ਧੋਤੀ ਡ੍ਰੈੱਸਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਧੋਤੀ ਸਾੜ੍ਹੀ, ਜੋ ਔਰਤਾਂ ਨੂੰ ਵਿਆਹ ਅਤੇ ਹੋਰ ਮੌਕਿਆਂ ’ਤੇ ਕਾਫ਼ੀ ਪਸੰਦ ਆ ਰਹੀ ਹੈ। ਧੋਤੀ ਕੁੜਤੀ ਇਕ ਆਰਾਮਦਾਇਕ ਅਤੇ ਆਕਰਸ਼ਕ ਡ੍ਰੈੱਸ ਹੈ, ਜੋ ਸਕੂਲ ਅਤੇ ਕਾਲੇਜ ਜਾਣ ਵਾਲੀਆਂ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਮੁਟਿਆਰਾਂ ਨੂੰ ਕਈ ਮੌਕਿਆਂ ’ਤੇ ਧੋਤੀ ਸਕਰਟ, ਧੋਤੀ ਟਾਪ ਅਤੇ ਧੋਤੀ ਕ੍ਰਾਪ ਟਾਪ ’ਚ ਵੀ ਵੇਖਿਆ ਜਾ ਸਕਦਾ ਹੈ। ਧੋਤੀ ਡ੍ਰੈੱਸ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਅਨੋਖਾ ਲੁਕ ਦਿੰਦੀ ਹੈ, ਜੋ ਉਨ੍ਹਾਂ ਨੂੰ ਭੀੜ ਤੋਂ ਵੱਖ ਬਣਾਉਂਦੀ ਹੈ। ਧੋਤੀ ਡ੍ਰੈੱਸ ਤਿਓਹਾਰਾਂ ਅਤੇ ਸਮਾਰੋਹਾਂ ’ਚ ਪਹਿਨਣ ਲਈ ਸਹੀ ਹੈ, ਜਿਵੇਂ ਕਿ ਦੀਵਾਲੀ, ਹੋਲੀ ਜਾਂ ਵਿਆਹ। ਇਹ ਪਾਰਟੀ ਅਤੇ ਸਮਾਜਿਕ ਪ੍ਰੋਗਰਾਮਾਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੀ ਹੈ।

ਕਈ ਮੌਕਿਆਂ ’ਤੇ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਧੋਤੀ ਡ੍ਰੈੱਸ ’ਚ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਧੋਤੀ ਡ੍ਰੈੱਸ ਦੇ ਨਾਲ ਲਾਈਟ ਜਿਊਲਰੀ ਨੂੰ ਪਹਿਨ ਕੇ ਆਪਣੀ ਲੁਕ ਹੋਰ ਜ਼ਿਆਦਾ ਖੂਬਸੂਰਤ ਬਣਾ ਰਹੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਹੀਲਜ਼, ਹਾਈ ਬੈਲੀ, ਸੈਂਡਲ ਜਾਂ ਜੁੱਤੀ ਪਹਿਨ ਕੇ ਆਪਣੀ ਲੁਕ ਨੂੰ ਕੰਪਲੀਟ ਕਰ ਰਹੀਆਂ ਹਨ।


author

cherry

Content Editor

Related News