ਫਲੋਰਲ ਪ੍ਰਿੰਟ ਡ੍ਰੈਸਿਜ਼ ਬਣੀਆਂ ਫੈਸ਼ਨ ਦਾ ਨਵਾਂ ਟ੍ਰੈਂਡ
Thursday, Jul 18, 2024 - 02:16 PM (IST)

ਅੰਮ੍ਰਿਤਸਰ, (ਕਵਿਸ਼ਾ)- ਔਰਤਾਂ ਦੀ ਡ੍ਰੈੱਸ ਦੀ ਗੱਲ ਕੀਤੀ ਜਾਵੇ ਤਾਂ ਅੱਜ-ਕੱਲ ਫਲੋਰਲ ਪ੍ਰਿੰਟਸ ਕਾਫੀ ਟ੍ਰੈਂਡ ਵਿਚ ਦਿਖਾਈ ਦੇ ਰਹੇ ਹਨ। ਪਹਿਲਾਂ ਜੇਕਰ ਫਲੋਰਲ ਪ੍ਰਿੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਪ੍ਰਿੰਟ ਸਿਰਫ ਸਲਵਾਰ ਸੂਟ ਆਦਿ ਵਿਚ ਜ਼ਿਆਦਾ ਪ੍ਰੋਫਰ ਕੀਤੇ ਜਾਂਦੇ ਹਨ। ਅੱਜ-ਕੱਲ ਵੱਖ-ਵੱਖ ਤਰ੍ਹਾਂ ਦੇ ਬਣਨ ਵਾਲੇ ਵੈਸਟਰਨ ਆਊਟਫਿਟਸ ਵਿਚ ਵੀ ਫਲੋਰਲ ਪ੍ਰਿੰਟ ਨੂੰ ਕਾਫੀ ਹੱਦ ਤੱਕ ਪ੍ਰੋਫਰ ਕੀਤਾ ਜਾ ਰਿਹਾ ਹੈ।
ਵੱਖ-ਵੱਖ ਤਰ੍ਹਾਂ ਦੇ ਬਣਨ ਵਾਲੀਆਂ ਔਰਤਾਂ ਦੇ ਵੈਸਟਰਨ ਆਊਟਫਿਟਸ ਵਿਚ ਫੈਬ੍ਰਿਕ ਦੇ ਉਪਰੋਂ ਫਲੋਰਲ ਪ੍ਰਿੰਟ ਨਾਲ ਸੁੰਦਰ ਡਿਜ਼ਾਇਨ ਵਿਚ ਔਰਤਾਂ ਦੀਆਂ ਵੈਸਟਰਨ ਆਊਫਿਟਸ ਤਿਆਰ ਕੀਤੀ ਜਾ ਰਹੀ ਹੈ।
ਦੇਖਣ ਵਿਚ ਵੀ ਇਹ ਕਾਫੀ ਮਨਮੋਹਕ ਅਤੇ ਆਰਕਸ਼ਿਕ ਲੱਗਦੇ ਹਨ ਜੋ ਕਿ ਔਰਤਾਂ ਦਾ ਧਿਆਨ ਆਪਣੇ ਵੱਲ ਆਰਕਸ਼ਿਤ ਕਰ ਲੈਂਦੀ ਹਨ। ਇਹ ਟ੍ਰੇਂਡ ਅੱਜ-ਕੱਲ ਬਜ਼ਾਰਾਂ ਵਿਚ ਖੂਬ ਜ਼ੋਰਾਂ ਸ਼ੋਰਾਂ ਨਾਲ ਦਿਖਾਈ ਦੇ ਰਿਹਾ ਹੈ।
ਜੇਕਰ ਫੈਸ਼ਨ ਦੇ ਗਲੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦਾ ਫਲੋਰਲ ਪ੍ਰਿੰਟ ਵੈਸਟਰਨ ਆਊਟਫਿਟਸ ਦਾ ਟ੍ਰੈਂਡ ਕਾਫੀ ਜ਼ਿਆਦਾ ਪ੍ਰਚਲਿਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ।