ਚੁਲਬੁਲੀ ਜੈਕਲੀਨ ਟ੍ਰੈਡੀਸ਼ਨਲ ਆਉਟਫਿਟ ''ਚ ਨਜ਼ਰ ਆਈ

Monday, Jan 09, 2017 - 11:37 AM (IST)

ਚੁਲਬੁਲੀ ਜੈਕਲੀਨ ਟ੍ਰੈਡੀਸ਼ਨਲ ਆਉਟਫਿਟ ''ਚ ਨਜ਼ਰ ਆਈ

ਮੁੰਬਈ— ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਪਛਾਣੀ ਜਾਣ ਵਾਲੀ ਜੈਕਲੀਨ ਫਰਨਾਡਿਜ ਨੇ ਥੋੜ੍ਹੇ ਸਮੇਂ ਪਹਿਲਾਂ ਹੀ ਇਕ ਫੋਟੋਸ਼ੂਟ ਕਰਵਾਇਆ ਸੀ। ਹਮੇਸ਼ਾ ਸਟਾਈਲਿਸ਼ ਨਜ਼ਰ ਆਉਣ ਵਾਲੀ ਜੈਕਲੀਨ ਇਕ ਅਲੱਗ ਅੰਦਾਜ ''ਚ ਨਜ਼ਰ ਆਈ। ਜੈਕਲੀਨ ਨੇ ''ਹੀ ਬਲਿਟਜ'' ਮੈਗਜ਼ੀਨ ਦੇ ਲਈ ਫੋਟੋਸ਼ੂਟ ਕਰਵਾਇਆ ਹੈ।
ਫੋਟੋਸ਼ੂਟ ''ਚ ਜੈਕਲੀਨ ਟ੍ਰੈਡੀਸ਼ਨਲ ਅਵਤਾਰ ''ਚ ਨਜ਼ਰ ਆਈ। ਜੈਕਲੀਨ ਅਲੱਗ-ਅਲੱਗ ਤਰ੍ਹਾਂ ਦੇ ਟ੍ਰੈਡੀਸ਼ਨਲ ਆਉਟਫਿਟ ''ਚ ਨਜ਼ਰ ਆਈ। ਇਸਦੇ ਨਾਲ ਜੈਕਲੀਨ ਨੇ ਗਹਿਣੇ ਪਹਿਨੇ ਹੋਏ ਸਨ। ਫੋਟੋਸ਼ੂਟ ''ਚ ਜੈਕਲੀਨ ਨੇ ਇਕ ਸੁਨਹਿਰੀ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ ਜਿਸ ''ਚ ਜੈਕਲੀਨ ਬਹੁਤ ਸੁੰਦਰ ਨਜ਼ਰ ਆ ਰਹੀ ਸੀ। ਸੁਨਹਿਰੀ ਪੋਸ਼ਾਕ ਦੇ ਨਾਲ ਜੈਕਲੀਨ ਨੇ ਕੰਨਾਂ ''ਚ ਕੁਝ ਨਹੀਂ ਪਹਿਨੀਆ  ਸੀ। ਇਸ ਤੋਂ ਇਲਾਵਾ ਜੈਕਲੀਨ ਨੇ ਇਸ ਪੋਸ਼ਾਕ ਦੇ ਨਾਲ ਗਲੇ ''ਚ ਹਾਰ ਪਹਿਨੀਆ ਸੀ। ਵਾਲਾਂ ਦੀ ਗੱਲ ਕਰੀਏ ਤਾਂ ਜੈਕਲੀਨ ਨੇ ਸੁਨਹਿਰੀ ਪੋਸ਼ਾਕ ਦੇ ਨਾਲ ਜੂੜਾ ਕੀਤਾ ਹੋਇਆ ਸੀ, ਜਿਸ ''ਚ ਜੈਕਲੀਨ ਬਹੁਤ ਸੁੰਦਰ ਲੱਗ ਰਹੀ ਸੀ।
ਇਸ ਤੋਂ ਇਲਾਵਾ ਜੈਕਲੀਨ ਲਾਲ ਪੋਸ਼ਾਕ ਵੀ ਨਜ਼ਰ ਆਈ। ਉਸਨੇ ਲਾਲ ਪੋਸ਼ਾਕ ਦੇ ਨਾਲ ਵਾਲ ਖੁੱਲੇ ਛੱਡੇ ਹੋਏ ਸਨ ਅਤੇ ਚੂੜੀਆਂ ਪਹਿਨੀਆਂ ਹੋਈਆ ਸਨ। ਲਾਲ ਪੋਸ਼ਾਕ ''ਚ ਜੈਕਲੀਨ ਬਹੁਤ ਸਟਾਈਲਿਸ਼ ਨਜ਼ਰ ਆ ਰਹੀ ਸੀ। ਜੈਕਲੀਨ ਦਾ ਫੋਟੋਸ਼ੂਟ ਬਹੁਤ ਬੋਲਡ ਅਤੇ ਹਾਟ ਸੀ।


Related News