ਮੇਥੀ ਦਾਣਾ ਵੀ ਹੈ ਸਿਹਤ ਲਈ ਲਾਭਕਾਰੀ

04/21/2017 12:45:27 PM

ਜਲੰਧਰ— ਮੇਥੀ ਦਾਣਿਆਂ ਦੀ ਭਾਰਤੀ ਰਸੋਈ ''ਚ ਇਕ ਖਾਸ ਥਾਂ ਹੈ। ਇਸ ਨਾਲ ਨਾ ਸਿਰਫ ਖਾਣਾ ਸੁਆਦੀ ਬਣਦਾ ਹੈ ਬਲਕਿ ਇਹ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਮੇਥੀ ਦਾਣੇ ''ਚ ਪ੍ਰੋਟੀਨ, ਫੈਟ, ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਪੂਰੀ ਰਾਤ ਭਿਓਂ ਕੇ ਰੱਖੇ ਮੇਥੀ ਦਾਣੇ ਖਾਣ ਨਾਲ ਮਰਦਾਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਮੇਥੀ ਦਾਣੇ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਰੋਜ਼ਾਨਾ ਮੇਥੀ ਦਾਣੇ ਖਾਣ ਨਾਲ ਮਰਦਾਂ ''ਚ ਨਪੁੰਸਕਤਾ ਦੀ ਸਮੱਸਿਆ ਦੂਰ ਹੁੰਦੀ ਹੈ।
2. ਮੇਥੀ ਦਾਣੇ ਖਾਣ ਨਾਲ ਮਰਦਾਂ ''ਚ ਸਪਰਮ ਕਾਊਂਟ ਅਤੇ ਸਪਰਮ ਕਵਾਲਿਟੀ ਠੀਕ ਹੁੰਦੀ ਹੈ।
3. ਇਨ੍ਹਾਂ ਦਾਣਿਆਂ ''ਚ ਗੈਲੇਕਟੋਮੇਨਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਬੀ. ਪੀ. ਕੰਟਰੋਲ ''ਚ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ।
4. ਮੇਥੀ ਦਾਣਿਆਂ ''ਚ ਸੋਲਯੂਬਲ ਫਾਈਬਰ ਹੁੰਦੇ ਹਨ, ਜੋ ਬਲੱਡ ਸ਼ੂਗਰ ਦਾ ਪੱਧਰ ਘਟਾਉਣ ''ਚ ਮਦਦ ਕਰਦੇ ਹਨ।
5. ਭਿਓਂ ਕੇ ਰੱਖੇ ਹੋਏ ਮੇਥੀ ਦਾਣੇ ਖਾਣ ਨਾਲ ਪੇਟ ਦੀ ਬੀਮਾਰੀਆਂ ਨਹੀਂ ਹੁੰਦੀਆਂ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।
6. ਖਾਲੀ ਪੇਟ ਮੇਥੀ ਦਾਣੇ ਖਾਣ ਨਾਲ ਭਾਰ ਘਟਾਉਣ ''ਚ ਮਦਦ ਮਿਲਦੀ ਹੈ।
7. ਇਨ੍ਹਾਂ ਦਾਣਿਆਂ ''ਚ ਮੌਜੂਦ ਆਇਰਨ ਸਰੀਰ ਦੀ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ ਅਤੇ ਖੂਨ ਨੂੰ ਸਾਫ ਰੱਖਦੇ ਹਨ।
8. ਰੋਜ਼ਾਨਾ ਮੇਥੀ ਦਾਣੇ ਖਾਣ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ ਅਤੇ ਜਲਨ, ਐਸੀਡਿਟੀ ਵੀ ਨਹੀਂ ਹੁੰਦੀ ।
9. ਇਸ ਨਾਲ ਜਿਆਦਾ ਪੇਸ਼ਾਬ ਆਉਣਾ ਅਤੇ ਯੂਰਿਨ ਇੰਨਫੈਕਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ।

Related News