2016 ''ਚ ਚਰਚਾ ਰਹੇ ਇਹ ਫੈਸ਼ਨ
Sunday, Jan 01, 2017 - 12:10 PM (IST)

ਮੁੰਬਈ— 2016 ''ਚ ਫੈਸ਼ਨ ਬਹੁਤ ਹੱਟ ਕੇ ਰਿਹਾ। ਲੜਕੀਆਂ ਦਾ ਫੈਸ਼ਨ ਤਾਂ ਬਦਲਦਾ ਹੀ ਰਹਿੰਦਾ ਹੈ। ਆਪਣੇ ਮਨਪਸੰਦ ਦੇ ਸਟਾਰ ਦੀ ਆਊਟਫਿਟ ਨੂੰ ਕਾਪੀ ਕਰਨਾ ਲੜਕੀਆਂ ਕਦੀ ਨਹੀਂ ਭੁੱਲ ਦੀਆਂ। ਇਸ ਦੇ ਨਾਲ ਹੀ 2016 ''ਚ ਕੁਝ ਲਿਪ ਸ਼ੇਡ ਵੀ ਚਰਚਾ ''ਚ ਰਹੇ ਨਾਲ ਹੀ ਰੈਟਰੋ ਸਟਾਇਲ ਵੀ ਘੁੰਮ-ਫਿਰ ਕੇ ਇਸ ਸਾਲ ਹੀ ਵਾਪਿਸ ਆਇਆ ਹੈ ਅਤੇ ਲੋਕਾਂ ਨੇ ਇਸ ਸਟਾਇਲ ਨੂੰ ਪਸੰਦ ਵੀ ਕੀਤਾ। ਆਓ ਜਾਣਦੇ ਹਾਂ 2016 ਦੇ ਟਰੈਡ ਬਾਰੇ।
1. ਭਰਵੱਟੇ
ਸਮਾਂ ਬਦਲਣ ਦੇ ਨਾਲ ਭਰਵੱਟਿਆਂ ਦੀ ਸ਼ੇਪ ਵੀ ਟਰੈਡ ਦੇ ਹਿਸਾਬ ਨਾਲ ਬਦਲਦੀ ਰਹੀ ਹੈ। ਕਦੀ ਬਰੀਕ ਭਰਵੱਟੇ, ਕਦੀ ਮਾਉਟੇਨ ਸ਼ੇਪ ਲੜਕੀਆਂ ਹਰ ਤਰ੍ਹਾਂ ਦੀ ਸ਼ੇਪ ਅਪਣਾਉਂਣੀ ਚਹੁੰਦੀਆਂ ਹਨ। ਵੈਸੇ 2016 ''ਚ ਮੋਟੇ ਭਰਵੱਟਿਆਂ ਦਾ ਟਰੈਡ ਰਿਹਾ।
2. ਗਲਿਟਰ ਬੁੱਲ੍ਹ
ਲਿਪਸਟਿਕ ਦੀ ਗੱਲ ਕਰੀਏ ਤਾਂ 2016 ''ਚ ਗਲਿਟਰ ਲਿਪਸਟਿਕ ਦਾ ਟਰੈਡ ਬਹੁਤ ਦੇਖਣ ਨੂੰ ਮਿਲਿਆ ਹੈ। ਕਿਸੇ ਵੀ ਲਿਪ ਰੰਗ ਦੇ ਨਾਲ ਗਲਿਟਰ ਲਗਾ ਕੇ ਲੜਕੀਆਂ ਨੇ ਮੇਕਅੱਪ ਨੂੰ ਮੁਕੰਮਲ ਕੀਤਾ ਹੈ।
3. ਰੈਨ ਬੋ ਹੇਅਰ
ਵਾਲਾਂ ''ਤੇ ਇੱਕ ਤੋਂ ਜ਼ਿਆਦਾ ਰੰਗਾਂ ਦੇ ਸ਼ੇਡ ਵੀ ਬਹੁਤ ਫੈਸ਼ਨ ''ਚ ਰਹੇ। ਵਾਲਾਂ ਦਾ ਇਹ ਫੈਸ਼ਨ ਬਹੁਤ ਚਰਚਾ ''ਚ ਰਿਹਾ।
4. ਜਾਮਣੀ ਲਿਪਸਟਿਕ
ਕੈਨਸ ਫਿਲਮ ਫੈਸਟੀਵਲ 2016 ''ਚ ਐਸ਼ਵਰਿਆ ਰਾਏ ਦੀ ਜਾਮਣੀ ਲਿਪਸਟਿਕ ਲਗਾਉਣਾ ਬਹੁਤ ਚਰਚਾ ''ਚ ਰਿਹਾ ਹੈ। ਇਸ ਨੂੰ ਬਹੁਤ ਸਾਰੀਆਂ ਲੜਕੀਆਂ ਨੇ ਵਰਤਿਆ ਹੈ।
5. ਟਾਇਟਲਾਇਨਿੰਗ
2016 ''ਚ ਅੱਖਾ ਦੀਆਂ ਪਲਕਾਂ ''ਤੇ ਟਾਇਟ ਲਾਇਨਿੰਗ ਦਾ ਵੀ ਬਹੁਤ ਫੈਸ਼ਨ ਰਿਹਾ ਹੈ। ਇਸ ਨਾਲ ਹਲਕੀਆਂ ਪਲਕਾਂ ਨੂੰ ਵੀ ਗੁੜੀ ਲੁਕ ਦੇ ਕੇ ਅੱਖਾਂ ਦੀ ਸੁੰਦਰਤਾਂ ਨੂੰ ਵਧਾਇਆ ਹੈ। ਦਫਤਰ ਜਾਂ ਪਾਰਟੀ ਦੇ ਲਈ ਇਹ ਪ੍ਰਫੈਕਟ ਹੈ।
6. ਪਲਾਜ਼ੋ
ਕੱਪੜਿਆਂ ਦੀ ਗੱਲ ਕਰੀਏ ਤਾਂ ਟ੍ਰਡਿਸ਼ਨਲ ਅਤੇ ਵੈਸਟਨ ਆਊਟਫਿਟ ਦੇ ਨਾਲ ਪਲਾਜ਼ੋ 2016 ''ਚ ਬਹੁਤ ਟਰੈਡ ''ਚ ਰਿਹਾ। ਸ਼ਇਦ ਹੀ ਕੋਈ ਲੜਕੀ ਇਸ ਤਰ੍ਹਾਂ ਦੀ ਹੋਵੇ ਜਿਸ ਨੇ ਇਹ ਸਟਾਇਲ ਕਾਪੀ ਨਾ ਕੀਤਾ ਹੋਵੇ।
7. ਟੋਪੀ ਸਟਾਇਲ
2016 ''ਚ ਟੋਪੀ ਸਟਾਇਲ ਆਊਟਫਿਟ ਦਾ ਵੀ ਬਹੁਤ ਫੈਸ਼ਨ ਰਿਹਾ ਹੈ। ਟ੍ਰਡਿਸ਼ਨਲ ਕੱਪੜਿਆਂ ਦੇ ਨਾਲ-ਨਾਲ ਬਾਲੀਵੁੱਡ ਦੇ ਇਸ ਸਟਾਇਲ ਨੂੰ ਲੜਕੀਆਂ ਨੇ ਬਹਪਤ ਪਸੰਦ ਕੀਤਾ ਹੈ।
8. ਫਲੇਅਰਡ ਜੀਨਸ
2016 ''ਚ ਪੁਰਾਣੇ ਜ਼ਮਾਨੇ ਦੇ ਬੈਲਵਟ ਜੀਨਸ ਜਿਸਨੂੰ ਫਲੈਅਰਡ ਜੀਨਸ ਵੀ ਕਿਹਾ ਜਾਂਦਾ ਹੈ ਇਹ ਵੀ 2016 ਦੇ ਟਰੈਡ ''ਚ ਛਾਈ ਰਹੀ ਹੈ।