ਗੁਜਰਾਤ ਦੇ ਮਸ਼ਹੂਰ ਥਾਵਾਂ, ਇੱਥੇ ਦੇਖਣ ਨੂੰ ਮਿਲਣਗੇ ਖੂਬਰਸੂਰਤ ਕਿਲੇ

01/01/2018 11:00:22 AM

ਨਵੀਂ ਦਿੱਲੀ—ਲੋਕਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ 'ਚ ਬਹੁਤ ਖੂਬਸੂਰਤ ਪਲੇਸ ਹਨ ਪਰ ਅਜਿਹੇ ਨਹੀਂ ਹੈ। ਸਾਡੇ ਇੰਡੀਆ 'ਚ ਵੀ ਇਕ ਤੋਂ ਵਧ ਕੇ ਇਕ ਖੂਬਸੂਰਤ ਥਾਵਾਂ ਹਨ। ਫਰਕ ਇੰਨਾ ਹੀ ਕਿ ਅਸੀਂ ਉਨ੍ਹਾਂ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਹਰ ਦੇਸ਼ ਦੀਆਂ ਵੱਖ-ਵੱਖ ਸੱਭਿਅਤਾ ਅਤੇ ਸੰਸਕ੍ਰਿਤੀ ਜਾਣਨ ਦੀ ਇੱਛਾ ਹੁੰਦੀ ਹੈ, ਜਿਸਦੇ ਲਈ ਉਹ ਇਕ ਬਾਰ ਜ਼ਰੂਰ ਘੁੰਮਣ ਦਾ ਪਲਾਨ ਬਣਾਉਂਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇਕ ਹੋ ਅਤੇ ਨਵੀਆਂ-ਨਵੀਆਂ ਥਾਵਾਂ ਦੇ ਬਾਰੇ 'ਚ ਜਾਣਨ ਦੇ ਇੱਛੁਕ ਹੋ ਤਾਂ ਅੱਜ ਅਸੀਂ ਤੁਹਾਨੂੰ ਗੁਜਰਾਤ ਦੀ ਸੈਰ ਕਰਾਵਾਂਗੇ।
ਗੁਜਰਾਤ 'ਚ ਘੁੰਮਣ ਲਈ ਖੂਬਸੂਰਤ ਪਲੇਸ ਹਨ ਜੋ ਟੂਰਿਸਟਾਂ ਦੇ ਆਕਰਸ਼ਣ ਦਾ ਕੇਂਦਰ ਹਨ। ਗੁਜਰਾਤ 'ਚ ਕ੍ਰਿਸ਼ਨ ਦੀ ਦਵਾਰਕਾ ਨਗਰੀ ਦੇ ਨਾਲ-ਨਾਲ ਮਹੋਬਤ ਦਾ ਮਕਬਰਾ ਵੀ ਮਸ਼ਹੂਰ ਹੈ। ਇੱਥੇ ਦੇਖਣ ਦੇ ਲਈ ਕਈ ਪ੍ਰਾਚੀਨ ਰਾਜੇ-ਮਹਾਰਾਜਿਆਂ ਦੇ ਕਿਲੇ ਹਨ। ਇਸਦੇ ਇਲਾਵਾ ਵੀ ਗੁਜਰਾਤ 'ਚ ਕਈ ਮਸ਼ਹੂਰ ਪਲੇਸ ਹਨ, ਜਿਨ੍ਹਾਂ ਨੂੰ ਇਕ ਬਾਰ ਦੇਖਣਾ ਤਾਂ ਬਣਦਾ ਹੈ।
-ਸਇਦ ਮਸਜਿਦ

PunjabKesari
ਇਹ ਮਸਜਿਦ ਗੁਜਰਾਤ ਦੇ ਅਹਿਮਦਾਬਾਦ 'ਚ ਸਥਿਤ ਹੈ ਜਿਸਦਾ ਨਿਰਮਾਣ 1573 'ਚ ਹੋਇਆ ਸੀ। ਇਸ ਮਸਜਿਦ ਨੂੰ ਅਬਸੀਨਿਅਨ ਸਿੱਦੀ ਸਇਦ ਨੇ ਬਣਵਾਇਆ ਸੀ। ਇਸ ਮਸਜਿਦ ਨੂੰ ਅਹਿਮਦਾਬਾਦ ਦੀ ਪ੍ਰਸਿੱਧ ਮਸਜਿਦਾਂ 'ਚੋਂ ਇਕ ਮੰਨਿਆ ਜਾਂਦਾ ਹੈ।
-ਅਦਾਲਜ ਸਟੇਪਵੇਲ

PunjabKesari
ਰਾਸ਼ਟਰੀ ਰਾਜਮਾਰਗ 'ਤੇ ਗੰਦੀਨਗਰ ਤੋਂ 15 ਕਿ.ਮੀ. ਦੂਰ ਅਦਾਲਤ ਸਟੇਪ ਵੈਲ ਨਾਮ ਦਾ ਇਕ ਖੂਹ ਹੈ ਜੋ ਆਪਣੀ ਅਦਭੁਦ ਵਸਤੂਕਲਾ ਅਤੇ ਨਕਕਾਸ਼ੀ ਦੇ ਲਈ ਮਸ਼ਹੂਰ ਹੈ।
-ਸਾਬਰਮਤੀ ਆਸ਼ਰਮ

PunjabKesari
ਇਸ ਆਸ਼ਰਮ ਦਾ ਨਿਰਮਾਣ ਮਹਾਤਮਾ ਗਾਂਧੀ ਨੇ 1917 'ਚ ਕੀਤਾ ਜਿਸ ਨੂੰ ਉਨ੍ਹਾਂ ਨੇ ਸੱਤਿਆਗ੍ਰਹਿ ਆਸ਼ਰਮ ਦਾ ਨਾਮ ਦਿੱਤਾ। ਇਸਦੇ ਬਾਅਦ ਜਦੋਂ ਇਹ ਆਸ਼ਰਮ ਸਾਬਰਮਤੀ ਨਦੀਂ ਦੇ ਕਿਨਾਰੇ 'ਤੇ ਪਰਿਵਰਤਨ ਹੋਇਆ ਤਾਂ ਇਸਦਾ ਨਾਮ ਸਾਬਰਮਤੀ ਆਸ਼ਰਮ ਰੱਖ ਦਿੱਤਾ ਗਿਆ ਹੈ।
-ਦਵਾਰਕਾ

PunjabKesari
ਦਵਾਰਕਾ ਸ਼ਹਿਰ ਨੂੰ 5000 ਸਾਲ ਪਹਿਲਾਂ ਭਗਵਾਨ ਕ੍ਰਿਸ਼ਨ ਨੇ ਵਸਾਇਆ ਸੀ ਜਿਸਨੂੰ ਦਵਾਰਕਾ ਨਗਰੀ ਕਿਹਾ ਜਾਂਦਾ ਸੀ। ਇੱਥੇ ਜਿਸ ਸਥਾਨ 'ਤੇ ਭਗਵਾਨ ਕ੍ਰਿਸ਼ਨ ਦਾ ਮਹਿਲ ਸੀ ਉੱਥੇ ਪ੍ਰਸਿੱਧ ਦਵਾਰਕਾਧੀਸ਼ ਮੰਦਰ ਹੈ।
-ਮਹੋਬਤ ਦਾ ਮਕਬਰਾ

PunjabKesari
ਗੁਜਰਾਤ ਦੇ ਜੁਨਾਗੜ 'ਚ ਸਥਿਤ ਇਹ ਮਹੋਬਤ ਦਾ ਮਕਬਰਾ ਮਸ਼ਹੂਰ ਸਥਾਨ ਹੈ। ਇਸਦਾ ਨਿਰਮਾਣ 1878 'ਚ ਮਹੋਬਤ ਖਾਨਜੀ ਨੇ ਕਰਵਾਇਆ ਸੀ। ਇਹ ਅੱਜ ਵੀ ਦੇਖਣ 'ਚ ਬਹੁਤ ਖੂਬਸੂਰਤ ਹੈ।


Related News