Beauty Tips:ਚਿਹਰੇ ’ਤੇ ਕਾਲੇ ਘੇਰੇ, ਝੁਰੜੀਆਂ, ਛਾਈਆਂ ਵਿਖਾਈ ਦੇਣ ’ਤੇ ਲਗਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

07/11/2022 5:05:22 PM

ਜਲੰਧਰ (ਬਿਊਰੋ) - ਸਮੇਂ ਦੇ ਨਾਲ-ਨਾਲ ਚਿਹਰੇ ’ਤੇ ਵਿਖਾਈ ਦੇਣ ਵਾਲੀਆਂ ਰੇਖਾਵਾਂ, ਝੁਰੜੀਆਂ, ਛਾਈਆਂ, ਕਾਲੇ ਘੇਰੇ ਉਮਰ ਵਧਣ ਦੇ ਸੰਕੇਤ ਹਨ। ਇਨ੍ਹਾਂ ਨੂੰ ਅਸੀਂ ਕਈ ਤਰੀਕਿਆਂ ਨਾਲ ਘੱਟ ਕਰ ਸਕਦੇ ਹਾਂ। ਲੋਕ ਜਵਾਨ ਦਿਖਣ ਲਈ ਬਹੁਤ ਸਾਰੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ ਕੇ ਬਹੁਤ ਸਾਰੇ ਸਾਈਡ ਇਫੈਕਟ ਵੀ ਹੁੰਦੇ ਹਨ। ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਜਵਾਨ ਦਿੱਖਣਾ ਚਾਹੁੰਦੇ ਹੋ, ਤਾਂ ਰਸੋਈ ਵਿੱਚ ਰੱਖੀਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਜਵਾਨ ਦਿਵਾਉਣ ’ਚ ਮਦਦ ਕਰ ਸਕਦੀਆਂ ਹਾਂ, ਜਿਵੇਂ

ਨਿੰਬੂ ਦਾ ਰਸ
ਨਿੰਬੂ ਇਕ ਐਂਟੀਆਕਸੀਡੈਂਟ ਹੈ, ਜਿਸ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਸ ਦੀ ਵਰਤੋਂ ਨਾਲ ਛਾਈਆਂ, ਦਾਗ ਧੱਬੇ ਘੱਟ ਹੁੰਦੇ ਹਨ

ਲਗਾਉਣ ਦਾ ਤਰੀਕਾ
ਅੱਧੇ ਨਿੰਬੂ ਦਾ ਰਸ 2 ਚਮਚ ਦਹੀਂ ਵਿੱਚ ਮਿਲਾ ਕੇ ਚਿਹਰੇ ’ਤੇ 15 ਮਿੰਟ ਲਈ ਲਗਾਓ। ਫਿਰ ਗੁਨਗੁਨੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤੋਂ ਇਲਾਵਾ ਅੱਧਾ ਚਮਚ ਦੁੱਧ ਦੀ ਕ੍ਰੀਮ ਵਿੱਚ ਇੱਕ ਚਮਚ ਨਿੰਬੂ ਦਾ ਰਸ ਇੱਕ ਚਮਚ ਅੰਡੇ ਦਾ ਸਫੇਦ ਭਾਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ ’ਤੇ 15 ਮਿੰਟ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ ।

ਨਾਰੀਅਲ ਦਾ ਦੁੱਧ
ਨਾਰੀਅਲ ਫੈਟੀ ਐਸਿਡ ਪ੍ਰੋਟੀਨ ਅਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਚਮੜੀ ਨੂੰ ਮੌਸਚਰਾਈਜ਼ਰ ਕਰਨ ਅਤੇ ਨਰਮ ਰੱਖਣ ਦੇ ਗੁਣ ਹੁੰਦੇ ਹਨ, ਜਿਸ ਨਾਲ ਚਿਹਰਾ ਲੰਬੇ ਸਮੇਂ ਤੱਕ ਜਵਾਨ ਵਿਖਾਈ ਦਿੰਦਾ ਹੈ।

ਲਗਾਉਣ ਦਾ ਤਰੀਕਾ
ਕੱਚੇ ਨਾਰੀਅਲ ਨੂੰ ਕੱਦੂਕਸ ਕਰਕੇ ਉਸ ਵਿੱਚੋਂ ਦੁੱਧ ਕੱਢ ਲਓ ਅਤੇ ਇਸ ਨੂੰ ਚਿਹਰੇ ’ਤੇ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਧੋ ਲਓ।

ਪਪੀਤੇ ਦਾ ਫੇਸਪੈਕ
ਪਪੀਤੇ ਵਿੱਚ ਬੀਟਾ ਕੈਰੋਟੀਨ, ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਫ੍ਰੀ-ਰੈਡੀਕਲ ਤੋਂ ਮਦਦ ਕਰਦੇ ਹਨ। ਝੁਰੜੀਆਂ ਅਤੇ ਉਮਰ ਵਧਣ ਦੇ ਲੱਛਣਾਂ ਨੂੰ ਦੂਰ ਕਰਦਾ ਹੈ ।

ਲਗਾਉਣ ਦਾ ਤਰੀਕਾ
ਪੱਕੇ ਹੋਏ ਪਪੀਤੇ ਨੂੰ ਕੱਟ ਕੇ ਪੇਸਟ ਬਣਾ ਲਓ ਅਤੇ ਚਿਹਰੇ ’ਤੇ 15 ਮਿੰਟ ਲਈ ਲਗਾਓ। ਫਿਰ ਚਿਹਰਾ ਧੋ ਲਓ। ਇਸ ਨੂੰ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ’ਤੇ ਝੁਰੜੀਆਂ ਨਹੀਂ ਪੈਣਗੀਆਂ।

ਗੁਲਾਬ ਜਲ
ਗੁਲਾਬ ਚੱਲ ਇੱਕ ਕਲੀਂਜ਼ਰ ਦਾ ਕੰਮ ਕਰਦਾ ਹੈ, ਜੋ ਚਮੜੀ ਦੇ ਛੇਦ ਵਿੱਚੋਂ ਗੰਦਗੀ ਨੂੰ ਹਟਾਉਂਦਾ ਹੈ। ਗੁਲਾਬ ਜਲ ਵਿੱਚ ਇੱਕ ਕਿਰਿਆ ਹੁੰਦੀ ਹੈ, ਜੋ ਚਮੜੀ ਨੂੰ ਟਾਈਟ ਕਰਦੀ ਹੈ ਅਤੇ ਰੁੱਖੇਪਨ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ।

ਲਗਾਉਣ ਦਾ ਤਰੀਕਾ
ਦੋ ਬੂੰਦਾਂ ਗੁਲਾਬ ਜਲ ਵਿੱਚ ਚਾਰ ਬੂੰਦਾਂ ਗਲੀਸਰੀਨ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ। ਇਹ ਮਿਸ਼ਰਣ ਰੋਜ਼ਾਨਾ ਸੋਣ ਤੋਂ ਪਹਿਲਾਂ ਲਗਾਓ।

ਦਹੀਂ ਅਤੇ ਖੀਰੇ ਦਾ ਫੇਸਪੈਕ
ਖੀਰੇ ਵਿਚ ਵਿਟਾਮਿਨ-ਸੀ ਅਤੇ ਕੈਫਿਕ ਐਸਿਡ ਹੁੰਦਾ ਹੈ, ਜੋ ਚਮੜੀ ਨੂੰ ਚਿਕਨਾ ਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਦੇਹੀ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਖੀਰਾ ਕੱਟ ਕੇ ਪੇਸਟ ਬਣਾ ਲਓ। ਇਸ ਵਿਚ ਦੋ ਚਮਚ ਦਹੀਂ ਮਿਲਾ ਕੇ ਚਿਹਰੇ ’ਤੇ 20 ਮਿੰਟ ਲਗਾਓ। ਬਾਅਦ ਵਿੱਚ ਚਿਹਰਾ ਧੋ ਲਓ।


rajwinder kaur

Content Editor

Related News