ਚੌਲਾਂ ਦੇ ਆਟੇ ਨਾਲ ਬਣਿਆ ਫੇਸਪੈਕ ਚਮਕਾਏਗਾ ਤੁਹਾਡਾ ਚਿਹਰਾ

10/19/2019 4:49:56 PM

ਧੁੱਪ ਤੋਂ ਬਚਣ ਲਈ ਸਿਰਫ ਗਰਮੀਆਂ 'ਚ ਹੀ ਨਹੀਂ ਸਗੋਂ ਸਰਦੀਆਂ ਦੀ ਧੁੱਪ ਤੋਂ ਵੀ ਸਕਿਨ ਦਾ ਬਚਾਅ ਜ਼ਰੂਰੀ ਹੈ। ਕਈ ਔਰਤਾਂ ਨੂੰ ਸਨਸਕ੍ਰੀਨ ਲਗਾਉਣ ਦੇ ਬਾਅਦ ਖੁਦ ਦਾ ਚਿਹਰਾ ਡਾਰਕ ਮਹਿਸੂਸ ਹੁੰਦਾ ਹੈ। ਅਜਿਹਾ ਖਾਸ ਤੌਰ 'ਤੇ ਸਰਦੀਆਂ ਦੇ ਦੌਰਾਨ ਹੁੰਦਾ ਹੈ ਕਿਉਂਕਿ ਜਿਵੇਂ-ਜਿਵੇਂ ਠੰਡ ਵਧਦੀ ਜਾਂਦੀ ਹੈ ਤਾਂ ਸਕਿਨ ਦਾ ਰੰਗ ਹਲਕਾ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਧੁੱਪ 'ਚ ਬੈਠਣਾ ਪਸੰਦ ਹੈ ਤਾਂ ਤੁਹਾਡੇ ਲਈ ਇਹ ਸਮੱਸਿਆ ਹੋਰ ਵੱਧ ਸਕਦੀ ਹੈ।
ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਚੌਲਾਂ ਦੇ ਆਟੇ ਨਾਲ ਤਿਆਰ ਹੋਣ ਵਾਲਾ ਇਕ ਅਜਿਹਾ ਫੇਸਪੈਕ ਲਿਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣਾ ਚਿਹਰਾ ਡਾਰਕ ਹੋਣ ਤੋਂ ਬਚਾ ਸਕਦੀ ਹੈ। ਅਸਲ 'ਚ ਚੌਲਾਂ ਦੇ ਆਟੇ 'ਚ ਪੀ.ਏ.ਬੀ.ਏ. ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਤੁਹਾਡੇ ਲਈ ਨੈਚੁਰਲ ਸਨਸਕ੍ਰੀਨ ਦਾ ਕੰਮ ਕਰਦਾ ਹੈ। ਨਾਲ ਹੀ ਤੁਹਾਡੇ ਚਿਹਰੇ 'ਤੇ ਏਜਿੰਗ ਦੇ ਇਫੈਕਟ ਨੂੰ ਵੀ ਘੱਟ ਕਰਦਾ ਹੈ। ਚੌਲਾਂ ਦੇ ਆਟੇ 'ਚ ਆਇਲ   ਤੱਤ ਵੀ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਨੂੰ ਫਰੈੱਸ਼ ਲੁੱਕ ਦੇਣ ਦਾ ਕੰਮ ਕਰਦੇ ਹਨ।

PunjabKesari
ਤਾਂ ਚੱਲੋ ਹੁਣ ਬਣਾਉਣਾ ਸਿਖਾਉਂਦੇ ਹਾਂ ਚੌਲਾਂ ਦੇ ਆਟੇ ਦਾ ਫੇਸਪੈਕ...
ਫੇਸਪੈਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਡੀਪ ਕਲੀਨ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਰੋਜ਼ ਵਾਟਰ ਜਾਂ ਫਿਰ ਟੋਨਰ ਦੀ ਮਦਦ ਨਾਲ ਆਪਣਾ ਚਿਹਰਾ ਚੰਗੀ ਤਰ੍ਹਾਂ ਨਾਲ ਸਾਫ ਕਰੋ। ਉਸ ਦੇ ਬਾਅਦ 2 ਟੀ ਸਪੂਨ ਚੌਲਾਂ ਦੇ ਆਟੇ 'ਚ ਕੱਚਾ ਦੁੱਧ ਮਿਕਸ ਕਰਕੇ ਘੋਲ ਤਿਆਰ ਕਰ ਲਓ। ਇਸ ਘੋਲ ਦੇ ਨਾਲ ਚਿਹਰੇ ਦੀ 5 ਮਿੰਟ ਤੱਕ ਸਕਰਬਿੰਗ ਕਰੋ। ਚਿਹਰੇ ਦੇ ਨਾਲ-ਨਾਲ ਗਰਦਨ ਦੀ ਸਕ੍ਰਬਿੰਗ ਵੀ ਜ਼ਰੂਰ ਕਰੋ।
ਉਸ ਤੋਂ ਬਾਅਦ ਇਕ ਕੌਲੀ ਲਓ, ਇਸ 'ਚ 2 ਟੀ ਸਪੂਨ ਚੌਲਾਂ ਦਾ ਆਟਾ, 1 ਟੀ ਸਪੂਨ ਤੋਂ ਵੀ ਘੱਟ ਹਲਦੀ, 1 ਚਮਚ ਰੋਜ਼ ਵਾਟਰ ਅਤੇ 1 ਟੀ ਸਪੂਨ ਸ਼ਹਿਦ ਪਾ ਕੇ ਪੈਕ ਤਿਆਰ ਕਰ ਲਓ। ਇਸ ਪੈਕ ਨੂੰ ਆਪਣੇ ਚਿਹਰੇ 'ਤੇ ਸੁੱਕਣ ਤੱਕ ਲੱਗਿਆ ਰਹਿਣ ਦਿਓ। ਸੁੱਕਣ ਦੇ ਬਾਅਦ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਪੈਕ ਰੀਮੂਵ ਕਰੋ। ਹਫਤੇ 'ਚ ਦੋ ਵਾਰ ਇਸ ਪੈਕ ਦੀ ਵਰਤੋਂ ਕਰੋ। ਚਿਹਰੇ ਦੇ ਨਾਲ-ਨਾਲ ਗਰਦਨ 'ਤੇ ਵੀ ਅਪਲਾਈ ਕਰੋ।
ਚੌਲਾਂ ਦਾ ਆਟਾ ਅਤੇ ਦਹੀ
ਚੌਲਾਂ 'ਚ ਅਮੀਨੋ ਐਸਿਡ ਅਤੇ ਵਿਟਾਮਿਨ ਹੁੰਦੇ ਹਨ ਜੋ ਸਕਿਨ ਲਈ ਵਾਈਟਨਿੰਗ ਏਜੰਟ ਦਾ ਕੰਮ ਕਰਦੇ ਹਨ ਅਤੇ ਉਸ 'ਤੇ ਜਮ੍ਹਾ ਗੰਦਗੀ ਨੂੰ ਡੂੰਘਾਈ ਤੱਕ ਸਾਫ ਕਰਦੇ ਹਨ। ਚੌਲਾਂ ਦੇ ਆਟੇ 'ਚ 3 ਚਮਚ ਦਹੀ ਅਤੇ 1 ਟੀ ਸਪੂਨ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। ਪੈਕ ਸੁੱਕਣ ਦੇ ਬਾਅਦ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਕੁੱਝ ਹੀ ਦਿਨਾਂ 'ਚ ਤੁਹਾਨੂੰ ਆਪਣੇ ਚਿਹਰੇ 'ਚ ਬਦਲਾਅ ਦਿੱਸਣ ਲੱਗ ਜਾਵੇਗਾ।

PunjabKesari
ਚੌਲਾਂ ਦੇ ਆਟੇ ਦਾ ਫੇਸ ਪਾਊਡਰ
ਚੌਲਾਂ ਦੇ ਆਟੇ ਨੂੰ ਫੇਸ ਪਾਊਡਰ ਦੇ ਤੌਰ 'ਤੇ ਵੀ ਵਰਤੋਂ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਤੱਤ ਚਿਹਰੇ 'ਤੇ ਮੌਜੂਦ ਵਾਧੂ ਆਇਲ ਨੂੰ ਸੋਕ ਲੈਂਦਾ ਹੈ ਜਿਸ ਨਾਲ ਸਕਿਨ ਆਇਲੀ ਨਹੀਂ ਲੱਗਦੀ। ਕਈ ਔਰਤਾਂ ਨੂੰ ਫੇਸ ਪਾਊਡਰ ਲਗਾਉਂਦੇ ਹੀ ਚਿਹਰੇ 'ਤੇ ਕਿੱਲ ਹੋਣ ਲੱਗਦੇ ਹਨ, ਚੌਲਾਂ ਦੇ ਆਟੇ ਨਾਲ ਤਿਆਰ ਫੇਸ ਪਾਊਡਰ ਚਿਹਰੇ 'ਤੇ ਕਿੱਲ ਨਹੀਂ ਨਿਕਲਦੇ।
ਹੋਰ ਫਾਇਦੇ
ਚੌਲਾਂ ਦਾ ਆਟਾ ਝੁਰੜੀਆਂ ਅਤੇ ਡਾਰਕ ਸਰਕਲਸ ਨੂੰ ਵੀ ਦੂਰ ਰੱਖਣ ਅਤੇ ਸਕਿਨ ਨੂੰ ਗਲੋਇੰਗ ਰੱਖਣ 'ਚ ਮਦਦ ਕਰਦਾ ਹੈ। ਇਹ ਸਕਿਨ ਲਈ ਇਕ ਵਧੀਆ ਐਕਸਫੋਲੀਏਟਰ ਦਾ ਕੰਮ ਕਰਦਾ ਹੈ ਅਤੇ ਮਰੀ ਸਕਿਨ ਨੂੰ ਕੱਢਣ 'ਚ ਮਦਦ ਕਰਦਾ ਹੈ ਅਤੇ ਸਕਿਨ ਨੂੰ ਬਿਲਕੁੱਲ ਫਰੈੱਸ਼ ਦਿਖਾਉਂਦਾ ਹੈ।


Aarti dhillon

Content Editor

Related News