Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ

01/17/2021 4:17:04 PM

ਜਲੰਧਰ (ਬਿਊਰੋ) - ਲੰਬੇ ਸਮੇਂ ਤੱਕ ਜਵਾਨ ਅਤੇ ਖ਼ੂਬਸੂਰਤ ਦਿਸਣ ਲਈ ਜਨਾਨੀਆਂ ਅਤੇ ਕੁੜੀਆਂ ਕਈ ਤਰ੍ਹਾਂ ਦੇ ਪ੍ਰੋਡੈਕਟਸ ਅਤੇ ਤਰੀਕਿਆਂ ਨੂੰ ਅਪਣਾਉਂਦੀਆਂ ਹਨ। ਉਮਰ ਵੱਧਣ ਕਰਕੇ ਉਨ੍ਹਾਂ ਦੇ ਚਿਹਰੇ 'ਤੇ ਝੁਰੜੀਆਂ ਵੀ ਨਜ਼ਰ ਆਉਣ ਲੱਗਦੀਆਂ ਹਨ। 30 ਦੀ ਉਮਰ ਤੋਂ ਬਾਅਦ ਜਨਾਨੀਆਂ ’ਚ ਕੋਲੇਜਨ ਅਤੇ ਇਲਾਸਟਿਨ ਨਾਂ ਦਾ ਪ੍ਰੋਟੀਨ ਘੱਟ ਹੋਣ ਲੱਗਦਾ ਹੈ, ਜਿਸ ਨਾਲ ਚਮੜੀ 'ਤੇ ਸਟਰੈੱਚ ਆਉਣ ਨਾਲ ਅੱਖਾਂ ਦੇ ਆਲੇ-ਦੁਆਲੇ ਲਾਈਨਾਂ ਦਿੱਸਣ ਲੱਗਦੀਆਂ ਹਨ। ਕਈ ਵਾਰ ਜ਼ਿਆਦਾ ਕੰਪਿਊਟਰ ਅਤੇ ਸਮਾਰਟਫੋਨ ਦੀ ਵਰਤੋਂ ਕਰਨ ਨਾਲ ਵੀ ਝੁਰੜੀਆਂ ਪੈ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਘਰੇਲੂ ਫੇਸ ਪੈਕ ਦੀ ਵਰਤੋਂ ਕਰਕੇ ਝੁਰੜੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਚਿਹਰੇ ਲਈ ਫ਼ਾਇਦੇਮੰਦ ਹੈ ਐਲੋਵੇਰਾ ਜੈੱਲ 
ਐਲੋਵੇਰਾ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ। ਅਜਿਹੇ 'ਚ ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਅੱਖਾਂ ਦੇ ਕੋਲ ਝੁਰੜੀਆਂ ਪੈਦਾ ਕਰਨ ਵਾਲੇ ਫਰੀ ਰੈਡੀਕਲਸ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਲਈ ਦਿਨ 'ਚ ਦੋ ਵਾਰ ਚਿਹਰੇ 'ਤੇ ਐਲੋਵੇਰਾ ਜੈੱਲ ਨੂੰ ਫੇਸਪੈਕ ਦੀ ਤਰ੍ਹਾਂ ਲਗਾਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਖੀਰੇ ਦੀ ਕਰੋ ਵਰਤੋਂ
ਖੀਰਾ ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਨੂੰ ਘੱਟ ਕਰਨ ਦੇ ਨਾਲ-ਨਾਲ ਕਾਲੇ ਧੱਬੇ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਅੱਖਾਂ ਦੇ ਆਲੇ-ਦੁਆਲੇ ਢਿੱਲੀ ਹੋ ਚੁੱਕੀ ਚਮੜੀ ਨੂੰ ਟਾਈਟ ਕਰਨ ਲਈ ਖੀਰੇ ਦੀ ਵਰਤੋਂ ਕਰੋ। ਇਸ ਨਾਲ ਚਿਹਰੇ ਦੀ ਚਮੜੀ ’ਤੇ ਪਈਆਂ ਬਾਰੀਕ ਲਾਈਨ ਵੀ ਘੱਟ ਹੋ ਜਾਣਗੀਆਂ। ਖੀਰੇ ਨੂੰ ਕੱਟ ਕੇ ਲਗਾਉਣ ਦੀ ਜਗ੍ਹਾ ਤੁਸੀਂ ਇਸ ਨੂੰ ਕੱਦੂਕਸ ਕਰਕੇ ਵੀ ਲਗਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ

ਟੀ-ਬੈਗਸ ਹੈ ਫ਼ਾਇਦੇਮੰਦ
ਟੀ-ਬੈਗਸ 'ਚ ਐਂਟੀ-ਆਕਸੀਡੈਂਟ ਅਤੇ ਟੈਨਿਕ ਵਰਗੇ ਗੁਣ ਪਾਏ ਜਾਂਦੇ ਹਨ, ਜੋ ਅੱਖਾਂ ਦੇ ਹੇਠਾਂ ਦੀ ਸੋਜ ਨੂੰ ਘੱਟ ਕਰਕੇ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਟੀ-ਬੈਗਸ ਨੂੰ ਗਰਮ ਪਾਣੀ 'ਚ ਭਿਓ ਕੇ ਕੁਝ ਮਿੰਟ ਲਈ ਫਰਿੱਜ਼ 'ਚ ਰੱਖ ਦਿਓ। ਫਿਰ ਇਨ੍ਹਾਂ ਨੂੰ 5-5 ਮਿੰਟ ਲਈ ਅੱਖਾਂ 'ਤੇ ਰੱਖੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ

ਕੇਲੇ ਦੇ ਛਿਲਕੇ ਦੀ ਕਰੋ ਵਰਤੋਂ 
ਕੇਲਾ ਅੱਖਾਂ ਦੇ ਆਲੇ-ਦੁਆਲੇ ਦੀ ਢਿੱਲੀ ਚਮੜੀ ਨੂੰ ਟਾਈਟ ਕਰਨ ਦੇ ਨਾਲ-ਨਾਲ ਕਾਲੇ ਧੱਬਿਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਕੇਲੇ ਨੂੰ ਪੀਸ ਲਓ ਅਤੇ ਇਸ 'ਚ ਹਲਕਾ ਗੁਲਾਬ ਜਲ ਮਿਲਾ ਲਓ। ਇਸ ਨੂੰ ਅੱਖਾਂ ਦੇ ਕੋਲ ਅੱਧਾ ਘੰਟਾ ਰੱਖਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਤੁਸੀਂ ਕੇਲੇ ਦੀ ਮਦਦ ਨਾਲ ਅੱਖਾਂ ਦੇ ਚਾਰੇ ਪਾਸੇ ਮਾਲਿਸ਼ ਵੀ ਕਰ ਸਕਦੇ ਹੋ। ਕੇਲੇ ਦੀ ਜਗ੍ਹਾ ਤੁਸੀਂ ਚਾਹੋ ਤਾਂ ਕੇਲੇ ਦੇ ਛਿਲਕੇ ਦੀ ਵੀ ਵਰਤੋਂ ਕਰ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ


rajwinder kaur

Content Editor

Related News