ਕੀ ਤੁਸੀਂ ਵੀ ਆਪਣੀਆਂ ਆਈਬ੍ਰੋਅ ਤੇ ਪਲਕਾਂ ਨੂੰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ

Sunday, Aug 23, 2020 - 04:13 PM (IST)

ਜਲੰਧਰ - ਚਿਹਰੇ ਦੀ ਖੂਬਸੂਰਤੀ ਵਿਚ ਅੱਖਾਂ ਦਾ ਅਹਿਮ ਰੋਲ ਹੁੰਦਾ ਹੈ। ਵੱਡੀਆਂ ਅੱਖਾਂ, ਆਈਬ੍ਰੋਅ ਅਤੇ ਪਲਕਾਂ ਕਿਹਨੂੰ ਪਸੰਦ ਨਹੀਂ ਹੁੰਦੀਆਂ। ਬਹੁਤ ਸਾਰੀਆਂ ਕੁੜੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਅੱਖਾਂ ਖੂਬਸੂਰਤ ਅਤੇ ਆਕਰਸ਼ਤ ਹੋਣ। ਪਰ ਪਲਕਾਂ ਦੀ ਘੱਟ ਗ੍ਰੋਥ ਅਤੇ ਫਿੱਕੀ ਆਈਬ੍ਰੋਅ ਉਨ੍ਹਾਂ ਦੀ ਖੂਬਸੂਰਤੀ ਨੂੰ ਘੱਟ ਕਰ ਦਿੰਦੀਆਂ ਹਨ, ਕਿਉਂਕਿ ਪਲਕਾਂ ਅਤੇ ਆਈਬ੍ਰੋਅ ਨਾਲ ਅੱਖਾਂ ਜ਼ਿਆਦਾ ਖੂਬਸੂਰਤ ਅਤੇ ਸੰਘਣੀਆਂ ਲਗਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਮੇਕਅੱਪ ਅਤੇ ਨਕਲੀ ਪਲਕਾਂ ਦਾ ਸਹਾਰਾ ਲੈਂਦੀਆਂ ਹਨ। ਅੱਖਾਂ ਨੂੰ ਸੋਹਣਾ ਦਿਖਾਉਣ ਲਈ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਇਸ ਲਈ ਕੁਦਰਤੀ ਪਲਕਾਂ ਅਤੇ ਆਈਬ੍ਰੋਅ ਜ਼ਿਆਦਾ ਬਹਿਤਰ ਰਹਿੰਦੀਆਂ ਹਨ। ਜੇਕਰ ਤੁਸੀਂ ਪਲਕਾਂ ਅਤੇ ਆਈਬ੍ਰੋਅ ਨੂੰ ਸੰਘਣਾ ਬਣਾਉਣਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਢੰਗਾਂ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਫਾਇਦਾ ਹੋਵੇਗਾ। 

1. ਪੈਟ੍ਰੋਲਿਅਮ ਜੈੱਲੀ
ਪੈਟ੍ਰੋਲਿਅਮ ਜੈੱਲੀ ਆਪਣੀ ਪਲਕਾਂ ਅਤੇ ਆਈਬ੍ਰੋਅ ਉੱਤੇ ਲਗਾਓ। ਇਸ ਨਾਲ ਗ੍ਰੋਥ ਤੇਜ਼ੀ ਨਾਲ ਵਧੇਗੀ। ਇਸ ਘਰੇਲੂ ਨੁਸਖੇ ਨਾਲ ਆਪਣੀ ਪਲਕਾਂ ਅਤੇ ਆਈਬ੍ਰੋਅ ਨੂੰ ਸੰਘਣਾ ਅਤੇ ਮਜ਼ਬੂਤ ਬਣਾਓ।

PunjabKesari

2. ਜੈਤੂਨ ਦਾ ਤੇਲ
ਸੌਂਣ ਤੋਂ ਪਹਿਲਾਂ ਆਪਣੀ ਪਲਕਾਂ ਅਤੇ ਆਈਬ੍ਰੋਅ ਉੱਤੇ ਰੂੰ ਦੀ ਮਦਦ ਨਾਲ ਜੈਤੂਨ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਪੂਰੀ ਰਾਤ ਜੈਤੂਨ ਦੇ ਤੇਲ ਵਿਚ ਮੋਜੂਦ ਵਿਟਾਮਿਨ ਪਲਕਾਂ ਵਿੱਚ ਸਮਾਂ ਜਾਣਗੇ ਅਤੇ ਉਸ ਨਾਲ ਉਨ੍ਹਾਂ ਦੀ ਗ੍ਰੋਥ ਵੀ ਵਧੇਗੀ।

3. ਨਿੰਬੂ ਦੇ ਛਿਲਕੇ
ਇਕ ਛੋਟੇ ਜਿਹੇ ਕਟੋਰੇ 'ਚ ਨਿੰਬੂ ਦੇ ਛਿਲਕੇ ਅਤੇ ਜੈਤੂਨ ਦਾ ਤੇਲ ਮਿਲਾਓ। ਫਿਰ ਇਸ ਨੂੰ ਸੁੱਕਣ ਲਈ ਰੱਖ ਦਿਓ। ਸੁੱਕਣ ਤੋਂ ਬਾਅਦ ਨਿੰਬੂ ਦੇ ਇਨ੍ਹਾਂ ਛਿਲਕਿਆਂ ਦਾ ਇਸਤੇਮਾਲ ਆਪਣੀ ਪਲਕਾਂ ਅਤੇ ਆਈਬ੍ਰੋਅ 'ਤੇ ਕਰੋ। ਰਾਤ ਭਰ ਲੱਗਿਆਂ ਰਹਿਣ ਦਿਓ ਅਤੇ ਸਵੇਰੇ ਧੋ ਲਓ।

PunjabKesari

4. ਐਲੋਵੇਰਾ
ਐਲੋਵੇਰਾ ਦੀ ਮਦਦ ਨਾਲ ਤੁਹਾਨੂੰ ਆਪਣੀ ਪਲਕਾਂ ਨੂੰ ਘਣਾ ਅਤੇ ਸੰਘਣਾ ਬਣਾਉਣ ਵਿਚ ਕਾਫੀ ਮਦਦ ਮਿਲਦੀ ਹੈ। 1 ਚਮਚ ਐਲੋਵੇਰਾ ਜੈੱਲ ਲਓ ਫਿਰ ਇਸ 'ਚ ਜੋਜੋਵਾ ਦਾ ਤੇਲ ਮਿਲਾ ਲਓ। ਮਿਲਾਉਣ ਤੋਂ ਬਾਅਦ ਇਸ ਨੂੰ ਆਪਣੀ ਪਲਕਾਂ ਅਤੇ ਆਈਬਰੋਂ 'ਤੇ ਲਗਾਓ। ਜਿਸ ਤਰ੍ਹਾਂ ਤੁਸੀਂ ਮਸਕਾਰੇ ਦਾ ਇਸਤੇਮਾਲ ਕਰਦੇ ਹੋ। ਉਂਝ ਹੀ ਇਸ ਮਿਸ਼ਰਣ ਨੂੰ ਲਗਾਓ।15 ਮਿੰਟ ਬਾਅਦ ਇਸ ਨੂੰ ਸਾਫ ਕਰ ਦਿਓ।

5. ਗ੍ਰੀਨ ਟੀ
ਅੱਧਾ ਕੱਪ ਗ੍ਰੀਨ ਟੀ ਬਣਾਓ ਅਤੇ ਉਸ ਵਿਚ ਚੀਨੀ ਨਾ ਪਾਓ। ਇਸ ਨੂੰ ਠੰਡਾ ਹੋਣ ਦਿਓ ਅਤੇ ਰੂੰ ਦੀ ਮਦਦ ਨਾਲ ਇਸ ਨੂੰ ਆਪਣੀਆਂ ਪਲਕਾਂ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਸੁੱਕਣ ਤੋਂ ਬਾਅਦ ਧੋ ਲਓ।

6. ਵੈਸਲੀਨ
ਜੇਕਰ ਤੁਸੀ ਕਿਸੇ ਪ੍ਰਕਾਰ ਦਾ ਤੇਲ ਨਹੀਂ ਲਗਾਉਣਾ ਚਾਹੁੰਦੇ ਤਾਂ ਵੈਸਲੀਨ ਇਸ ਦਾ ਬਿਹਤਰ ਵਿਕਲਪ ਹੈ। ਰੋਜਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਅਪਣੀ ਪਲਕਾਂ ਉਤੇ ਵੈਸਲੀਨ ਲਗਾਓ। ਉਸ ਤੋਂ ਬਾਅਦ ਸਵੇਰੇ ਉਠਦੇ ਹੀ ਪਲਕਾਂ ਉਤੇ ਹਲਕੇ ਗਰਮ ਪਾਣੀ ਦੇ ਛਿੱਟੇ ਮਾਰ ਕੇ ਸਾਫ਼ ਕਰੋ, ਨਹੀਂ ਤਾਂ ਪੂਰੇ ਦਿਨ ਉਹ ਚਿਪਚਿਪ ਕਰਦੀਆਂ ਰਹਿਣਗੀਆਂ।

PunjabKesari

7. ਕੈਸਟਰ ਤੇਲ 
ਰਾਤ ਨੂੰ ਸੋਂਦੇ ਸਮੇਂ ਹਰ ਰੋਜ ਅਪਣੀ ਪਲਕਾਂ ਉਤੇ ਇਸ ਤੇਲ ਨੂੰ ਲਗਾਓ। ਚਾਹੋ ਤਾਂ ਤੇਲ ਨੂੰ ਹਲਕਾ ਜਿਹਾ ਗਰਮ ਵੀ ਕਰ ਸਕਦੇ ਹੋ। ਇਸ ਨੂੰ 2 ਮਹੀਨੇ ਤੱਕ ਲਗਾਓ ਅਤੇ ਫਿਰ ਵੇਖੋ ਕਿ ਤੁਹਾਡੀਆਂ ਪਲਕਾਂ ਕਿਸ ਤਰ੍ਹਾਂ ਨਾਲ ਸੰਘਣੀਆਂ ਹੋ ਜਾਂਦੀਆਂ ਹਨ।

ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ, ਜਾਣੋ ਕਿਵੇਂ

8. ਵਿਟਾਮਿਨ-ਈ ਤੇਲ
ਇਕ ਛੋਟਾ ਜਿਹਾ ਆਈਲੈਸ਼ ਬਰਸ਼ ਲਓ ਅਤੇ ਉਸਨੂੰ ਇਸ ਤੇਲ ਵਿਚ ਡਬੋ ਕੇ ਰੋਜਾਨਾ ਅਪਣੀ ਪਲਕਾਂ ਉਤੇ ਲਗਾਓ। ਚਾਹੋ ਤਾਂ ਵਿਟਾਮਿਨ ਈ ਦੀ ਕੁੱਝ ਟੈਬਲੇਟ ਨੂੰ ਕਰਸ਼ ਕਰ ਇਸ ਤੇਲ ਦੇ ਨਾਲ ਮਿਲਾ ਕੇ ਲਗਾ ਸਕਦੇ ਹੋ। ਜੇਕਰ ਤੁਹਾਡੀ ਪਲਕਾਂ ਉਤੇ ਖੁਰਕ ਹੁੰਦੀ ਹੈ ਤਾਂ ਉਹ ਵੀ ਇਸ ਤੇਲ ਨੂੰ ਲਗਾਉਣ ਨਾਲ ਖ਼ਤਮ ਹੋ ਜਾਵੇਗੀ।

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਪੜ੍ਹੋ ਇਹ ਵੀ ਖਬਰ - ਇੱਕਲੇ ਨਹੀਂ, ਆਪਣੇ ਪਾਟਨਰ ਨਾਲ ਕਰੋ ਇਹ ‘ਕਸਰਤ’, ਰਹੋਗੇ ਹਮੇਸ਼ਾ ‘ਫਿੱਟ‘

PunjabKesari


rajwinder kaur

Content Editor

Related News