ਲੜਕੀਆਂ ਦੇ ਅਜਿਹੇ ਸੁਭਾਅ ਤੋਂ ਦੁਖੀ ਹੋ ਜਾਂਦੇ ਹਨ ਲੜਕੇ
Saturday, Aug 24, 2019 - 09:34 PM (IST)
 
            
            ਨਵੀਂ ਦਿੱਲੀ (ਰਾਹੁਲ ਸਿੰਘ)— ਰਿਲੇਸ਼ਨਸ਼ਿਪ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਪਾਰਟਨਰ ਉਸ ਦੀ ਇੱਜ਼ਤ ਕਰੇ ਤੇ ਉਸ ਦੀਆਂ ਗੱਲਾਂ ਨੂੰ ਤਵੱਜੋ ਦੇਵੇ। ਬਹੁਤ ਹੱਦ ਤੱਕ ਪਾਰਟਨਰਸ ਇਕ-ਦੂਜੇ ਦਾ ਕਹਿਣਾ ਮੰਨਦੇ ਵੀ ਹਨ। ਕਈ ਵਾਰ ਤਾਂ ਲੜਕੇ ਆਪਣੀ ਗਰਲਫ੍ਰੈਂਡ ਦੀਆਂ ਕੁਝ ਗੱਲਾਂ ਨਾ ਚਾਹੁੰਦੇ ਹੋਏ ਵੀ ਮੰਨ ਲੈਂਦੇ ਹਨ ਕਿਉਂਕਿ ਲੜਕੀਆਂ ਕੁਝ ਜ਼ਿਆਦਾ ਹੀ ਸੈਂਸਟਿਵ ਹੁੰਦੀਆਂ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਜਦੋਂ ਲੜਕੀਆਂ ਦੀਆਂ ਕੁਝ ਗੱਲਾਂ ਲੜਕਿਆਂ ਦਾ ਜੀਊਣਾ ਮੁਸ਼ਕਲ ਕਰ ਦਿੰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੀਆਂ ਗੱਲਾਂ ਹਨ ਜਿਹੜੀਆਂ ਮੁੰਡਿਆਂ ਦਾ ਜੀਣਾ ਮੁਸ਼ਕਲ ਕਰ ਦਿੰਦੀਆਂ ਹਨ।
ਡੋਮਿਨੇਟਿੰਗ ਗਰਲਫ੍ਰੈਂਡ
ਕੁਝ ਲੜਕੀਆਂ ਅਜਿਹੀਆਂ ਹੁੰਦੀਆਂ ਹਨ, ਜੋ ਆਪਣੇ ਪਾਰਟਨਰ ਨੂੰ ਆਪਣੇ ਇਸ਼ਾਰਿਆਂ 'ਤੇ ਨਚਾ ਕੇ ਰੱਖਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪਾਰਟਨਰ ਦੀ ਜ਼ਿੰਦਗੀ 'ਚ ਉਨ੍ਹਾਂ ਦੀ ਰਜ਼ਾਮੰਦੀ ਤੋਂ ਬਿਨਾਂ ਇਕ ਪੱਤਾ ਵੀ ਨਾ ਹਿੱਲੇ। ਉਨ੍ਹਾਂ ਦਾ ਪਾਰਟਨਰ ਹਰ ਕੰਮ ਉਨ੍ਹਾਂ ਦੇ ਮੁਤਾਬਕ ਕਰੇ। ਰਿਸ਼ਤੇ ਦੀ ਸ਼ੁਰੂਆਤ 'ਚ ਚਾਹੇ ਲੜਕਾ ਆਪਣੀ ਸਹੇਲੀ ਦਾ ਕਹਿਣਾ ਮੰਨੇਗਾ ਪਰ ਇਕ ਸਮਾਂ ਆਉਣ 'ਤੇ ਇਹ ਪਰੇਸ਼ਾਨੀ ਦਾ ਸਬਬ ਬਣ ਜਾਵੇਗਾ।
ਸ਼ੱਕੀ ਗਰਲਫ੍ਰੈਂਡ
ਕੁਝ ਲੜਕੀਆਂ ਸ਼ੱਕੀ ਮਿਜਾਜ਼ ਦੀਆਂ ਹੁੰਦੀਆਂ ਹਨ। ਲੜਕਿਆਂ ਨੂੰ ਆਪਣੀ ਪਰਟਨਰ ਦਾ ਸ਼ੱਕੀ ਵਤੀਰਾ ਕਦੇ ਬਰਦਾਸ਼ਤ ਨਹੀਂ ਹੁੰਦਾ। ਸ਼ੱਕ ਕਰਨਾ ਕੋਈ ਬੁਰੀ ਗੱਲ ਨਹੀਂ ਹੈ, ਪਰ ਕੁਝ ਕੁੜੀਆਂ ਆਪਣੇ ਪਾਰਟਨਰ ਦੀ ਮਿੰਟ-ਮਿੰਟ ਦੀ ਖਬਰ ਰੱਖਦੀਆਂ ਹਨ। ਇਸ ਦੇ ਲਈ ਉਹ ਉਸ ਨੂੰ ਵਾਰ-ਵਾਰ ਕਾਲ ਕਰਦੀਆਂ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ 'ਤੇ ਨਜ਼ਰ ਰੱਖਦੀਆਂ ਹਨ ਤੇ ਹਰ ਗੱਲ ਨੂੰ ਲੈ ਕੇ ਸਫਾਈ ਮੰਗਦੀਆਂ ਹਨ। ਇਕ ਸਮੇਂ ਤੋਂ ਬਾਅਦ ਇਹ ਸਭ ਬੁਆਏਫ੍ਰੈਂਡ ਨੂੰ ਤੰਗ ਕਰਕੇ ਰੱਖ ਦਿੰਦਾ ਹੈ।
ਪਜੇਸਿਵ ਨੇਚਰ
ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਪਾਰਟਨਰ ਉਸ ਦੇ ਲਈ ਪਜੇਸਿਵ ਹੋਵੇ ਪਰ ਲੜਕਿਆਂ ਨੂੰ ਆਪਣੀ ਪਾਰਟਨਰ ਦਾ ਜ਼ਿਆਦਾ ਪਜੇਸਿਵ ਹੋਣਾ ਪਰੇਸ਼ਾਨ ਕਰਨ ਲੱਗਦਾ ਹੈ। ਦਰਅਸਲ ਲੜਕੀਆਂ ਨੂੰ ਆਜ਼ਾਦੀ ਪਸੰਦ ਹੁੰਦੀ ਹੈ। ਪਜੇਸਿਵ ਗਰਲਫ੍ਰੈਂਡ ਨੂੰ ਪਾਰਟਨਰ ਦਾ ਦੋਸਤਾਂ ਤੇ ਫੀਮੇਲ ਦੋਸਤ ਨਾਲ ਪਾਰਟੀ ਕਰਨਾ ਬਿਲਕੁੱਲ ਪਸੰਦ ਨਹੀਂ ਹੁੰਦਾ ਤੇ ਜਦੋਂ ਉਹ ਇਸ ਨੂੰ ਲੈ ਕੇ ਦਖਲਅੰਦਾਜ਼ੀ ਕਰਨ ਲੱਗਦੀਆਂ ਹਨ ਤਾਂ ਇਹ ਵੀ ਪਾਰਟਨਰ ਦੇ ਲਈ ਪਰੇਸ਼ਾਨੀ ਬਣ ਜਾਂਦਾ ਹੈ। ਉਸ ਨੂੰ ਸਮਝ ਨਹੀਂ ਆਉਂਦਾ ਕਿ ਦੋਸਤਾਂ ਤੇ ਗਰਲਫ੍ਰੈਂਡ ਵਿਚਾਲੇ ਚੀਜ਼ਾਂ ਨੂੰ ਕਿਵੇਂ ਹੈਂਡਲ ਕੀਤਾ ਜਾਵੇ। ਇਸ ਲਈ ਰੋਕ-ਟੋਕ ਘੱਟ ਕਰਕੇ ਲੜਕਿਆਂ ਨੂੰ ਥੋੜਾ ਫਰੀ ਛੱਡਣਾ ਚਾਹੀਦਾ ਹੈ।
ਗੱਲ-ਗੱਲ 'ਤੇ ਇਮੋਸ਼ਨਲ ਬਲੈਕਮੇਲ
ਕੁਝ ਲੜਕੀਆਂ ਦਾ ਗੱਲ-ਗੱਲ 'ਤੇ ਆਪਣੇ ਪਾਰਟਨਰ ਨੂੰ ਇਮੋਸ਼ਨਲ ਬਲੈਕਮੇਲ ਦਾ ਖੇਲ ਚਾਲੂ ਹੋ ਜਾਂਦਾ ਹੈ। ਉਨ੍ਹਾਂ ਨੂੰ ਕੁਝ ਵੀ ਕਰਕੇ ਬੱਸ ਆਪਣੀ ਗੱਲ ਮਨਵਾਉਣ ਦੀ ਆਦਤ ਹੁੰਦੀ ਹੈ। ਸ਼ੁਰੂਆਤ 'ਚ ਤਾਂ ਲੜਕੇ ਉਨ੍ਹਾਂ ਦੀ ਗੱਲ ਮੰਨ ਲੈਂਦੇ ਹਨ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇਹ ਮੁਸੀਬਤ ਲੱਗਣ ਲੱਗਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            