ਬੱਚੇ ਦੀ ਜ਼ਿੱਦ ਨੂੰ ਆਪਣੇ ''ਤੇ ਹਾਵੀ ਨਾ ਹੋਣ ਦਿਓ
Sunday, Feb 05, 2017 - 03:02 PM (IST)

ਮੁੰਬਈ— ਅੱਜਕਲ ਬੱਚੇ ਬੜੇ ਕੀਮਤੀ ਅਤੇ ਅਣਮੁੱਲੇ ਹਨ, ਬੜੇ ਪਿਆਰੇ ਅਤੇ ਸਭ ਦੀਆਂ ਅੱਖਾਂ ਦੇ ਤਾਰੇ, ਕਿਉਂਕਿ ਹਰ ਘਰ ''ਚ ਇਕ ਜਾਂ ਦੋ ਬੱਚੇ ਹੋਣ ਕਰਕੇ ਘਰ ਦੇ ਮੈਂਬਰ ਬੱਚਿਆਂ ਨੂੰ ਏਨਾ ਪਿਆਰ ਕਰਦੇ ਹਨ ਕਿ ਬੱਚੇ ਮੂੰਹ ਚੋਂ ਗੱਲ ਬਾਹਰ ਕੱਢਦੇ ਨਹੀਂ ਕਿ ਪੂਰੀ ਪਹਿਲਾਂ ਕੀਤੀ ਜਾਂਦੀ ਹੈ। ਇਹੀ ਸੋਚ ਕੇ ਬੱਚੇ ਛੋਟੀ ਉਮਰ ਤੋਂ ਹੀ ਆਪਣੀ ਜ਼ਿੱਦ ਨਾਲ ਇਨ੍ਹਾਂ ਚੀਜ਼ਾਂ ਦੀ ਮੰਗ ਕਰਦੇ ਹਨ, ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਜਾਂ ਫਿਰ ਕੋਈ ਵਹੀਕਲ, ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਘਰ ਦੇ ਇਹ ਸਭ ਦੇ ਸਕਦੇ ਹਨ ਜਾਂ ਨਹੀਂ, ਉਨ੍ਹਾਂ ਨੂੰ ਕੋਈ ਮਤਲਬ ਨਹੀਂ। ਬੱਚੇ ਨੂੰ ਪਿਆਰ ਜ਼ਰੂਰ ਕਰੋ, ਪਰ ਜ਼ਰਾ ਸੋਚੋ ਕਿ ਅੱਜ ਅਸੀਂ ਬੱਚੇ ਦੀ ਹਰ ਜ਼ਿੱਦ ਪੂਰੀ ਕਰਦੇ-ਕਰਦੇ ਇਕ ਦਿਨ ਇਹੀ ਜ਼ਿੱਦ ਇੰਨੀ ਵੱਡੀ ਨਾ ਹੋ ਜਾਵੇ ਕਿ ਅਸੀਂ ਪੂਰੀ ਨਾ ਕਰ ਸਕੀਏ ਅਤੇ ਬੱਚਿਆਂ ਦੇ ਸਾਹਮਣੇ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਬੱਚਿਆਂ ਨੂੰ ਵੀ ਆਪਣੇ ਦੋਸਤਾਂ ਦੇ ਸਾਹਮਣੇ ਸਿਰ ਝੁਕਾਉਣਾ ਪਵੇ। ਇਹ ਨੌਬਤ ਆਉਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਹਰ ਗੱਲ ਅਤੇ ਜ਼ਿੱਦ ਕਰਨ ਤੋਂ ਰੋਕੋ, ਉਸ ਨੂੰ ਸਮਝਾਓ, ਹਰ ਚੀਜ਼ ਆਪਣੀ ਪਸੰਦ ਦੀ ਲੈ ਕੇ ਦਿਓ, ਉਸ ਨੂੰ ਇਹ ਵੀ ਕਹੋ ਕਿ ਇਸ ਨੂੰ ਸੰਭਾਲ ਕੇ ਰੱਖਣਾ। ਬੱਚੇ ਨੂੰ ਜਨਮ ਦਿਨ, ਦੀਵਾਲੀ ਤੇ ਸਕੂਲ ''ਚ ਚੰਗੇ ਨੰਬਰ ਲੈਣ ''ਤੇ ਕੋਈ ਵਧੀਆ ਉਪਹਾਰ ਜ਼ਰੂਰ ਲੈ ਕੇ ਦਿਓ, ਨਾਲ ਇਹ ਵੀ ਕਹੋ ਕਿ ਅਗਲੀ ਵਾਰ ਇਸ ਤੋਂ ਵਧੀਆ ਤੋਹਫ਼ਾ ਮਿਲੇਗਾ।