ਬੱਚਿਆਂ ਦੇ ਦਿਮਾਗ ਨੂੰ ਤੇਜ ਕਰਨ ਲਈ ਅਸਰਦਾਰ ਘਰੇਲੂ ਤਰੀਕੇ

Monday, Jan 09, 2017 - 10:26 AM (IST)

ਬੱਚਿਆਂ ਦੇ ਦਿਮਾਗ ਨੂੰ ਤੇਜ ਕਰਨ ਲਈ ਅਸਰਦਾਰ ਘਰੇਲੂ ਤਰੀਕੇ

ਜਲੰਧਰ— ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ''ਚ ਤੇਜ ਅਤੇ ਬਾਕੀ ਕੰਮਾਂ ''ਚ ਸਭ ਤੋਂ ਅੱਗੇ ਹੋਵੇ। ਇਸ ਲਈ ਕਈ ਮਾਂ-ਬਾਪ ਆਪਣੇ ਬੱਚੇ ਨੂੰ ਮੈਡੀਸਿਨ ਅਤੇ ਮਲਟੀਵਿਟਾਮਿਨ ਦਿੰਦੇ ਹਨ ਪਰ ਕਿ ਇਹ ਜਾਣਦੇ ਹਨ ਕਿ ਇਸ ਤੋਂ ਬਿਨਾਂ ਵੀ ਬੱਚਿਆਂ ਦੀ ਦਿਮਾਗ ਨੂੰ ਤੇਜ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਘਰੇਲੂ ਤਰੀਕ ਜਿਸੇ ਨਾਲ ਬੱਚਿਆਂ ਦੀ ਦਿਮਾਗੀ ਸ਼ਕਤੀ ਨੂੰ ਤੇਜ ਕੀਤਾ ਜਾ ਸਕਦਾ ਹੈ।
- ਸ਼ਹਿਦ ਅਤੇ ਦਾਲਚੀਨੀ
1. ਸਭ ਤੋਂ ਪਹਿਲਾਂ ਥੋੜ੍ਹੀ ਦਾਲਚੀਨੀ ਨੂੰ ਪੀਸ ਕੇ ਉਸਦਾ ਪਾਊਡਰ ਬਣਾ ਲਓ।
2. ਉਸ ਤੋਂ ਬਾਅਦ ਇਕ ਕੋਲੀ ''ਚ 1 ਚਮਚ ਦਾਲਚੀਨੀ ਪਾਊਡਰ ਅਤੇ 1 ਚਮਚ ਸ਼ਹਿਦ ਪਾ ਕੇ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
3. ਦਿਨ ''ਚ ਦੋ ਵਾਰ ਇਹ ਮਿਸ਼ਰਨ ਆਪਣੇ ਬੱਚੇ ਨੂੰ ਦਿਓ।
- ਸ਼ਹਿਦ ਅਤੇ ਸੁੱਕੇ ਧਨੀਏ ਦੇ ਦਾਣੇ
1. ਸਭ ਤੋਂ ਪਹਿਲਾਂ ਥੋੜ੍ਹੇ ਸੁੱਕੇ ਧਨੀਏ ਦੇ ਦਾਣਿਆਂ ਨੂੰ ਪੀਸ ਕੇ ਉਸਦਾ ਪਾਊਡਰ ਬਣਾ ਲਓ।
2. ਉਸ ਤੋਂ ਬਾਅਦ ਇਕ ਕੋਲੀ ''ਚ 1 ਚਮਚ ਸੁੱਕੇ ਧਨੀਏ ਦਾ ਪਾਊਡਰ ਅਤੇ 1 ਚਮਚ ਸ਼ਹਿਦ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
3.  ਇਹ ਮਿਸ਼ਰਨ ਨੂੰ ਦਿਨ ''ਚ ਇਕ ਵਾਰ ਆਪਣੇ ਬੱਚੇ ਨੂੰ ਚਟਾਓ।


Related News