ਸਵੇਰੇ ਖਾਲੀ ਢਿੱਡ ਆਂਵਲੇ ਦਾ ਮੁਰੱਬਾ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ

10/24/2020 10:57:47 AM

ਜਲੰਧਰ: ਆਂਵਲੇ 'ਚ ਉਹ ਸਾਰੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਆਂਵਲਾ ਢਿੱਡ ਸਬੰਧੀ ਜੁੜੀਆਂ ਕਈ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ। ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਆਂਵਲੇ ਦਾ ਮੁਰੱਬਾ ਖਾ ਕੇ ਅਸੀਂ ਕਈ ਰੋਗਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਰੋਜ਼ਾਨਾ ਆਂਵਲੇ ਦੀ ਵਰਤੋਂ ਕਰਨ ਨਾਲ ਖ਼ੂਨ 'ਚ ਸ਼ੂਗਰ ਦੀ ਮਾਤਰਾ ਠੀਕ ਰਹਿੰਦੀ ਹੈ।

PunjabKesari
ਕੋਲੈਸਟ੍ਰਾਲ ਦੀ ਪ੍ਰੇਸ਼ਾਨੀ ਕਰੇ ਦੂਰ 
ਆਂਵਲਾ ਖ਼ਰਾਬ ਕੋਲੈਸਟ੍ਰਾਲ ਨੂੰ ਖ਼ਤਮ ਕਰ ਕੇ ਨਵੇਂ ਕੋਲੈਸਟ੍ਰਾਲ ਬਣਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਜੋੜਾਂ ਦਾ ਦਰਦ ਵੀ ਠੀਕ ਹੁੰਦਾ ਹੈ। ਜੇਕਰ ਤੁਸੀਂ ਹਰ ਰੋਜ਼ ਆਂਵਲੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਸਰੀਰ 'ਚ ਆਇਰਨ ਦੀ ਘਾਟ ਦੂਰ ਹੁੰਦੀ ਹੈ। ਆਂਵਲੇ ਦਾ ਮੁਰੱਬਾ ਸਰੀਰ ਨੂੰ ਧੁੱਪ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਕਿਰਨਾਂ ਤੋਂ ਹਮੇਸ਼ਾ ਬਚਾ ਕੇ ਰੱਖਦਾ ਹੈ। ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਅਤੇ ਥੋੜ੍ਹਾ ਜਿਹਾ ਕੰਮ ਕਰ ਕੇ ਥੱਕ ਜਾਂਦੇ ਹੋ ਤਾਂ ਇਕ ਮਹੀਨੇ ਤੱਕ ਲਗਾਤਾਰ ਕੱਚਾ ਆਂਵਲਾ ਖਾ ਕੇ ਦੇਖੋ। ਇਸ ਨਾਲ ਜੋ ਫ਼ਾਇਦਾ ਹੋਵੇਗਾ ਤੁਸੀਂ ਖ਼ੁਦ ਵੀ ਬਹੁਤ ਹੈਰਾਨ ਹੋਵੋਗੇ। ਆਂਵਲੇ 'ਚ ਵਿਟਾਮਿਨ-ਏ ਹੁੰਦਾ ਹੈ। ਆਂਵਲਾ ਸ਼ੂਗਰ ਦੇ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

PunjabKesari
ਵਾਲਾਂ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ
ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਂਵਲਾ ਖ਼ਤਮ ਕਰ ਦਿੰਦਾ ਹੈ। ਇਸ ਲਈ ਲੋਕ ਇਸ ਦੇ ਪੇਸਟ ਨੂੰ ਵਾਲਾਂ 'ਚ ਲਗਾਉਂਦੇ ਹਨ। ਇਸ ਨੂੰ ਖਾਣ ਨਾਲ ਵੀ ਵਾਲ ਹੈਲਦੀ ਰਹਿੰਦੇ ਹਨ। ਆਂਵਲੇ ਨੂੰ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।


Aarti dhillon

Content Editor

Related News