ਲਸਣ ਖਾਣ ਨਾਲ ਹੋਣਗੇ ਸਰੀਰ ਨੂੰ ਕਮਾਲ ਦੇ ਫਾਇਦੇ
Monday, Oct 05, 2020 - 12:14 PM (IST)
ਜਲੰਧਰ—ਸ਼ਹਿਦ ਅਤੇ ਲਸਣ ਦੇ ਬਾਰੇ 'ਚ ਕਹੀਆਂ ਗਈਆਂ ਗੱਲਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਇਹ ਦੋਵੇਂ ਹੀ ਭੋਜਨ ਪਦਾਰਥ ਗੁਣਾਂ ਦੀ ਖਾਨ ਹਨ। ਆਓ ਜਾਣਦੇ ਹਾਂ ਇਨ੍ਹਾਂ ਨੂੰ ਇਕੱਠੇ ਮਿਲਾ ਕੇ ਖਾਣ ਨਾਲ ਸਰੀਰ 'ਚ ਕਿਸ ਤਰ੍ਹਾਂ ਦੇ ਹੈਰਾਨੀਜਨਕ ਬਦਲਾਅ ਦੇਖਣ ਨੂੰ ਮਿਲਦੇ ਹਨ।
ਲਸਣ ਦੇ ਇਨ੍ਹਾਂ ਗੁਣਾਂ ਨਾਲ ਮਿਲਦੇ ਹਨ ਅਜਿਹੇ ਫਾਇਦੇ
ਲਸਣ 'ਚ ਕਈ ਤਰ੍ਹਾਂ ਦੇ ਬਾਇਓਐਕਟਿਵ ਕੰਪਾਊਂਡਸ ਪਾਏ ਜਾਂਦੇ ਹਨ ਜੋ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਇਨ੍ਹਾਂ 'ਚ ਹਾਰਟ ਦੀ ਬਿਮਾਰੀ ਤੋਂ ਲੈ ਕੇ ਸਕਿਨ ਸੰਬੰਧੀ ਰੋਗ ਵੀ ਸ਼ਾਮਲ ਹਨ।
— ਜੋ ਲੋਕ ਨਿਯਮਿਤ ਤੌਰ 'ਤੇ ਆਪਣੇ ਭੋਜਨ 'ਚ ਲਸਣ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਹਾਰਟ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ ਅਤੇ ਆਮ ਤੌਰ 'ਤੇ ਅਜਿਹੇ ਲੋਕਾਂ ਨੂੰ ਦਿਲ ਸਬੰਧੀ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਤੇਜ਼ ਖੁਸ਼ਬੂ ਅਤੇ ਸੁਆਦ ਦਾ ਕਮਾਲ
—ਐਲੀਸਿਨ ਲਸਣ ਦਾ ਇਕ ਅਜਿਹਾ ਬਾਇਓਐਕਟਿਵ ਕੰਪਾਊਂਡ ਹੈ, ਜੋ ਮੁੱਖ ਰੂਪ ਨਾਲ ਤਾਜ਼ੇ ਕੱਟੇ ਲਸਣ 'ਚ ਹੀ ਪਾਇਆ ਜਾਂਦਾ ਹੈ। ਇਸ ਕੰਪਾਊਂਡ ਦਾ ਲਸਣ ਦੇ ਗੁਣ, ਸੁਆਦ ਅਤੇ ਸਿਹਤ ਦੇ ਗੁਣਾਂ 'ਚ ਮੁੱਖ ਰੋਲ ਹੁੰਦਾ ਹੈ।
ਗੁਣਾਂ ਦਾ ਖਜ਼ਾਨਾ ਲਸਣ
—ਲਸਣ 'ਚ ਕੈਲਸ਼ੀਅਮ, ਆਇਰਨ, ਕਾਪਰ, ਪੋਟਾਸ਼ੀਅਮ ਅਤੇ ਫਾਸਫੋਰੇਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੇ ਇਹ ਗੁਣ ਇਸ ਨੂੰ ਉੱਤਮ ਔਸ਼ਦੀ ਬਣਾਉਂਦੇ ਹਨ। ਕਿਉਂਕਿ ਇਹ ਸਾਰੇ ਪੋਸ਼ਕ ਤੱਤ ਤੁਹਾਡੇ ਸਰੀਰ ਨੂੰ ਅੰਦਰ ਤੋਂ ਪੋਸ਼ਣ ਦੇਣ ਲਈ ਜ਼ਰੂਰੀ ਹਨ।
—ਆਇਰਨ ਬਲੱਡ ਸਰਕੁਲੇਸ਼ਨ ਹੈ ਤਾਂ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਫਾਸਫੋਰਸ ਮਾਸ ਦੀ ਸਿਹਤ ਬਣਾਏ ਰੱਖਦਾ ਹੈ ਤਾਂ ਕਾਪਰ ਅਤੇ ਪੋਟਾਸ਼ੀਅਮ ਸੰਪੂਰਨ ਸਿਹਤ ਨੂੰ ਬਣਾਏ ਰੱਖਣ ਲਈ ਇਨ੍ਹਾਂ ਸਾਰੇ ਤੱਤਾਂ ਦਾ ਸਾਥ ਨਿਭਾਉਂਦੇ ਹਨ।
—ਦਰਅਸਲ, ਸਰੀਰ ਨੂੰ ਸਿਹਤਮੰਦ ਰੱਖਣ 'ਚ ਇਹ ਸਾਰੇ ਪੋਸ਼ਕ ਤੱਤ ਇਕ ਦੂਜੇ ਦੇ ਪੂਰਕ ਰੂਪ 'ਚ ਕੰਮ ਕਰਦੇ ਹਨ। ਕਿਸੇ ਇਕ ਵੀ ਤੱਤ ਦੀ ਕਮੀ ਸਰੀਰ ਨੂੰ ਕਮਜ਼ੋਰ ਅਤੇ ਰੋਗੀ ਬਣਾਉਣ ਲਈ ਕਾਫੀ ਹੁੰਦੀ ਹੈ। ਪਰ ਹਰ ਦਿਨ ਲਸਣ ਦੀ ਵਰਤੋਂ ਨਾਲ ਤੁਸੀਂ ਆਪਣੇ ਸਰੀਰ ਦੀਆਂ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ।
ਹੁਣ ਗੱਲ ਸ਼ਹਿਦ ਦੀ ਕਰਦੇ ਹਾਂ।
ਸ਼ਹਿਦ ਦੇ ਬਾਰੇ 'ਚ ਤੁਸੀਂ ਜਾਣਦੇ ਹੋ ਕਿ ਇਹ ਇਕ ਸੰਪੂਰਨ ਆਹਾਰ ਹੈ। ਭਾਵ ਸਰੀਰ ਲਈ ਜ਼ਰੂਰੀ ਸਾਰੇ ਪੋਸ਼ਕ ਤੱਤਾਂ ਦਾ ਇਕ ਸੰਤੁਲਿਤ ਮਿਸ਼ਰਨ।
ਇੰਝ ਤਿਆਰ ਕਰੋ ਲਸਣ ਅਤੇ ਸ਼ਹਿਦ ਦਾ ਮਿਸ਼ਰਨ
ਤੁਸੀਂ ਇਕ ਲਸਣ ਦੀਆਂ ਕਲੀਆਂ ਨੂੰ ਵੱਖ-ਵੱਖ ਕਰਕੇ ਉਨ੍ਹਾਂ ਨੂੰ ਛਿੱਲ ਲਓ ਅਤੇ ਕੱਚ ਦੇ ਇਕ ਛੋਟੇ ਡੱਬੇ 'ਚ ਪਾ ਕੇ ਰੱਖੋ।
—ਜਦੋਂ ਸਾਰੀਆਂ ਕਲੀਆਂ ਛਿੱਲੀਆਂ ਜਾਣ ਤਾਂ ਇਸ ਡੱਬੇ 'ਚ ਓਨਾ ਹੀ ਸ਼ਹਿਦ ਮਿਕਸ ਕਰ ਲਓ ਕਿ ਲਸਣ 'ਤੇ ਚੰਗੀ ਤਰ੍ਹਾਂ ਨਾਲ ਸ਼ਹਿਦ ਦੀ ਕੋਟਿੰਗ ਹੋ ਜਾਵੇ।
—ਹੁਣ ਤੁਸੀਂ ਇਸ ਡੱਬੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਅਤੇ ਤਿੰਨ ਤੋਂ ਚਾਰ ਦਿਨ ਬਾਅਦ ਇਸ ਡੱਬੇ 'ਚੋਂ ਹਰ ਸਵੇਰੇ ਇਕ ਕਲੀ ਕੱਢ ਕੇ ਖਾਓ।
—ਜੇਕਰ ਤੁਸੀਂ ਆਪਣੇ ਸਰੀਰ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਡੱਬੇ 'ਚੋਂ ਲਸਣ ਦੀ ਇਕ ਕਲੀ ਹਰ ਦਿਨ ਸਵੇਰੇ ਖਾਲੀ ਪੇਟ ਖਾਓ। ਤੁਹਾਨੂੰ ਲਾਭ ਮਿਲੇਗਾ। ਤੁਹਾਡਾ ਢਿੱਡ ਸਾਫ ਰਹੇਗਾ ਅਤੇ ਸਰੀਰ 'ਚ ਦਿਨ ਭਰ ਐਨਰਜੀ ਬਣੀ ਰਹੇਗੀ।