ਲੰਬੀ ਉਮਰ ਲਈ ਰੋਜ਼ਾਨਾ ਖਾਓ ਇਹ ਫਲ ਅਤੇ ਸਬਜ਼ੀਆਂ

Thursday, Apr 13, 2017 - 11:04 AM (IST)

ਜਲੰਧਰ— ਸਿਹਤਮੰਦ ਸਰੀਰ ਦੇ ਲਈ ਸਹੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਪਹਿਲੇ ਜਮਾਨਿਆਂ ''ਚ ਲੋਕਾਂ ਦੀ ਖੁਰਾਕ ਬਹੁਤ ਚੰਗੀ ਹੁੰਦੀ ਸੀ ਜਿਸ ਨਾਲ ਉਨ੍ਹਾਂ ਦੀ ਉਮਰ ਵੀ ਕਾਫੀ ਲੰਬੀ ਹੁੰਦੀ ਸੀ। ਅੱਜ-ਕੱਲ੍ਹ ਦੇ ਲੋਕਾਂ ਦੀ ਉਮਕ ਕਾਫੀ ਘੱਟ ਹੋ ਗਈ ਹੈ। ਕਿਉਂਕਿ ਲੋਕਾਂ ਦਾ ਖਾਣ-ਪੀਣ ਹੀ ਬਹੁਤ ਬਦਲ ਗਿਆ ਹੈ। ਇਸ ਨਾਲ ਉਨ੍ਹਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ''ਚ ਸਿਹਤਮੰਦ ਜੀਵਨ ਅਤੇ ਲੰਬੀ ਉਮਰ ਦੇ ਲਈ ਸਰੀਰ ਨੂੰ ਪੋਸ਼ਕ ਤੱਤਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਦਿਨ ''ਚ ਘੱਟ ਤੋਂ ਘੱਟ 5 ਬਾਰ ਸਬਜੀਆਂ ਅਤੇ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਅਜਿਹੇ ਫਲ ਅਤੇ ਸਬਜ਼ੀਆਂ ਦੇ ਬਾਰੇ ''ਚ ਜਿਸ ਨੂੰ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿਦਾ ਹੈ। 
1. ਸੇਬ
ਸੇਬ ਇਕ ਅਜਿਹਾ ਫਲ ਹੈ ਜੋ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ। ਸੇਬ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਡਾਕਟਰਾਂ ਅਨੁਸਾਰ ਰੋਜ਼ਾਨਾਂ ਸੇਬ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਨਾਲ ਪਾਚਨ ਸ਼ਕਤੀ ਵੀ ਠੀਕ ਹੁੰਦੀ ਹੈ। 
2. ਸ਼ੇਲਫਿਸ਼
ਇਹ ਇਕ ਤਰ੍ਹਾਂ ਦੀ ਮੱਛਲੀ ਹੈ ਜੋ ਸਮੁੰਦਰ ''ਚ ਪਾਈ ਜਾਂਦੀ ਹੈ। ਇਸ ''ਚ ਕਾਫੀ ਮਾਤਰਾ ''ਚ ਜ਼ਿੰਕ ਹੁੰਦਾ ਹੈ ਜੋ ਪੁਰਸ਼ਾਂ ਦੀ ਮਰਦਾਨਗੀ ਵਧਾਉਣ ''ਚ ਮਦਦ ਕਰਦੀ ਹੈ। 
3. ਹਰੀ ਮਿਰਚ
ਹਰੀ ਮਿਰਚ ਦਾ ਇਸਤੇਮਾਲ ਬਹੁਤ ਘੱਟ ਲੋਕ ਕਰਦੇ ਹਨ ਪਰ ਦਿਨ ''ਚ ਇਕ ਵਾਰ ਆਪਣੇ ਭੋਜਨ ''ਚ ਹਰੀ ਮਿਰਚ ਦਾ ਇਸਤੇਮਾਲ ਜ਼ਰੂਰ ਕਰੋ। ਇਹ ਦਿਲ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸਰੀਰ ''ਚ ਗੰਦੇ ਪਦਾਰਥ ਬਾਹਰ ਨਿਕਲਦੇ ਹਨ। 
4. ਅਨਾਰ
ਅਨਾਰ ਖਾਣ ਨਾਲ ਸਰੀਰ ''ਚ ਖੂਨ ਦੀ ਕਮੀ ਦੂਰ ਹੁੰਦੀ ਹੈ। ਔਰਤਾਂ ਨੂੰ ਰੋਜ਼ਾਨਾਂ ਇਕ ਅਨਾਰ ਜ਼ਰੂਰ ਖਾਣਾ ਚਾਹੀਦਾ ਹੈ। ਇਸ ਦਾ ਜੂਸ ਪੀਣ ਨਾਲ ਵੀ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। 


Related News