ਅੱਖਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰ ਖਾਓ ਛੱਲੀ

10/20/2020 10:29:35 AM

ਜਲੰਧਰ: ਛੱਲੀ ਖਾਣੀ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਕਾਫੀ ਪਸੰਦ ਆਉਂਦੀ ਹੈ। ਛੱਲੀ ਖਾਣ 'ਚ ਮਿੱਠੇ ਸੁਆਦ ਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਛੱਲੀ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਛੱਲੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ…:
ਅੱਖਾਂ ਨੂੰ ਰੱਖੇਗੀ ਸਿਹਤਮੰਦ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਛੱਲੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ 'ਚ ਕਾਫ਼ੀ ਮਾਤਰਾ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਹਰ ਸਮੱਸਿਆਂ ਨੂੰ ਦੂਰ ਕਰਦਾ ਹੈ। 

PunjabKesari
ਛੱਲੀ ਖਾਣ ਨਾਲ ਮਿਲਦੀ ਹੈ ਸਰੀਰ ਨੂੰ ਊਰਜਾ
ਛੱਲੀ 'ਚ ਵਿਟਾਮਿਨ-ਬੀ 12, ਆਇਰਨ ਅਤੇ ਫ਼ੋਲਿਕ ਐਸਿਡ ਹੁੰਦਾ ਹੈ, ਜੋ ਲਾਲ ਖ਼ੂਨ ਕੋਸ਼ਿਕਾਵਾਂ ਦੇ ਉਤਪਾਦਨ 'ਚ ਮਦਦ ਕਰਦਾ ਹੈ। ਛੱਲੀ ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਦਿੰਦੀ ਹੈ। ਤੁਸੀਂ ਛੱਲੀ ਦੇ ਸਲਾਦ ਨੂੰ ਆਪਣੇ ਨਾਸ਼ਤੇ 'ਚ ਵੀ ਸ਼ਾਮਲ ਕਰ ਸਕਦੇ ਹੋ।

PunjabKesari
ਭਾਰ ਵਧਾਉਣ ਦਾ ਕੰਮ ਕਰਦੀ ਹੈ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਛੱਲੀ ਤੁਹਾਡੀ ਮਦਦ ਕਰ ਸਕਦੀ ਹੈ। ਇਸ 'ਚ ਕਾਫ਼ੀ ਕੈਲੋਰੀ ਹੁੰਦੀ ਹੈ। ਭਾਰ ਵਧਾਉਣ ਲਈ ਦਿਨ ਭਰ 'ਚ ਤਿੰਨ ਵਾਰੀ ਇਸ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ਼ ਨਾਸ਼ਤੇ 'ਚ ਹੀ ਇਸ ਦੀ ਵਰਤੋ ਕਰੋ। ਇਸ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ।

PunjabKesari
ਬਲੱਡ ਸ਼ੂਗਰ ਨੂੰ ਰੱਖੇ ਕੰਟਰੋਲ 'ਚ
ਛੱਲੀ 'ਚ ਵਿਟਾਮਿਨ ਸੀ, ਕੈਰੋਟੇਨਾਈਡ ਅਤੇ ਫ਼ਾਈਬਰ ਹੁੰਦਾ ਹੈ, ਜੋ ਸਰੀਰ 'ਚ ਕੈਲੇਸਟਰੋਲ ਨੂੰ ਘੱਟ ਕਰ ਕੇ ਖ਼ੂਨ ਦੀਆਂ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ। ਨਾਲ ਹੀ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।


Aarti dhillon

Content Editor

Related News