ਬੱਚਿਆਂ ਲਈ ਘਰ ''ਚ ਬਣਾਓ ਟੇਸਟੀ Dry Fruit Lassi

01/07/2018 4:17:19 PM

ਜਲੰਧਰ— ਜੇਕਰ ਤੁਹਾਡਾ ਲੱਸੀ ਪੀਣ ਦਾ ਮਨ ਹੈ, ਤਾਂ ਤੁਸੀਂ ਘਰ 'ਚ ਡਰਾਈ ਫਰੂਟ ਲੱਸੀ ਬਣਾ ਸਕਦੇ ਹੋ। ਇਹ ਬਣਾਉਣ ਵਿਚ ਬਹੁਤ ਆਸਾਨ ਅਤੇ ਹੈਲਦੀ ਇਹ ਲੱਸੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ। ਤਾਂ ਆਓ ਜਾਣਦੇ ਹਾਂ ਘਰ 'ਚ ਹੈਲਦੀ ਅਤੇ ਟੇਸਟੀ ਲੱਸੀ ਬਣਾਉਣ ਦੀ ਵਿਧੀ— 
ਸਮੱਗਰੀ—
ਬਰਫ- 280 ਗ੍ਰਾਮ
ਦਹੀਂ - 540 ਗ੍ਰਾਮ
ਕੰਡੈਂਸਡ ਮਿਲਕ - 250 ਗ੍ਰਾਮ
ਕਾਜੂ - 2 ਚੱਮਚ
ਬਦਾਮ - 2 ਚੱਮਚ
ਕਿਸ਼ਮਿਸ਼ - 2 ਚੱਮਚ
ਕੂਕੀਜ - 10-12
ਬਦਾਮ - ਗਾਰਨਿਸ਼ ਲਈ 
ਵਿਧੀ—
1. ਇਕ ਬਲੈਂਡਰ 'ਚ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਸਮੂਥ ਬਲੈਂਡ ਕਰ ਲਓ। 
2. ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਗਿਲਾਸ 'ਚ ਪਾਓ।
3. ਹੁਣ ਇਸ ਲੱਸੀ ਨੂੰ ਬਦਾਮ ਨਾਲ ਗਾਰਨਿਸ਼ ਕਰੋ।
4. ਤੁਹਾਡੀ ਡਰਾਈ ਫਰੂਟ ਲੱਸੀ ਤਿਆਰ ਹੈ। ਹੁਣ ਤੁਸੀਂ ਇਸ ਟੇਸਟੀ-ਟੇਸਟੀ ਲੱਸੀ ਨੂੰ ਸਰਵ ਕਰੋ।

 


Related News