ਸਵੇਰੇ ਉੱਠ ਕੇ ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

Saturday, May 27, 2017 - 12:29 PM (IST)

 ਸਵੇਰੇ ਉੱਠ ਕੇ ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

ਨਵੀਂ ਦਿੱਲੀ— ਗਰਮੀਆਂ ''ਚ ਨਿੰਬੂ ਪਾਣੀ ਪੀਣਾ ਉਂਝ ਤਾਂ ਸਾਰਿਆਂ ਦੇ ਲਈ ਲਾਭਕਾਰੀ ਹੈ ਪਰ ਸਵੇਰੇ ਉਠ ਕੇ ਨਿੰਬੂ ਪਾਣੀ ਪੀਣ ਵਾਲੇ ਇਹ ਲਾਭ ਤੁਹਾਨੂੰ ਹੈਰਾਨ ਕਰ ਦੇਣਗੇ। ਨਿੰਬੂ ਪਾਣੀ ਨਾ ਸਿਰਫ ਸਰੀਰ ''ਚੋਂ ਗੰਦਗੀ ਬਾਹਰ ਕੱਢਦਾ ਹੈ ਬਲਕਿ ਖੂਨ ਨੂੰ ਵੀ ਸਾਫ ਕਰਦਾ ਹੈ। ਸਾਡਾ ਸਰੀਰ ਦਾ 60% ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਜੇ ਅਸੀਂ ਸਵੇਰੇ ਉੱਠ ਕੇ ਇਕ ਗਿਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰਕੇ ਸਾਰੇ ਦਿਨ ਦੇ ਲਈ ਐਨਰਜੀ ਦਿੰਦਾ ਹੈ।
1. ਦਿਮਾਗ ਨੂੰ ਮਜ਼ਬੂਤੀ ਦਿੰਦਾ 
ਹਾਲ ਹੀ ''ਚ ਇਕ ਸ਼ੋਧ ''ਚ ਨਿੰਬੂ ਪਾਣੀ ਪੀਣ ਨਾਲ ਸਾਡਾ ਦਿਮਾਗ ਫ੍ਰੈਸ਼ ਰਹਿੰਦਾ ਹੈ ਇਸ ਦਾ ਪਤਾ ਲੱਗਿਆ ਹੈ। ਇਸ ਨਾਲ ਸਿਰ ਦਰਦ ਘੱਟ ਹੋ ਜਾਂਦਾ ਹੈ ਅਤੇ ਇਹ ਦਿਮਾਗ ਨੂੰ ਸਹੀ ਢੰਗ ਨਾਲ ਸੋਚਣ ਲਈ ਜ਼ਰੂਰੀ ਤੱਤ ਦਿੰਦਾ ਹੈ।
2. ਮਾਊਥ ਫ੍ਰੈਸ਼ਨਰ
ਨਿੰਬੂ ਪਾਣੀ ਇਕ ਤਰ੍ਹਾਂ ਨਾਲ ਕੁਦਰਤੀ ਮਾਊਥ ਫ੍ਰੈਸ਼ਨਰ ਦਾ ਕੰਮ ਕਰਦਾ ਹੈ। ਇਹ ਮੁੰਹ ਦੇ ਬੈਕਟੀਰੀਆ ਨੂੰ ਖਤਮ ਕਰਕੇ ਤਾਜ਼ਾ ਸਾਹ ਲੈਣ ''ਚ ਮਦਦ ਕਰਦਾ ਹੈ।
3. ਹਾਈਪਰਟੈਂਸ਼ਨ
ਅਮੇਰੀਕਾ ਹਾਰਟ ਐਸੋਸ਼ਿਏਸ਼ਨ ਨੇ ਇਹ ਦਾਵਾ ਕੀਤਾ ਹੈ ਕਿ ਨਿੰਬੂ ਪਾਣੀ ਸਟ੍ਰੋਕ ਹੋਣ ਦਾ ਖਤਰਾ ਘੱਟ ਕਰ ਸਕਦਾ ਹੈ। ਨਿੰਬੂ ਪਾਣੀ ਨੂੰ ਪੋਟਾਸ਼ੀਅਮ ਦੇ ਮੁੱਖ ਸਰੋਤਾਂ ''ਚੋਂ ਇਕ ਕਿਹਾ ਜਾਂਦਾ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ।
4. ਫੇਫੜੇ ਸਾਫ ਕਰਦਾ
ਨਿੰਬੂ ਪਾਣੀ ਫੇਫੜਿਆਂ ਨੂੰ ਸਾਫ ਰੱਖਦਾ ਹੈ। ਇਹ ਬਲਗਮ ਜਾਂ ਫਿਰ ਕੱਫ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ। ਤਾਂ ਕਿ ਤੁਸੀਂ ਆਸਾਨੀ ਅਤੇ ਬਹਿਤਰ ਤਰੀਕੇ ਨਾਲ ਸਾਹ ਲੈ ਸਕੋ।
5. ਪੇਟ ਸਾਫ ਕਰੇ
ਜੇ ਤੁਸੀਂ ਸਵੇਰੇ ਉੱਠ ਕੇ ਇਕ ਗਿਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ ''ਚ ਬਹੁਤ ਸੁਧਾਰ ਆ ਜਾਂਦਾ ਹੈ ਤੁਹਾਨੂੰ ਇਸ ਨਾਲ ਸਾਰੇ ਦਿਨ ਦੀ ਐਨਰਜ਼ੀ ਵੀ ਮਿਲ ਜਾਂਦੀ ਹੈ। ਇਹ ਕਬਜ਼ ਦੀ ਸਮੱਸਿਆ ਵੀ ਨਹੀਂ ਹੋਣ ਦਿੰਦਾ।
6. ਲੀਵਰ ਨੂੰ ਡਿਟਾਕਸ ਕਰੇ
ਇਹ ਤੁਹਾਡੇ ਪੂਰੇ ਸਰੀਰ ਨੂੰ ਹੀ ਸਾਫ ਕਰਦਾ ਹੈ ਇਹ ਲੀਵਰ ਨੂੰ ਡਿਟਾਕਸ ਕਰਨ ''ਚ ਕਾਫੀ ਮਦਦ ਕਰਦਾ ਹੈ।
7. ਕਿਡਨੀ ਅਤੇ ਯੂਰਿਨ
ਨਿੰਬੂ ਪਾਣੀ ਪੀਣ ਨਾਲ ਸਰੀਰ ''ਚ ਯੂਰਿਨ ਸੰੰਬੰਧੀ ਇੰਨਫੈਕਸ਼ਨ ਨਹੀਂ ਹੁੰਦੀ। ਇਸ ਦੀ ਨਿਯਮਤ ਵਰਤੋ ਨਾਲ ਕਿਡਨੀ ''ਚ ਪੱਥਰੀ ਹੋਣ ਦਾ ਖਤਰਾ ਨਹੀਂ ਰਹਿੰਦਾ।
8. ਚਿਹਰੇ ''ਤੇ ਨਿਖਾਰ
ਨਿੰਬੂ ਪਾਣੀ ''ਚ ਵਿਟਾਮਿਨ ਸੀ ਦੇ ਗੁਣ ਹੁੰਦੇ ਹਨ ਨਾਲ ਹੀ ਇਸ ''ਚ ਐਂਟੀਆਕਸੀਡੇਂਟ ਦੇ ਗੁਣ ਵੀ ਹੁੰਦੇ ਹਨ। ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ ''ਤੇ ਨਿਖਾਰ ਆ ਜਾਂਦਾ ਹੈ। ਜੇ ਤੁਸੀਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾ ਫੇਸ ''ਤੇ ਲਗਾਓ ਤਾਂ ਇਸ ਨਾਲ ਫੇਸ ''ਤੇ ਚਮਕ ਆ ਜਾਂਦੀ ਹੈ।
9. ਦਰਦ ਤੋਂ ਰਾਹਤ
ਜੇ ਤੁਹਾਨੂੰ ਜੋੜਾਂ ''ਚ ਦਰਦ ਹੋ ਰਿਹਾ ਹੈ ਤਾਂ ਵੀ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਰਹੇਗਾ। ਇੱਥੋਂ ਤੱਕ ਕਿ ਪਾਣੀ ਪੀਣ ਨਾਲ ਬੁਖਾਰ ਤੋਂ ਵੀ ਆਰਾਮ ਮਿਲਦਾ ਹੈ।
10. ਐਨਰਜ਼ੀ
ਗਰਮੀ ''ਚ ਅਕਸਰ ਧੁੱਪ ''ਚ ਜਾਣ ਨਾਲ ਸਰੀਰ ਦੀ ਐਨਰਜੀ ਖਤਮ ਹੋ ਜਾਂਦੀ ਹੈ ਤਾਂ ਇਸ ਲਈ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਇਸ ''ਚ ਵਿਟਾਮਿਨ ਸੀ ਹੁੰਦਾ ਹੈ ਜੋ ਤੁਰੰਤ ਸਰੀਰ ਨੂੰ ਊਰਜਾ ਦਿੰਦਾ ਹੈ ਜੇ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਉਸ ਦੀ ਥਾਂ ''ਤੇ ਨਿੰਬੂ ਪਾਣੀ ਪੀਣ ਦੀ ਆਦਤ ਪਾਓ। ਨਿੰਬੂ ਪਾਣੀ ਨਾਲ ਰਾਤ ਦਾ ਹੈਂਗਓਵਰ ਵੀ ਉਤਰ ਜਾਂਦਾ ਹੈ। ਇਹ ਸਾਡੇ ਸਰੀਰ ਨੂੰ ਬੂਸਟ ਕਰਦਾ ਹੈ।


Related News