ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਵਾਲਾਂ ਨੂੰ ਡਾਈ
Saturday, Dec 24, 2016 - 09:42 AM (IST)

ਜਲੰਧਰ— ਵਾਲਾਂ ਨੂੰ ਖੂਬਸੂਰਤ ਬਣਾਉਂਣ ਦੇ ਲਈ ਲੜਕੀਆਂ ਕਈ ਤਰ੍ਹਾਂ ਦੇ ਤਰੀਕੇ ਅਪਨਾਉਂਦੀਆਂ ਹਨ। ਕਈ ਵਾਰ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਰੰਗਣ ਦੇ ਲਈ ਬਣਾਵਟੀ ਕਲਰ ਦਾ ਇਸਤੇਮਾਲ ਕਰਦੀਆਂ ਹਨ। ਕਈ ਲੋਕਾਂ ਨੂੰ ਵਾਲਾ ''ਤੇ ਵੱਖ-ਵੱਖ ਕਲਰ ਕਰਨ ਦੋ ਸ਼ੌਕ ਹੁੰਦਾ ਹੈ ਜਿਸ ਕਾਰਨ ਉਹ ਕੈਮੀਕਲ ਡਾਈ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦਾ ਇਸਤੇਮਾਲ ਕਰਨ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ ਪਰ ਕੁਦਰਤੀ ਤਰੀਕੇ ਨਾਲ ਵੀ ਇਨ੍ਹਾਂ ਨੂੰ ਡਾਈ ਕੀਤਾ ਜਾ ਸਕਦਾ ਹੈ।
1. ਚਾਹ
ਕੈਮੋਮਾਇਲ ਚਾਹ ਨਾਲ ਵੀ ਵਾਲਾਂ ਨੂੰ ਕਲਰ ਕੀਤਾ ਜਾ ਸਕਦਾ ਹੈ। 2 ਕੱਪ ਗਰਮ ਪਾਣੀ ''ਚ 3 ਤੋਂ 5 ਟੀ ਬੈਗ ਪਾਓ ਅਤੇ ਠੰਡਾ ਹੋਣ ''ਤੇ ਇਸ ਨੂੰ ਵਾਲਾਂ ''ਚ ਲੱਗਾ ਲਓ। ਬਾਅਦ ''ਚ ਪਾਣੀ ਨਾਲ ਧੋ ਲਓ।
2.ਕੌਫੀ
ਚਿੱਟੇ ਵਾਲਾਂ ਨੂੰ ਲੁਕਾਉਣ ਦੇ ਲਈ ਕੌਫੀ ਦੀ ਵਰਤੋਂ ਕਰੋ । ਸਟਰੌਂਗ ਕੌਫੀ ਬਣਾਓ ਅਤੇ ਉਸ ਨੂੰ ਠੰਡਾ ਕਰ ਲਓ। ਠੰਡਾ ਹੋਣ ''ਤੇ ਉਸ ''ਚ ਨੂੰ 1 ਚਮਚ ਕੰਡੀਸ਼ਨਰ ਮਿਲਾਕੇ ਵਾਲਾਂ ''ਚ ਲਗਾਓ । ਕੁਝ ਦੇਰ ਬਾਅਦ ਵਾਲ ਧੋ ਲਓ।
3. ਜੜੀ ਬੂਟੀਆ
ਜੜੀ ਬੂਟੀਆ ਨਾਲ ਵੀ ਵਾਲਾਂ ਨੂੰ ਕਲਰ ਕੀਤਾ ਜਾ ਸਕਦਾ ਹੈ । ਵਾਲਾਂ ''ਚ ਲਾਲ ਰੰਗ ਕਰਨ ਦੇ ਲਈ ਗੁੜਹਲਸ਼ , ਗੇਂਦਾ ਅਤੇ ਗੁਲਾਬ ਦੇ ਫੁੱਲਾਂ ਦੇ ਇਸਤੇਮਾਲ ਕਰੋ। ਇਨ੍ਹਾਂ ਨੂੰ ਪਾਣੀ ''ਚ ਉਬਾਲ ਕੇ ਠੰਡਾ ਹੋਣ ''ਤੇ ਵਾਲਾਂ ''ਚ ਲਗਾਓ।
4. ਅਖਰੋਟ
ਅਖਰੋਟ ਦੇ ਛਿਲਕੇ ਨੂੰ ਪੀਸ ਕੇ ਪਾਣੀ ''ਚ ਉਬਾਲ ਲਓ। ਠੰਡਾ ਹੋਣ ''ਤੇ ਇਸ ਨੂੰ ਵਾਲਾਂ ''ਚ ਲਗਾਓ। ਬਾਅਦ ''ਚ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲਾਂ ਦੇ ਰੰਗ ਭੂਰਾ ਹੋ ਜਾਵੇਗਾ।