ਸੰਤਰੇ ਦੀ ਖੀਰ
Tuesday, Feb 07, 2017 - 04:09 PM (IST)

ਮੁੰਬਈ—ਖੀਰ ਦਾ ਨਾਮ ਸੁਣਦੇ ਹੀ ਮੂੰਹ ''ਚ ਪਾਣੀ ਆ ਜਾਂਦਾ ਹੈ, ਖੀਰ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਪਰ ਕਿ ਤੁਸੀਂ ਕਦੀ ਸੰਤਰੇ ਦੀ ਖੀਰ ਖਾਂਦੀ ਹੈ,ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 5 ਕੱਪ ਕਰੀਮ ਦੁੱਧ
- ਅੱਧਾ ਕੱਪ ਚੀਨੀ ਬੂਰਾ
- 4-5 ਛੋਟੀ ਹਰੀ ਇਲਾਇਚੀ
- 3 ਵੱਡੇ ਸੰਤਰੇ (ਬੀਜ਼ ਕੱਢੇ ਛੋਟੇ-ਛੋਟੇ ਟੁਕੜਿਆ ''ਚ)उ
- ਅੱਧਾ ਚਮਚ ਕੇਸਰ
- ਬਦਾਮ ਪਿਸ਼ਤਾ( ਛੋਟੇ-ਛੋਟੇ ਟੁਕੜਿਆਂ ''ਚ)
ਵਿਧੀ
1. ਘੱਟ ਗੈਸ ''ਤੇ ਇੱਕ ਵੱਡਾ ਪੈਨ ਗੈਸ ''ਤੇ ਰੱਖੋ ਅਤੇ ਉਸ ''ਚ ਦੁੱਧ ਪਾ ਕੇ ਉਬਾਲੋ।
2. ਜਦੋਂ ਦੁੱਧ ''ਚ ਉਬਾਲ ਆ ਜਾਵੇ ਤਾਂसਇਸ ''ਚ ਚੀਨੀ ਬੂਰਾ, ਇਲਾਇਚੀ ਪਾਓ ਅਤੇ ਘੱਟ ਗੈਸ ਕਰ ਕੇ ਗਾੜਾ ਹੋਣ ਤੱਕ ਕੜਛੀ ਨਾਲ ਹਿਲਾਉਂਦੇ ਰਹੋ।
3. ਜਦੋਂ ਦੁੱਧ ਗਾੜਾ ਹੋ ਜਾਵੇ ਅਤੇ ਇਸਦੇ ਰੰਗ ''ਚ ਬਦਲਾਅ ਨਜ਼ਰ ਆਉਣ ਲੱਗੇ ਤਾਂ ਸਮਝ ਜਾਓ ਕੇ ਦੁੱਧ ਪਕ ਗਿਆ ਹੈ।
4. ਹੁਣ ਇਸ ''ਚ ਅੱਧਾ ਚਮਚ ਕੇਸਰ ਮਿਲਾਕੇ ਗੈਸ ਬੰਦ ਕਰ ਦਿਓ ਅਤੇ ਦੁੱਧ ਨੂੰ ਠੰਡਾ ਹੋਣ ਦੇ ਬਾਅਦ ਇਸ ''ਚ ਸੰਤਰੇ ਦੇ ਟੁਕੜੇ ਪਾ ਦਿਓ।
5. ਇਸ ਤਰ੍ਹਾਂ ਤੁਹਾਡੀ ਸੰਤਰੇ ਦੀ ਖੀਰ ਤਿਆਰ ਹੈ।
6. ਇੱਕ ਕੌਲੀ ''ਚ ਖੀਰ ਪਾ ਲਓ ਅਤੇ ਪਿਸ਼ਤਾ ਅਤੇ ਬਦਾਮ ਦੇ ਨਾਲ ਸਜਾਓ ਅਤੇ ਪਰੋਸੋ