ਕੀ ਤੁਹਾਨੂੰ ਵੀ ਆਉਂਦੇ ਹਨ ਇਸ ਤਰ੍ਹਾਂ ਦੇ ਸੁਪਨੇ?

Friday, Feb 03, 2017 - 10:20 AM (IST)

 ਕੀ ਤੁਹਾਨੂੰ ਵੀ ਆਉਂਦੇ ਹਨ ਇਸ ਤਰ੍ਹਾਂ ਦੇ ਸੁਪਨੇ?

ਜਲੰਧਰ— ਕਿਸੇ ਦੇ ਨਾਲ ਲੰਮੇ ਸਮੇਂ ਤੱਕ ਸੰਬੰਧ ''ਚ ਰਹਿਣਾ ਅਤੇ ਇਸ ਤੋਂ ਬਾਅਦ ਦੂਰ ਹੋਣਾ ਕਾਫੀ ਮੁਸ਼ਕਿਲ ਹੁੰਦਾ ਹੈ। ਇਸ ਲਈ ਤੁਸੀਂ ਹਮੇਸ਼ਾ ਆਪਣੇ ਪੁਰਾਣੇ ਸਾਥੀ ਦੇ ਬਾਰੇ ਹੀ ਸੋਚਦੇ ਰਹਿੰਦੇ ਹੋ। ਇਹ ਹੀ ਨਹੀਂ, ਸੁਪਨਿਆਂ ''ਚ ਵੀ ਤੁਸੀਂ ਆਪਣੇ ਉਸੇ ਸਾਥੀ ਨੂੰ ਦੇਖਦੇ ਹੋ ਜਿਸ ਤੋਂ ਤੁਸੀਂ ਦੂਰ ਹੋ ਚੁੱਕੇ ਹੋ। ਇਸ ਤਰ੍ਹਾਂ ਦੇ ਸੁਪਨਿਆਂ ਕਾਰਨ ਕਈ ਵਾਰ ਇਨਸਾਨ ਨੂੰ ਗੁੱਸਾ ਵੀ ਆਉਂਣ ਲੱਗ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਸੁਪਨਿਆਂ ਦਾ ਕਾਰਨ।
1. ਇਸ ਤਰ੍ਹਾਂ ਦੇ ਸਪੁਨਿਆਂ ਦਾ ਮਤਲਬ ਹੈ ਕਿ ਤੁਸੀਂ ਬ੍ਰੇਕਅੱਪ ਦੀ ਤਕਲੀਫ ਤੋਂ ਹੌਲੀ-ਹੌਲੀ ਦੂਰ ਹੋ ਰਹੇ ਹੋ। ਆਪਣੇ ਸਾਥੀ ਨੂੰ ਜ਼ਿਆਦਾ ਯਾਦ ਕਰਨਾ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ 
2. ਕਈ ਲੋਕ ਬ੍ਰੇਕਅੱਪ ਦੇ ਬਾਅਦ ਆਪਣੇ ਸਾਥੀ ਨੂੰ ਮਾੜਾ ਕਹਿੰਦੇ ਹਨ ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਬਿਨ੍ਹਾਂ ਕੁਝ ਕਹੇ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਸਾਥੀ ਦੇ ਸੁਪਨੇ ਆਉਂਦੇ ਹਨ। ਇਸ ਲਈ ਆਪਣੇ ਕਿਸੇ ਦੋਸਤ ਨੂੰ ਉਹ ਸਾਰੀਆਂ ਗੱਲਾਂ ਸ਼ੇਅਰ ਕਰੋ ਜੋ ਤੁਸੀਂ ਆਪਣੇ ਸਾਥੀ ਨਾਲ ਕਰਨਾ ਚਾਹੁੰਦੇ ਹੋ।
3. ਜੇਕਰ ਬ੍ਰੇਕਅੱਪ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਤਾਂ ਵੀ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਕਿਉਂਕਿ ਇਸ ਸਮੇਂ ਤੁਸੀਂ ਆਪਣਾ ਜ਼ਿਆਦਾ ਸਮਾਂ ਉਨ੍ਹਾਂ ਦੇ ਬਾਰੇ ਸੋਚਣ ਹੋ।
4. ਕਈ ਲੋਕ ਬ੍ਰੇਕਅੱਪ ਤੋਂ ਤੁਰੰਤ ਬਾਅਦ ਇਕ ਨਵੇਂ ਰਿਸ਼ਤੇ ''ਚ ਜੁੜ ਜਾਂਦੇ ਹਨ। ਇਸ ਲਈ ਉਹ ਆਪਣੇ ਨਵੇਂ ਸਾਥੀ ''ਚ ਪੁਰਾਣੇ ਸਾਥੀ ਦੀਆਂ ਆਦਤਾਂ ਨੂੰ ਲੱਭਦੇ ਹਨ।
5. ਬ੍ਰੇਕਅੱਪ ਤੋਂ ਬਾਅਦ ਕੁਝ ਲੋਕ ਖੁਦ ਨੂੰ ਸੰਭਾਲ ਨਹੀਂ ਸਕਦੇ ਖਾਸ ਕਰਕੇ ਲੜਕੀਆਂ। ਲੜਕੀਆਂ ਆਪਣੇ ਸਾਥੀ ਦੇ ਮੈਸੇਜ ਜਾਂ ਉਨ੍ਹਾਂ ਦੀ ਪਰੋਫਾਈਲ ਨੂੰ ਦੇਖ ਕੇ ਦੁਖੀ ਰਹਿੰਦੀਆਂ ਹਨ। ਪੂਰਾ ਦਿਨ ਲੜਕੀਆਂ ਉਨ੍ਹਾਂ ਦੇ ਬਾਰੇ ਸੋਚਦੀਆਂ ਰਹਿੰਦੀਆਂ ਹਨ, ਜਿਸ ਦੇ ਕਾਰਨ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ।


Related News