ਆਖਿਰ ਕਿਉਂ ਲੜਕੀਆਂ ਨਹੀਂ ਕਰਦੀਆਂ ਲੜਕਿਆਂ ਨੂੰ ਫਰਸਟ ਅਪਰੋਚ

10/17/2018 12:32:11 PM

ਨਵੀਂ ਦਿੱੱਲੀ— ਲੜਕੇ ਕਿਸੇ ਖੂਬਸੂਰਤ ਲੜਕੀ ਨੂੰ ਦੇਖ ਲੈਣ ਤਾਂ ਸਿਰਫ ਉਸ ਨੂੰ ਪ੍ਰਪੋਜ਼ ਕਰਨ ਦਾ ਬਹਾਨਾ ਲੱਭਦੇ ਰਹਿੰਦੇ ਹਨ ਪਰ ਲੜਕੀਆਂ ਦੇ ਨਾਲ ਅਜਿਹਾ ਨਹੀਂ ਹੁੰਦਾ। ਪਿਆਰ ਹੋ ਜਾਣ 'ਤੇ ਵੀ ਲੜਕੀਆਂ ਚਾਹੁੰਦੀਆਂ ਹਨ ਕਿ ਲੜਕੇ ਹੀ ਪਹਿਲਾਂ ਅਪਰੋਚ ਕਰਨ। ਲੜਕੀਆਂ ਦਾ ਲੜਕਿਆਂ ਨਾਲ ਰਿਸ਼ਤੇ ਦੀ ਸ਼ੁਰੂਆਤ ਕਰਨ ਦੀ ਉਮੀਦ ਕਰਨ ਦੇ ਪਿੱਛੇ ਕਈ ਕਾਰਨ ਹਨ। ਚਲੋ ਜਾਣਦੇ ਹਾਂ ਕਿ ਆਖਿਰ ਅਜਿਹੇ ਕੀ ਕਾਰਨ ਹਨ ਜਿਸ ਵਜ੍ਹਾ ਨਾਲ ਲੜਕੀਆਂ ਰਿਸ਼ਤੇ ਦੀ ਸ਼ੁਰੂਆਤ ਕਰਨ ਤੋਂ ਡਰਦੀਆਂ ਹਨ।
 

1. ਰਿਜੈਕਸ਼ਨ ਦਾ ਡਰ 
ਲੜਕੀਆਂ ਦਾ ਪਹਿਲਾ ਨਾ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਰਿਜੈਕਸ਼ਨ ਦਾ ਡਰ। ਅਸਲ 'ਚ ਉਹ ਰਿਜੈਕਸ਼ਨ ਦਾ ਸਾਹਮਣਾ ਕਰਨ ਤੋਂ ਡਰਦੀਆਂ ਹਨ ਪਰ ਲੜਕੇ ਬਿੰਦਾਸ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਰਿਜੈਕਸ਼ਨ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ।
 

2. ਉਹ ਮੇਰੇ ਬਾਰੇ 'ਚ ਕੀ ਸੋਚੇਗਾ?
ਲੜਕੀਆਂ ਨੂੰ ਕੋਈ ਜੱਜ ਕਰੇ ਇਹ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਉਹ ਲੜਕਿਆਂ ਨੂੰ ਅਪਰੋਚ ਨਹੀਂ ਕਰ ਪਾਉਂਦੀ। ਸਾਹਮਣੇ ਵਾਲਾ ਉਨ੍ਹਾਂ ਬਾਰੇ ਕੀ ਸੋਚਦਾ ਹੈ ਉਹ ਇਸ ਬਾਰੇ ਸੋਚ ਕੇ ਖੁਦ ਨੂੰ ਰੋਕ ਲੈਂਦੀਆਂ ਹਨ। 
 

3. ਜੇਕਰ ਉਹ ਪਹਿਲਾਂ ਹੀ ਰਿਲੇਸ਼ਨਸ਼ਿਪ 'ਚ ਹੋਇਆ ਤਾਂ?
ਉਸ ਸ਼ਖਸ ਦੇ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਹੋਣ ਦਾ ਖਿਆਲ ਵੀ ਔਰਤਾਂ ਨੂੰ ਅੱਗੇ ਵੱਧਣ ਤੋਂ ਰੋਕ ਦਿੰਦਾ ਹੈ। ਲੜਕੀਆਂ ਇਨ੍ਹਾਂ ਸਵਾਲਾਂ 'ਚ ਖੁਦ ਨੂੰ ਉਲਝਾ ਕੇ ਵੀ ਅੱਗੇ ਵਧਣ ਦੀ ਹਿੰਮਤ ਨਹੀਂ ਕਰ ਪਾਉਂਦੀਆਂ।
 

4. ਖੁਦ ਨੂੰ ਜੱਜ ਕਰਨਾ
ਲੜਕੀਆਂ ਦੇਖਦੀਆਂ ਹਨ ਕਿ ਜੇਕਰ ਉਨ੍ਹਾਂ ਨਾਲ ਹਰ ਮਾਮਲੇ 'ਚ ਬਿਹਤਰ ਹੈ ਤਾਂ ਖੁਦ ਹੀ ਪਿੱਛੇ ਹੱਟ ਜਾਂਦੀਆਂ ਹਨ। ਲੜਕੀਆਂ ਦੀ ਇਹੀ ਸੋਚ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਤੋਂ ਰੋਕ ਦਿੰਦੀ ਹੈ।
 

5. ਜੇਕਰ ਉਨ੍ਹਾਂ ਦਾ ਸੁਭਾਅ ਚੰਗਾ ਨਾ ਹੋਇਆ ਤਾਂ?
ਮੌਜੂਦਾ ਸਮੇਂ 'ਚ ਲੜਕੀਆਂ ਚਾਹੁੰਦੀਆਂ ਹਨ ਕਿ ਪਾਰਟਨਰ ਉਨ੍ਹਾਂ ਨੂੰ ਪਿਆਰ ਦੇ ਨਾਲ ਸਨਮਾਨ ਵੀ ਦੇਵੇ। ਲੜਕੀਆਂ ਦੇ ਮਨ 'ਚ ਡਰ ਰਹਿੰਦਾ ਹੈ ਕਿ ਜੇਕਰ ਉਹ ਸਿਰਫ ਚੰਗਾ ਦਿੱਖਦਾ ਹੋਇਆ ਅਤੇ ਸੁਭਾਅ ਠੀਕ ਨਾ ਹੋਇਆ ਤਾਂ ਫਿਰ। ਉਨ੍ਹਾਂ ਦੇ ਮਨ 'ਚ ਇਹ ਸਵਾਲ ਦੌੜਦਾ ਰਹਿੰਦਾ ਹੈ ਅਤੇ ਉਹ ਰਿਸ਼ਤੇ ਦੀ ਪਹਿਲ ਨਹੀਂ ਕਰ ਪਾਉਂਦੀ।


Related News