ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਪਾਰਲਰ ਨਹੀਂ ਸਗੋਂ ਘਰ ''ਚ ਇਸ ਢੰਗ ਨਾਲ ਕਰੋ ਫੇਸ਼ੀਅਲ

06/12/2021 5:01:09 PM

ਨਵੀਂ ਦਿੱਲੀ— ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਔਰਤਾਂ ਮਹਿੰਗੇ ਤੋਂ ਮਹਿੰਗੇ ਫੇਸ਼ੀਅਲ ਕਰਵਾਉਂਦੀਆਂ ਹਨ ਪਰ ਕਈ ਵਾਰ ਇਸ ਦੇ ਸਾਈਡ ਇਫੈਕਟ ਵੀ ਹੋ ਜਾਂਦੇ ਹਨ। ਇਸ ਨਾਲ ਤੁਹਾਡਾ ਸਮਾਂ ਅਤੇ ਪੈਸੇ ਦੋਵੇਂ ਬਰਬਾਦ ਹੁੰਦੇ ਹਨ। ਇਸ ਦੇ ਲਈ ਜ਼ਰੂਰੀ ਨਹੀਂ ਹੈ ਕਿ ਪਾਰਲਰ ਜਾ ਕੇ ਪੈਸੇ ਖਰਚ ਕੀਤੇ ਜਾਣ। ਤੁਸੀਂ ਘਰ 'ਚ ਹੀ ਕੁੱਝ ਆਸਾਨ ਟਿਪਸ ਨਾਲ ਫੇਸ਼ੀਅਲ ਕਰ ਸਕਦੇ ਹੋ। 
ਫੇਸਵਾਸ਼
ਫੇਸ਼ੀਅਲ ਕਰਨ ਤੋਂ ਪਹਿਲਾਂ ਚਿਹਰੇ ਨੂੰ ਕਿਸੇ ਹਰਬਲ ਫੇਸਵਾਸ ਕਰ ਲਓ। ਇਸ ਨਾਲ ਚਿਹਰੇ ਦੀ ਗੰਦਗੀ ਸਾਫ਼ ਹੋ ਜਾਵੇਗੀ। 
ਕਲੀਜਿੰਗ ਮਿਲਕ
ਚਿਹਰੇ ਦੀ ਸਫਾਈ ਲਈ ਥੋੜ੍ਹਾ ਜਿਹਾ ਕਲੀਜਿੰਗ ਮਿਲਕ ਕਾਟਨ ਨਾਲ ਲਗਾਓ ਅਤੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। 
ਸਕਰਬ
ਚਿਹਰੇ 'ਤੇ 2-3 ਮਿੰਟਾਂ ਲਈ ਹਲਕੇ ਹੱਥਾਂ ਨਾਲ ਸਕਰਬ ਕਰੋ। ਇਸ ਨਾਲ ਚਿਹਰੇ ਦੀ ਡੈੱਡ ਸਕਿਨ ਸਾਫ਼ ਹੋ ਜਾਵੇਗੀ। ਇਸ ਦੇ ਲਈ ਤੁਸੀਂ ਚੀਨੀ ਦਾ ਇਸਤੇਮਾਲ ਵੀ ਕਰ ਸਕਦੇ ਹੋ। 
ਮਸਾਜ
ਮਸਾਜ ਕਰਨ ਨਾਲ ਬਲੱਡ ਦਾ ਸਰਕੂਲੇਸ਼ਨ ਵਧੇਗਾ ਅਤੇ ਚਮੜੀ 'ਤੇ ਜਮੀ ਹੋਈ ਮੈਲ ਦੂਰ ਹੋ ਜਾਵੇਗੀ। ਇਸ ਦੇ ਲਈ ਤੁਸੀਂ ਮਲਾਈ ਜਾਂ ਜੈਤੂਨ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। 
ਸਟੀਮ
ਇਸ ਦੇ ਬਾਅਦ ਸਟੀਮ ਲਓ। ਸਟੀਮ ਲੈਣ ਲਈ ਕਿਸੇ ਸਟੀਮਰ ਜਾਂ ਫਿਰ ਕਿਸੇ ਭਾਂਡੇ 'ਚ ਗਰਮ ਪਾਣੀ ਭਰ ਕੇ ਚਿਹਰੇ ਨੂੰ ਭਾਫ਼ ਦਿਓ ਪਰ ਯਾਦ ਰੱਖੋ ਕਿ ਸਟੀਮ ਲੈਂਦੇ ਸਮੇਂ ਇਕ ਤੌਲੀਏ ਨਾਲ ਸਿਰ ਨੂੰ ਜ਼ਰੂਰ ਢੱਕ ਲਓ। 
ਫੇਸ ਪੈਕ
ਹਲਦੀ ਅਤੇ ਵੇਸਣ ਦਾ ਫੇਸਪੈਕ ਕਾਫ਼ੀ ਅਸਰਦਾਰ ਹੁੰਦਾ ਹੈ। ਇਸ ਨਾਲ ਚਮੜੀ ਦੀ ਗੰਦਗੀ ਸਾਫ਼ ਹੁੰਦੀ ਹੈ। 3 ਚਮਚੇ ਵੇਸਣ, ਥੋੜ੍ਹੀ ਜਿਹੀ ਹਲਦੀ ਅਤੇ 1 ਚਮਚੇ ਦੁੱਧ ਮਿਲਾ ਕੇ ਪੈਕ ਤਿਆਰ ਕਰ ਲਓ। ਇਸ ਨੂੰ ਚਿਹਰੇ 'ਤੇ ਲਗਾ ਲਓ ਅਤੇ 20 ਮਿੰਟਾਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। 


Aarti dhillon

Content Editor

Related News