ਦੀਵਾਲੀ ਵਿਸ਼ੇਸ਼: ਘਰ ''ਚ ਬਣਾਓ ਨਾਰੀਅਲ ਮਲਾਈ ਪੇੜਾ

Friday, Nov 13, 2020 - 10:12 AM (IST)

ਦੀਵਾਲੀ ਵਿਸ਼ੇਸ਼: ਘਰ ''ਚ ਬਣਾਓ ਨਾਰੀਅਲ ਮਲਾਈ ਪੇੜਾ

ਜਲੰਧਰ: ਦੀਵਾਲੀ ਦਾ ਤਿਉਹਾਰ ਆ ਗਿਆ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਅਤੇ ਕਾਰੋਬਾਰੀਆਂ ਲਈ ਕੁਝ ਖ਼ਾਸ ਬਣਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਨਾਰੀਅਲ ਮਲਾਈ ਪੇੜੇ ਦੀ ਰੈਸਿਪੀ ਲੈ ਕੇ ਆਏ ਹਾਂ। ਨਾਰੀਅਲ ਖਾਣ 'ਚ ਸੁਆਦ ਹੋਣ ਦੇ ਨਾਲ ਚੰਗਾ ਵੀ ਹੁੰਦਾ ਹੈ। ਅਜਿਹੇ 'ਚ ਇਸ ਨਾਲ ਤਿਆਰ ਮਠਿਆਈ ਦੀ ਵਰਤੋਂ ਕਰਨੀ ਫ਼ਾਇਦੇਮੰਦ ਰਹੇਗੀ। ਚੱਲੋ ਜਾਣਦੇ ਹਾਂ ਇਸ ਖ਼ਾਸ ਡਿਸ਼ ਨੂੰ ਬਣਾਉਣ ਦੀ ਰੈਸਿਪੀ...
ਜ਼ਰੂਰੀ ਸਮੱਗਰੀ
ਦੁੱਧ/ਕ੍ਰੀਮ-1/2 ਕੱਪ
ਨਾਰੀਅਲ-1/2 ਕੱਪ (ਕਸਿਆ ਹੋਇਆ)
ਮਿਲਕ ਪਾਊਡਰ-2 ਕੱਪ
ਖੰਡ ਦਾ ਪਾਊਡਰ-1/2 ਕੱਪ 
ਘਿਓ/ਮੱਖਣ-1/4 ਕੱਪ
ਇਲਾਇਚੀ ਪਾਊਡਰ-1/2 ਛੋਟਾ ਚਮਚ

ਇਹ ਵੀ ਪੜ੍ਹੋ:ਧਨਤੇਰਸ ਵਿਸ਼ੇਸ਼: ਇਸ ਵਾਰ ਬਾਦਾਮ ਵਾਲੀ ਬਰਫ਼ੀ ਨਾਲ ਕਰਵਾਓ ਸਭ ਦਾ ਮੂੰਹ ਮਿੱਠਾ
ਗਾਰਨਿਸ਼ ਲਈ
ਕੇਸਰ ਦੇ ਧਾਗੇ
ਸੁੱਕੇ ਮੇਵੇ

ਇਹ ਵੀ ਪੜ੍ਹੋ:ਸਰਦੀਆਂ ਦੇ ਮੌਸਮ 'ਚ ਬੇਹੱਦ ਲਾਹੇਵੰਦ ਹੈ ਮੂੰਗਫਲੀ ਦੀ ਚਟਨੀ, ਇੰਝ ਬਣਾਓ
ਬਣਾਉਣ ਦੀ ਵਿਧੀ...
1. ਸਭ ਤੋਂ ਪਹਿਲਾਂ ਕੌਲੀ 'ਚ ਨਾਰੀਅਲ, ਦੁੱਧ ਦਾ ਪਾਊਡਰ, ਖੰਡ ਦਾ ਪਾਊਡਰ ਪਾ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਓ। 
2. ਪੈਨ 'ਚ ਘਿਓ ਗਰਮ ਕਰਕੇ ਉਸ 'ਚ ਨਾਰੀਅਲ ਦਾ ਮਿਸ਼ਰਨ ਮਿਲਾਓ।
3. ਇਸ 'ਚ ਕ੍ਰੀਮ ਪਾ ਕੇ ਗੈਸ ਦੀ ਹੌਲੀ ਅੱਗ 'ਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ 7-8 ਮਿੰਟ ਤੱਕ ਪਕਾਓ।
4. ਮਿਸ਼ਰਨ ਦੇ ਦਾਣੇਦਾਰ ਹੋਣ 'ਤੇ ਇਸ ਨੂੰ ਠੰਡਾ ਹੋਣ ਲਈ ਵੱਖਰਾ ਰੱਖੋ। 
5. ਤਿਆਰ ਮਿਸ਼ਰਨ ਨਾਲ ਮੁਲਾਇਮ ਜਿਹਾ ਆਟਾ ਗੁੰਨ੍ਹ ਲਓ। 
6. ਹੁਣ ਹੱਥਾਂ 'ਤੇ ਥੋੜ੍ਹਾ ਜਿਹਾ ਘਿਓ ਲਗਾ ਕੇ ਮਿਸ਼ਰਨ ਨਾਲ ਗੋਲ ਆਕਾਰ ਦੇ ਪੇੜੇ ਤਿਆਰ ਕਰ ਲਓ। 
7. ਹੁਣ ਇਸ ਨੂੰ ਕੇਸਰ, ਸੁੱਕੇ ਮੇਵੇ ਅਤੇ ਇਲਾਇਚੀ ਪਾਊਡਰ ਨਾਲ ਗਾਰਨਿਸ਼ ਕਰੋ। 
8. ਲਓ ਜੀ ਤੁਹਾਡੇ ਮਲਾਈ ਪੇੜੇ ਬਣ ਕੇ ਤਿਆਰ ਹਨ।


author

Aarti dhillon

Content Editor

Related News