ਦੀਵਾਲੀ ਵਿਸ਼ੇਸ਼: ਦੇਵੀ ਲਕਸ਼ਮੀ ਨੂੰ ਲਗਾਓ ਘਰ ਦੇ ਬਣੇ ਮਿੱਠੇ ਗੁਲਕੰਦ ਪਾਨ ਦਾ ਭੋਗ

11/14/2020 10:23:32 AM

ਜਲੰਧਰ: ਦੀਵਾਲੀ ਮੌਕੇ ਦੇਵੀ ਮਾਂ ਦੀ ਪੂਜਾ ਦੇ ਨਾਲ ਉਨ੍ਹਾਂ ਨੂੰ ਭੋਗ ਲਗਾਉਣ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ 'ਚ ਮਿੱਠਾ ਪਾਨ ਖ਼ਾਸ ਤੌਰ 'ਤੇ ਦੇਵੀ ਲਕਸ਼ਮੀ ਨੂੰ ਚੜ੍ਹਾਇਆ ਜਾਂਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਮਿੱਠਾ ਗੁਲਕੰਦ ਪਾਨ ਬਣਾਉਣ ਦੀ ਰੈਸਿਪੀ ਦੱਸਦੇ ਹਾਂ। 

ਇਹ ਵੀ ਪੜ੍ਹੋ:ਮੂਲੀ ਖਾਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
ਸਮੱਗਰੀ 
ਪਾਨ ਦੇ ਪੱਤੇ-4
ਗੁਲਕੰਦ- 1 ਟੇਬਲ ਸਪੂਨ
ਸੌਂਫ-1 ਟੇਬਲ ਸਪੂਨ
ਕਿਸ਼ਮਿਸ਼-1 ਟੇਬਲ ਸਪੂਨ 
ਮਾਊਥ ਫਰੈੱਸ਼ਨਰ-2 ਟੇਬਲ ਸਪੂਨ
ਖਜੂਰ- 1 ਟੀ ਸਪੂਨ
ਆਂਵਲਾ ਕੈਂਡੀ- 1 ਟੇਬਲ ਸਪੂਨ
ਨਾਰੀਅਲ- 1 ਟੇਬਲ ਸਪੂਨ (ਕਸਿਆ ਹੋਇਆ)

ਇਹ ਵੀ ਪੜ੍ਹੋ:ਦੀਵਾਲੀ ਵਿਸ਼ੇਸ਼: ਘਰ 'ਚ ਬਣਾਓ ਨਾਰੀਅਲ ਮਲਾਈ ਪੇੜਾ
ਬਣਾਉਣ ਦੀ ਵਿਧੀ:-
1. ਸਭ ਤੋਂ ਪਹਿਲਾਂ ਪਾਨ ਦੇ ਪੱਤਿਆਂ ਨੂੰ ਧੋ ਕੇ ਸੁਕਾਓ। 
2. ਹੁਣ ਪਾਨ ਦੇ ਪੱਤੇ ਅਤੇ ਗੁਲਕੰਦ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਇਕ ਕੌਲੀ 'ਚ ਮਿਕਸ ਕਰਕੇ ਮਿਲਾਓ। 
3. ਤਿਆਰ ਮਿਸ਼ਰਨ ਨੂੰ ਫੈਲਾ ਕੇ ਰੱਖੋ। 
4. ਪਾਨ ਦੇ ਪੱਤਿਆਂ 'ਤੇ ਗੁਲਕੰਦ ਲਗਾਓ।
5. ਫਿਰ ਪੱਤਿਆਂ 'ਤੇ ਮਿਸ਼ਰਨ ਭਰ ਕੇ ਪਾਨ ਨੂੰ ਬੰਦ ਕਰੋ। 
6. ਟੂਥਪਿਕ 'ਚ ਪਾਨ ਨੂੰ ਸੈੱਟ ਕਰਕੇ ਉਸ ਦੇ ਉੱਪਰ ਆਂਵਲਾ ਕੈਂਡੀ ਲਗਾਓ। 
7. ਲਓ ਜੀ ਲਕਸ਼ਮੀ ਮਾਂ ਨੂੰ ਭੋਗ ਲਗਾਉਣ ਲਈ ਤੁਹਾਡਾ ਮਿੱਠਾ ਪਾਨ ਬਣ ਕੇ ਤਿਆਰ ਹੈ।


Aarti dhillon

Content Editor

Related News