ਧਨਤੇਰਸ ਵਿਸ਼ੇਸ਼: ਇਸ ਵਾਰ ਬਾਦਾਮ ਵਾਲੀ ਬਰਫ਼ੀ ਨਾਲ ਕਰਵਾਓ ਸਭ ਦਾ ਮੂੰਹ ਮਿੱਠਾ
Thursday, Nov 12, 2020 - 09:57 AM (IST)
ਜਲੰਧਰ: ਮਠਿਆਈ ਦੇ ਬਿਨ੍ਹਾਂ ਤਿਉਹਾਰਾਂ ਦਾ ਮਜ਼ਾ ਫਿੱਕਾ ਲੱਗਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਖ਼ਾਸ ਬਾਦਾਮ ਵਾਲੀ ਬਰਫ਼ੀ ਦੀ ਰੈਸਿਪੀ ਲੈ ਕੇ ਆਏ ਹਨ। ਇਸ ਨੂੰ ਤੁਸੀਂ ਧਨਤੇਰਸ ਦੇ ਸ਼ੁੱਭ ਮੌਕੇ 'ਤੇ ਬਣਾ ਕੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਮੂੰਹ ਮਿੱਠਾ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਤਰੀਕਾ...
ਇਹ ਵੀ ਪੜ੍ਹੋ:ਕੀ ਤੁਸੀਂ ਜਾਣਦੇ ਹੋ ਸਰਦੀਆਂ 'ਚ ਕੌਫੀ ਪੀਣ ਦੇ ਇਨ੍ਹਾਂ ਫ਼ਾਇਦਿਆਂ ਬਾਰੇ
ਸਮੱਗਰੀ
ਬਾਦਾਮ-250 ਗ੍ਰਾਮ
ਦੁੱਧ-1 ਕੱਪ
ਖੰਡ-1 ਕੱਪ
ਚਾਂਦੀ ਦਾ ਵਰਕ
ਕਦੇ ਹੋਏ ਬਾਦਾਮ-ਗਾਰਨਿਸ਼ ਲਈ
ਇਹ ਵੀ ਪੜ੍ਹੋ:ਸਰਦੀਆਂ ਦੇ ਮੌਸਮ 'ਚ ਬੇਹੱਦ ਲਾਹੇਵੰਦ ਹੈ ਮੂੰਗਫਲੀ ਦੀ ਚਟਨੀ, ਇੰਝ ਬਣਾਓ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਮਿਕਸੀ 'ਚ ਦੁੱਧ ਅਤੇ ਬਾਦਾਮ ਪਾ ਕੇ ਪੇਸਟ ਬਣਾਓ।
2. ਹੁਣ ਪੈਨ ਗੈਸ ਦੀ ਹੌਲੀ ਅੱਗ 'ਤੇ ਰੱਖੋ।
3. ਇਸ 'ਚ ਬਾਦਾਮ ਪੇਸਟ ਅਤੇ ਖੰਡ ਪਾ ਕੇ ਮਿਲਾਓ।
4. ਬਾਦਾਮ ਪੇਸਟ ਗਾੜ੍ਹਾ ਹੋਣ 'ਤੇ ਗੈਸ ਬੰਦ ਕਰ ਦਿਓ।
5. ਤਿਆਰ ਮਿਸ਼ਰਨ ਨੂੰ ਪਲੇਟ 'ਚ ਫੈਲਾ ਕੇ ਠੰਡਾ ਹੋਣ ਦਿਓ।
6. ਬਾਅਦ 'ਚ ਇਸ 'ਤੇ ਚਾਂਦੀ ਦਾ ਵਰਕ ਅਤੇ ਬਾਦਾਮ ਲਗਾ ਕੇ ਆਪਣੀ ਮਨਪਸੰਦ ਸ਼ੇਪ 'ਚ ਕੱਟ ਲਓ।
7. ਲਓ ਜੀ ਤੁਹਾਡੀ ਬਾਦਾਮ ਬਰਫ਼ੀ ਬਣ ਕੇ ਤਿਆਰ ਹੈ।