ਵਾਸਤੂ ਮੁਤਾਬਕ ਸਜਾਓ, ਬੱਚਿਆਂ ਦਾ ਕਮਰਾ
Monday, Apr 10, 2017 - 05:52 PM (IST)

ਨਵੀਂ ਦਿੱਲੀ— ਬੱਚਿਆਂ ਦਾ ਕਮਰਾ ਸਜਾਉਣਾ ਕੋਈ ਆਸਾਨ ਕੰਮ ਨਹੀਂ ਹੈ। ਇਸ ''ਚ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ''ਚ ਰੱਖ ਕੇ ਚਲਣਾ ਪੈਂਦਾ ਹੈ, ਜਿਵੇਂ ਬੈੱਡ ਕਿੱਥੇ ਲਗਾਈਏ, ਪੜਾਈ ਦਾ ਮੇਜ਼ ਕਿੱਥੇ ਲਗਾਈਏ ਅਤੇ ਹੋਰ ਵੀ ਬਹੁਤ ਕੁਝ। ਜੇ ਤੁਸੀਂ ਵੀ ਆਪਣੇ ਬੱਚਿਆਂ ਦਾ ਕਮਰਾ ਸਜਾਉਣਾ ਚਾਹੁੰਦੇ ਹੋ ਅਤੇ ਤੁਸੀਂ ਪਰੇਸ਼ਾਨ ਹੋ ਕਿ ਕਿਹੜੀ ਚੀਜ਼ ਕਿੱਥੇ ਰਖੀਏ ਤਾਂ ਇਸ ਕੰਮ ''ਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚਿਆਂ ਦਾ ਕਮਰਾ ਸਜਾ ਸਕਦੇ ਹੋ।
1. ਬੈੱਡ ਰੂਮ
ਕਮਰੇ ''ਚ ਬੱਚੇ ਦਾ ਬੈੱਡ ਉੱਤਰ-ਪੂਰਵ ਦਿਸ਼ਾ ਵੱਲ ਰੱਖੋ। ਉੱਤਰ ਪੂਰਵ ਦਿਸ਼ਾ ਦਾ ਸਬੰਧ ਦਿਮਾਗੀ ਤਾਕਤ ਦੇ ਨਾਲ ਹੁੰਦਾ ਹੈ। ਇਸ ਦਿਸ਼ਾ ''ਚ ਬੈੱਡ ਰੱਖਣ ਨਾਲ ਬੱਚੇ ਦਾ ਮਨ ਪੜਾਈ ''ਚ ਲਗਦਾ ਹੈ।
2. ਪੜਾਈ ਦਾ ਮੇਜ਼
ਬੱਚੇ ਦੇ ਕਮਰੇ ''ਚ ਪੜਾਈ ਦੇ ਮੇਜ਼ ਅਜਿਹੀ ਥਾਂ ''ਤੇ ਰੱਖੋ, ਜਿੱਥੇ ਬੱਚੇ ਦਾ ਮੂੰਹ ਉੱਤਰ ਜਾਂ ਪੂਰਵ ਦਿਸ਼ਾ ਵੱਲ ਹੋਵੇ। ਇਸ ਦਿਸ਼ਾ ''ਚ ਬੈਠਣ ਨਾਲ ਬੱਚਾ ਆਪਣਾ ਮਕਸਦ ਜਲਦੀ ਪਾ੍ਰਪਤ ਕਰਦੇ ਹਨ।
3. ਫੋਟੋਫ੍ਰੇਮ
ਬੱਚਿਆਂ ਦੇ ਕਮਰੇ ''ਚ ਫੋਟੋਫ੍ਰੇਮ ਪੱਛਮ ਦਿਸ਼ਾ ''ਚ ਲਗਾਓ। ਇਸ ਦਿਸ਼ਾ ''ਚ ਬੱਚੇ ਦੀ ਤਸਵੀਰ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ।
4. ਗਲੋਬ
ਆਪਣੇ ਬੱਚੇ ਨੂੰ ਪੜਾਈ ''ਚ ਹੁਸ਼ਿਆਰ ਬਣਾਉਣ ਦੇ ਲਈ ਘਰ ਦੀ ਉੱਤਰ-ਪੂਰਵ ਦਿਸ਼ਾ ''ਚ ਗਲੋਬ ਰੱਖੋ। ਇੰਝ ਕਰਨ ਨਾਲ ਸਿੱਖਿਆ ''ਚ ਵਾਧਾ ਹੁੰਦਾ ਹੈ।
5. ਐਜੁਕੇਸ਼ਨ ਟਾਵਰ
ਵਾਸਤੂ ਮੁਤਾਬਕ ਐਜੁਕੇਸ਼ਨ ਟਾਵਰ ਰੱਖਣ ਨਾਲ ਬੱਚੇ ਮਨ ਲਗਾ ਕੇ ਪੜਾਈ ਕਰਦੇ ਹਨ ਅਤੇ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਹਨ।