ਕ੍ਰੌਪ ਅਤੇ ਹਾਫ ਸ਼ੋਲਡਰ ਟਾਪ ਹਨ ਅੱਜ ਕੱਲ ਦੇ ਫੈਸ਼ਨ ਦਾ ਨਵਾਂ ਟ੍ਰੇਂਡ
Thursday, Jul 18, 2024 - 12:40 PM (IST)

ਅੰਮ੍ਰਿਤਸਰ, (ਕਵਿਸ਼ਾ)- ਗਰਮੀਆਂ ਦੇ ਚੱਲਦਿਆਂ ਔਰਤਾਂ ਵੈਸਟਰਨ ਆਊਟਫਿੱਟਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੀਆਂ ਹਨ ਕਿਉਂਕਿ ਗਰਮੀਆਂ ਵਿਚ ਇਸ ਨੂੰ ਕੈਰੀ ਕਰਨਾ ਬਹੁਤ ਆਸਾਨ ਹੁੰਦਾ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਆਰਾਮਦਾਇਕ ਆਊਟਫਿੱਟਸ ਵਿਚ ਗਿਣੇ ਜਾਂਦੇ ਹਨ।
ਇਹ ਕਿਹਾ ਜਾ ਸਕਦਾ ਹੈ ਕਿ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ ਅਤੇ ਇਹ ਖੁੱਲ੍ਹਾ ਅਤੇ ਹਵਾਦਾਰ ਵੀ ਹੁੰਦਾ ਹੈ। ਫੈਸ਼ਨੇਬਲ ਔਰਤਾਂ ਦੀ ਭਾਸ਼ਾ ਵਿਚ ਇਨ੍ਹਾਂ ਨੂੰ ਈਜੀ ਬ੍ਰੀਜ਼ੀ ਆਊਟਫਿੱਟਸ ਕਿਹਾ ਜਾਂਦਾ ਹੈ।
ਇਹੀ ਕਾਰਨ ਹੈ ਕਿ ਔਰਤਾਂ ਇਨ੍ਹਾਂ ਨੂੰ ਪਹਿਨਣਾ ਬਹੁਤ ਪਸੰਦ ਕਰਦੀਆਂ ਹਨ, ਇਸ ਦੇ ਨਾਲ ਹੀ ਗਰਮੀਆਂ ਵਿਚ ਅਜਿਹੇ ਆਊਟਫਿੱਟਸ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਦੂਜੇ ਪਾਸੇ ਜੇਕਰ ਅਸੀ ਗਰਮੀਆਂ ਦੇ ਕਾਰਨ ਕ੍ਰੌਪ ਅਤੇ ਹਾਫ ਸ਼ੋਲਡਰ ਟਾਪ ਦੀ ਗੱਲ ਕਰੀਏ ਤਾਂ ਅਜਿਹੇ ਟਾਪ ਪਸੰਦੀਦਾ ਸੂਚੀ ਵਿਚ ਸਿਖਰ ’ਤੇ ਰਹਿੰਦੇ ਹਨ।
ਇਨੀਂ ਦਿਨੀਂ ਵਿਚ ਇਸ ਤਰ੍ਹਾਂ ਦਾ ਟ੍ਰੇਂਡ ਕਾਫੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਔਰਤਾਂ ਅਜਿਹੇ ਕ੍ਰੌਪ ਟਾਪ ਅਤੇ ਹਾਫ ਸ਼ੋਲਡਰ ਟਾਪ ਵਿਚ ਨਜ਼ਰ ਆਉਂਦੀਆਂ ਹਨ।