ਇਸ ਤਰ੍ਹਾਂ ਬਣਾਓ ਅਚਾਰੀ ਬੈਂਗਣ
Thursday, Jan 12, 2017 - 03:55 PM (IST)

ਮੁੰਬਈ— ਅਚਾਰ ਦਾ ਨਾਮ ਸੁਣਕੇ ਹੀ ਮੂੰਹ ''ਚ ਪਾਣੀ ਆ ਜਾਂਦਾ ਹੈ। ਫਿੱਕੇ ਤੋਂ ਫਿੱਕੇ ਭੋਜਨ ਨੂੰ ਵੀ ਇਹ ਚਟਪਟਾ ਬਣਾ ਦਿੰਦਾ ਹੈ। ਵੈਸੇ ਤਾਂ ਤੁਸੀਂ ਅੰਬ, ਨਿੰਬੂ, ਗਾਜਰ ਅਤੇ ਮਿਰਚ ਦਾ ਅਚਾਰ ਬਹੁਤ ਖਾਦਾ ਹੋਵੇਗਾ ਅੱਜ ਅਸੀਂ ਤੁਹਾਨੂੰ ਅਚਾਰੀ ਬੈਂਗਣ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ''ਚ ਬਣਾ ਸਕਦੇ ਹੋ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
-8-9 ਛੋਟੇ ਬੈਂਗਣ
-1 ਛੋਟਾ ਚਮਚ ਅਦਰਕ ਦਾ ਪੇਸਟ
-1 ਚਮਚ ਲਸਣ ਦਾ ਪੇਸਟ
-4 ਚਮਚ ਤੇਲ
-1 ਛੋਟਾ ਚਮਚ ਲਾਲ ਮਿਰਚ ਪਾਊਡਰ
- ਨਮਕ ਸਵਾਦ ਅਨੁਸਾਰ
-1 ਛੋਟਾ ਚਮਚ ਸਰੌਂ ਦੇ ਦਾਣੇ
-1 ਛੋਟਾ ਚਮਚ ਧਨੀਆਂ
- 1/2 ਚਮਚ ਹਲਦੀ ਪਾਊਡਰ
-1/2 ਚਮਚ ਅੰਬ ਚੂਰਨ ਪਾਊਡਰ
-2 ਛੋਟੇ ਚਮਚ ਸਰੋਂ ਦਾ ਤੇਲ
-1 ਵੱਡਾ ਚਮਚ ਹਰਾ ਧਨੀਆ (ਕੱਟਿਆ ਹੋਇਆ)
ਵਿਧੀ
1. ਸਭ ਤੋਂ ਪਹਿਲਾਂ ਇੱਕ ਕੌਲੀ''ਚ ਅਦਰਕ-ਲਸਣ ਦਾ ਪੇਸਟ ਮਿਰਚ ਪਊਡਰ, ਨਮਕ, ਸਰੌਂ ਦੇ ਦਾਣੇ, ਹਲਦੀ, ਅੰਬ ਚੂਰਨ ਅਤੇ ਸਰੌਂ ਦਾ ਤੇਲ ਪਾ ਲਓ।
2. ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਕਸ ਕਰ ਲਓ। ਫਿਰ ਬੈਂਗਣ ''ਚ ਚੀਰਾ ਲਗਾਓ ਅਤੇ ਇਸ ਮਸਾਲੇ ਨੂੰ ਬਰਾਬਰ ਮਾਤਰਾ ''ਚ ਬੈਂਗਣ ''ਚ ਭਰੋ।
3. ਮਸਾਲਾ ਭਰਨ ਦੇ ਬਾਅਦ ਬੈਂਗਣ ਨੂੰ ਧਾਗੇ ਨਾਲ ਲਪੇਟ ਦਿਓ ਤਾਂ ਕਿ ਮਸਾਲਾ ਬਾਹਰ ਨਾ ਨਿਕਲੇ।
4. ਹੁਣ ਪੈਨ ''ਚ ਤੇਲ ਗਰਮ ਕਰੋਂ ਅਤੇ ਇੱਕ-ਇੱਕ ਕਰਕੇ ਬੈਂਗਣ ਰੱਖੋ। 8-10 ਮਿੰਟ ਤੱਕ ਇਨ੍ਹਾਂ ਨੂੰ ਦੌਨਾਂ ਪਾਸਿਆ ਤੋਂ ਪਕਾਓ।
5. ਜਦੋਂ ਬੈਂਗਣ ਚੰਗੀ ਤਰ੍ਹਾਂ ਪਕ ਜਾਣ ਤਾਂ ਇਨ੍ਹਾਂ ਨੂੰ ਪਲੇਟ ''ਚ ਕੱਢ ਲਓ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰੋ।
6. ਤੁਹਾਡੇ ਅਚਾਰੀ ਬੈਂਗਣ ਤਿਆਰ ਹਨ।