ਕੋਰੋਨਾ ਦੌਰ ’ਚ ਆਪਣੀ ਗੱਡੀ ਨੂੰ ਵੀ ਰੱਖੋ ਵਾਇਰਸ ਫ੍ਰੀ, ਰਹੋਗੇ ਹਮੇਸ਼ਾ ਸੁਰੱਖਿਅਤ
Sunday, Aug 09, 2020 - 01:43 PM (IST)
ਜਲੰਧਰ - ਕੋਵਿਡ-19 ਮਹਾਮਾਰੀ ’ਚ ਤਾਲਾਬੰਦੀ ਦੇ ਅਨਲਾਕ-3 ਹੋਣ ’ਤੇ ਜ਼ਿੰਦਗੀ ਇਕ ਵਾਰ ਫਿਰ ਤੋਂ ਪਟੜੀ ’ਤੇ ਪਰਤ ਰਹੀ ਹੈ। ਲੋਕਾਂ ਨੇ ਆਪਣੇ ਕੰਮ ਪਹਿਲਾਂ ਦੀ ਤਰ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਬਹੁਤ ਸਾਰੇ ਲੋਕ ਟ੍ਰੇਨਾਂ ਅਤੇ ਲੋਕਲ ਮੈਟ੍ਰੋ ਦੇ ਬੰਦ ਰਹਿਣ ਨਾਲ ਘਰ-ਦਫਤਰ ’ਤੇ ਆਉਣ ਜਾਣ ਲਈ ਪਬਲਿਕ ਟ੍ਰਾਂਸਪੋਰਟ ਦਾ ਸਹਾਰਾ ਲੈ ਰਹੇ ਹਨ, ਜੋ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਖਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਬੇਹਤਰ ਇਹਹ ਹੈ ਕਿ ਆਪਣੇ ਕੰਮ ’ਤੇ ਜਾਣ ਲਈ ਤੁਸੀਂ ਆਪਣੀ ਕਾਰ ਜਾਂ ਖੁਦ ਦੇ ਹੋਰ ਸਾਧਨ ਦਾ ਇਸਤੇਮਾਲ ਕਰੋ। ਨਾਲ ਹੀ ਆਪਣੀ ਗੱਡੀ, ਕਾਰ-ਬਾਈਕ ਆਦਿ ਦੀ ਸਫਾਈ ਦਾ ਵੀ ਪੂਰਾ ਧਿਆਨ ਰੱਖੋ। ਆਪਣੇ ਵਾਹਨਾਂ ਦੀ ਸਫਾਈ ਕਰਕੇ ਉਨ੍ਹਾਂ ਨੂੰ ਵੀ ਵਾਇਰਸ ਤੋਂ ਮੁਕਤ ਕਰਕੇ ਰੱਖੋ। ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਹਨਾਂ ਨੂੰ ਵਾਇਰਸ ਫ੍ਰੀ ਰੱਖ ਸਕਦੇ ਹੋ...
ਕੀਟਾਣੂ ਮੁਕਤ ਕਰੋ ਕਾਰ-ਬਾਈਕ
ਜਦੋਂ ਵੀ ਤੁਸੀਂ ਕਿਤੇ ਆਉਣ-ਜਾਣ ਲਈ ਆਪਣੀ ਕਾਰ ਜਾਂ ਬਾਈਕ ਦਾ ਇਸਤੇਮਾਲ ਕਰੋ, ਚਾਹੇ ਉਹ ਦਫਤਰ ਹੋਵੇ ਜਾਂ ਸ਼ਾਪਿੰਗ ਆਦਿ ਹੋਵੇ ਤਾਂ ਆਪਣੀ ਗੱਡੀ ਨੂੰ ਘਰ ਤੋਂ ਬਾਹਰ ਖੜ੍ਹੀ ਕਰਕੇ ਰੱਖੋ। ਗੱਡੀ ਨੂੰ ਬਾਹਰ ਲੈ ਕੇ ਜਾਉਣ ਤੋਂ ਪਹਿਲਾਂ ਅਤੇ ਘਰ ਆਉਣ ਤੋਂ ਬਾਅਦ ਸੈਨੀਟਾਈਜ਼ ਕਰਨਾ ਨਾ ਭੁੱਲੋ। ਜੇਕਰ ਤੁਹਾਡੀ ਗੱਡੀ ਜਾਂ ਬਾਈਕ ਕੀਟਾਣੂ ਮੁਕਤ ਨਹੀਂ ਹੋਵੇਗੀ, ਤਾਂ ਤੁਹਾਡੇ ’ਤੇ ਉਸ ਦਾ ਸਫਰ ਭਾਰੀ ਪੈ ਜਾਵੇਗਾ। ਆਪਣੀ ਗੱਡੀ ਨੂੰ ਕੋਰੋਨਾ ਇਨਫੈਰਸ਼ਨ ਤੋਂ ਬਚਾ ਕੇ ਤੁਸੀਂ ਸਿਹਤਮੰਦ ਅਤੇ ਸੁਰੱਖਿਅਤ ਰਹੋਗੇ।
ਸਫਾਈ ਕਰਦੇ ਸਮੇਂ ਸਰੀਰ ਨੂੰ ਢੱਕ ਕੇ ਰੱਖੋ
ਕਾਰ ਤੇ ਬਾਈਕ ਆਦਿ ਦੀ ਸਫਾਈ ਕਰਦੇ ਸਮੇਂ ਅਜਿਹੇ ਕੱਪੜੇ ਪਾਓ, ਜਿਸ ਨਾਲ ਤੁਹਾਡਾ ਪੂਰਾ ਸਰੀਰ ਢੱਕਿਆ ਹੋਵੇ। ਅਜਿਹਾ ਕਰਨ ਨਾਲ ਗੱਡੀ ਦੀ ਪਰਤ ਤੁਹਾਡੀ ਚਮੜੀ ਦੇ ਸੰਪਰਕ ’ਚ ਨਹੀਂ ਆ ਸਕੇਗੀ। ਗੱਡੀ ਦੀ ਸਫਾਈ ਕਰਦੇ ਸਮੇਂ ਸੁਰੱਖਿਆਂ ਦੇ ਲਈ ਹੱਥਾਂ ’ਤੇ ਦਸਤਾਨੇ ਅਤੇ ਚਿਹਰੇ ’ਤੇ ਮਾਸਕ ਜ਼ਰੂਰ ਲਗਾਓ। ਇਸ ਦੇ ਇਲਾਵਾ ਬਾਅਦ ’ਚ ਆਪਣੇ ਹੱਥਾਂ ਨੂੰ ਸੈਨੇਟਾਈਜ਼ ਜ਼ਰੂਰ ਕਰੋ।
ਇੰਜ ਸਾਫ਼ ਕਰੋ ਐਕਸਟੀਰੀਅਰ
ਗੱਡੀ ਦੇ ਐਕਸਟੀਰਿਅਰ (ਬਾਹਰੀ ਹਿੱਸੇ) ਦੇ ਲਈ ਗੱਡੀ ਧੁਲਾਈ ਵਾਲੇ ਸਾਬਣ ਦੇ ਪਾਣੀ ’ਚ ਇੱਕ ਕੱਪੜੇ ਨੂੰ ਡੋਬ ਕੇ ਉਸ ਨੂੰ ਸਾਫ ਕਰੋ। ਇਸ ਦੇ ਬਾਅਦ ਝੱਗ ਨੂੰ ਹਟਾਉਣ ਲਈ ਪਾਣੀ ਦੀ ਪਾਈਪ ਲਵੋ। ਇਸ ਤੋਂ ਬਾਅਦ ਸਪੰਜ ਲੈ ਕੇ ਉਸ ਨੂੰ ਗੋਲਾਈ ਨਾਲ ਗੱਡੀ ’ਤੇ ਘੁੰਮਾ ਕੇ ਸਾਫ਼ ਕਰੋ। ਅਜਿਹਾ ਕਰਨ ਨਾਲ ਗੱਡੀ ’ਤੇ ਪਏ ਪਾਣੀ ਦੇ ਨਿਸ਼ਾਨ ਹੱਟ ਜਾਣਗੇ। ਹੁਣ ਇੱਕ ਸਾਫ ਅਤੇ ਸੁੱਕੇ ਕੱਪੜੇ ਨਾਲ ਇਸ ਨੂੰ ਸਾਫ ਕਰੋ। ਇਸ ਤੋਂ ਬਾਅਦ ਕੀਟਾਣੂ ਮੁਕਤ ਕਰਨ ਲਈ ਟੀਸ ਡਿਸਇੰਫੈਕਟੈਂਟ ਦਾ ਯੂਜ਼ ਜ਼ਰੂਰ ਕਰੋ।
ਕੋਲ ਰੱਖੋ ਸਫ਼ਾਈ ਦੀਆਂ ਸਾਰੀਆਂ ਚੀਜ਼ਾਂ
ਆਪਣੇ ਵਾਹਨ ਦੀ ਸਫਾਈ ਕਰਦੇ ਸਮੇਂ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਆਪਣੇ ਕੋਲ ਰੱਖੋ- ਜਿਵੇਂ ਪਾਣੀ ਦੀ ਬਾਲਟੀ, ਮੱਗ ਦੇ ਨਾਲ ਕਾਰ ਵਾਸ਼ਿੰਗ ਕੈਮੀਕਲ, ਸ਼ਾਈਨਿੰਗ ਕ੍ਰੀਮ, ਸੂਤੀ ਕੱਪੜਾ, ਦਸਤਾਨੇ, ਫੇਸ ਮਾਰਕ, ਸੈਨੇਟਾਈਜ਼ਰ ਆਦਿ। ਅਜਿਹਾ ਇਸ ਲਈ ਤਾਂਕਿ ਵਾਰ-ਵਾਰ ਕੋਈ ਚੀਜ਼ ਲਿਆਉਣ ਲਈ ਘਰ ਦੇ ਅੰਦਰ ਨਾ ਜਾਣਾ ਪਵੇ। ਆਪਣੇ ਨਾਲ ਸਟੂਲ ਵੀ ਜ਼ਰੂਰ ਰੱਖੋ, ਤਾਂਕਿ ਕਾਰ ਦੀ ਛੱਤ ਦੀ ਸਫਾਈ ਕਰਨ ਲਈ ਅਸਾਨੀ ਰਹੇ। ਧਿਆਨ ਰਹੇ ਵਾਸ਼ਿੰਗ ਪਾਊਡਰ ਦੀ ਵਰਤੋਂ ਭੁੱਲ ਕੇ ਵੀ ਨਾ ਕਰੋ। ਗੱਡੀ ਦੀ ਸਫਾਈ ਹਮੇਸ਼ਾ ਛੱਤ ਤੋਂ ਸ਼ੁਰੂ ਕਰੋ। ਗੱਡੀ ਦੇ ਸਾਰੇ ਸ਼ੀਸ਼ਿਆਂ ਨੂੰ ਬੰਦ ਕਰਕੇ ਹੀ ਸਫਾਈ ਕਰੋ। ਤਿੱਖੀ ਧੁੱਪ ਜਾਂ ਮੀਂਹ ’ਚ ਗੱਡੀ ਦੀ ਸਫਾਈ ਨਾ ਕਰੋ।
ਇੰਝ ਸਾਫ ਕਰੋ ਕਾਰ ਦੀ ਇੰਟੀਰੀਅਰ
ਵੈਕਿਊਮ ਦੀ ਮਦਦ ਨਾਲ ਗੱਡੀ ਦੇ ਇੰਟੀਰੀਅਰ ’ਚ ਜੰਮੀ ਧੂੜ ਮਿੱਟੀ ਨੂੰ ਹਟਾਇਆ ਜਾ ਸਕਦਾ ਹੈ। ਇਸ ਦੇ ਬਾਅਦ ਕਲੀਨਿੰਗ ਏਜੇਂਟ ਦਾ ਯੂਜ਼ ਕਰੋ। ਇਸ ਦੇ ਇਲਾਵਾ ਗਿਅਰ, ਪੁੱਟ ਮੈਟ, ਦਰਵਾਜ਼ਿਆਂ ਦੇ ਹੈਂਡਲ ਅਤੇ ਖਿੜਕੀਆਂ ਸਾਫ ਕਰਨਾ ਨਾ ਭੁੱਲੋ।
ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਯੂਜ਼ ਹੋਣ ਵਾਲੇ ਸਾਮਾਨ ਨੂੰ ਕਰੋ ਡਿਸਪੋਜ਼
ਹੋਣ ਜਿਨ੍ਹਾਂ ਚੀਜ਼ਾਂ ਦਾ ਇਸਤੇਮਾਲ ਗੱਡੀ ਧੋਣ ਲਈ ਕੀਤਾ ਗਿਆ, ਜਿਵੇਂ ਕੱਪੜਾ, ਦਸਤਾਨੇ ਆਦਿ ਉਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਸਾਫ ਕਰੋ। ਸਫਾਈ ਦੌਰਾਨ ਜੇਕਰ ਡਿਸਪੋਜ਼ੇਬਲ ਮਾਸਕ ਦਾ ਇਸਤੇਮਾਲ ਕੀਤਾ ਹੈ ਤਾਂ ਉਸ ਨੂੰ ਡਿਸਪੋਜ਼ ਕਰ ਦਿਓ। ਇਸ ਤੋਂ ਇਲਾਵਾ ਇਸਤੇਮਾਲ ਕੀਤੇ ਗਏ ਵੈਕਿਊਮ ਕਲੀਨਰ ਨੂੰ ਵੀ ਚੰਗੀ ਤਰ੍ਹਾਂ ਨਾਲ ਸਾਫ ਕਰੋ ਅਤੇ ਸੈਨੇਟਾਈਜ਼ਰ ਦੇ ਫੁਆਰੇ ਮਾਰਨਾ ਨਾ ਭੁੱਲੋ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ
ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ)
ਸ਼ਿਸ਼ੂਪਾਲ