ਕੋਰੋਨਾ ਕਾਲ 'ਚ ਰੱਟੇ ਮਾਰ ਪੜ੍ਹਾਈ ਬਨਾਮ ਕੰਮ ਦੀ ਮੁਹਾਰਤ, ਕਾਮਯਾਬੀ ਦੇ ਮੰਤਰ ਸਿੱਖਣੇ ਜ਼ਰੂਰੀ
Wednesday, Aug 26, 2020 - 02:48 PM (IST)
ਡਾ. ਸੁਰਿੰਦਰ ਕੁਮਾਰ ਜਿੰਦਲ
98761-35823
ਅਜੋਕੀ ਸਿੱਖਿਆ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਇਨਸਾਨ ਨਹੀਂ, ਮਸ਼ੀਨਾਂ ਪੈਦਾ ਕਰਦੀ ਹੈ – ਭਾਵਨਾਵਾਂ-ਰਹਿਤ ਮਸ਼ੀਨਾਂ। ਨਵੀਂ ਸਿੱਖਿਆ ਨੀਤੀ ਨੇ ਇਹ ਤਾਣਾ ਬਾਣਾ ਹੋਰ ਉਲਝਾ ਕੇ ਰੱਖ ਦਿੱਤਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਚਿੰਤਾ ਖਤਮ ਕਰਨ ਲਈ ਅਸੀਂ ਕੀ ਕਰੀਏ? ਉੱਤਰ: ਪੜ੍ਹਣ-ਪੜ੍ਹਾਉਣ ਵੇਲੇ ਰੱਟੇ ਦੀ ਥਾਂ ਜ਼ੋਰ ਸਮਝਣ 'ਤੇ ਹੋਵੇ। ਰੱਟੇ ਲਾਈ ਹੋਈ ਕੋਈ ਵੀ ਸਮੱਗਰੀ ਪੇਪਰਾਂ 'ਚ ਭਾਵੇਂ ਚੰਗੇ ਨੰਬਰ ਦਿਵਾ ਦੇਵੇ ਪਰ ਬਾਅਦ 'ਚ ਮੁਕਾਬਲਾ-ਪ੍ਰੀਖਿਆਵਾਂ 'ਚ ਮਾਯੂਸ ਹੀ ਕਰਦੀ ਹੈ।
ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੋਰੋਨਾ-ਕਾਲ ਕਾਰਨ ਹੁਸ਼ਿਆਰ ਵਿਦਿਆਰਥੀ ਵਧੇਰੇ ਪੜ੍ਹ ਰਹੇ ਹਨ, ਜਿਸ ਕਾਰਨ ਆਉਣ ਵਾਲੇ ਕੁਝ ਸਾਲਾਂ ਦੌਰਾਨ ਮੁਕਾਬਲਾ-ਪ੍ਰੀਖਿਆਵਾਂ 'ਚ ਚੁਣੇ ਜਾਣਾ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ। ਜੇਕਰ ਰਸਮੀ ਪੜ੍ਹਾਈ ਵਿੱਚ ਪੈਰ ਨਹੀਂ ਜੰਮ ਰਹੇ ਤਾਂ ਜ਼ਿਆਦਾ ਪਰੇਸ਼ਾਨ ਹੋਣ ਦੀ ਥਾਂ ਕੋਈ ਕੰਮ ਸਿੱਖ ਲਿਆ ਜਾਵੇ। ਆਪਣੇ ਆਲੇ-ਦੁਆਲੇ ਨਜ਼ਰ ਮਾਰ ਕੇ ਦੇਖੋ, ਜਿਸ ਵਿਅਕਤੀ ਕੋਲ ਕੰਮ ਦੀ ਮੁਹਾਰਤ ਹੈ, ਉਹ ਰੋਟੀ ਬੜੇ ਅਰਾਮ ਨਾਲ ਕਮਾ ਰਿਹਾ ਹੈ – ਭਾਵੇਂ ਉਹ ਸਕੂਟਰ-ਮਕੈਨਿਕ ਹੈ ਜਾਂ ਅਖਬਾਰ/ਸਬਜ਼ੀ ਵਿਕ੍ਰੇਤਾ।
ਮਹਿਫ਼ਲ 'ਚ ਜਾਣ ਸਮੇਂ ਖ਼ੂਬਸੂਰਤ ਦਿੱਖ ਲਈ ਕੱਪੜਿਆਂ ਦੀ ਚੋਣ ਕਿਵੇਂ ਕਰੀਏ? ਜਾਣੋ ਖ਼ਾਸ ਨੁਕਤੇ
ਕੋਈ ਵੀ ਦਲਾਲੀ ਕਰਨ ਵਾਲਾ, ਦਰਜ਼ੀ, ਨਾਈ, ਫੋਟੋ-ਸਟੈਟਰ, ਕੰਪਿਊਟਰ-ਟਾਈਪਿਸਟ, ਬੀਮਾ/ਛੋਟੀਆਂ ਬੱਚਤਾਂ ਏਜੈਂਟ, ਆਨ ਲਾਈਨ ਜਾਂ ਕੰਸਲਟੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਾ, ਟਿਊਸ਼ਨਾਂ ਕਰਨ ਵਾਲਾ, ਮੁਨੀਮ, ਮੀਡੀਆ/ਰੰਗ-ਕਰਮੀ ਜਾਂ ਪ੍ਰਾਈਵੇਟ ਅਧਿਆਪਕ, ਪੁਲਸ/ਸਿੱਖਿਆ-ਵਲੰਟੀਅਰ ਜਾਂ ਕੋਈ ਵੀ ਹੋਰ। ਸ਼ਰਤ ਇਹ ਹੈ ਕਿ ਤੁਹਾਡੇ ਵਿੱਚ ਜਜ਼ਬਾ ਅਤੇ ਹਿੰਮਤ ਹੋਵੇ - ਹੋਰਾਂ ਨਾਲੋਂ ਕੁਝ ਬਿਹਤਰ ਕਰਨ ਲਈ ਅਤੇ ਤੁਸੀਂ ਮਿਹਨਤ ਕਰਨਾ ਔਖਾ ਜਾਂ ਬੁਰਾ ਨਾ ਮੰਨਦੇ ਹੋਵੋਂ।
ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
ਜੋ ਵਿਅਕਤੀ ਹੋਰਾਂ ਨਾਲੋਂ ਕੁਝ ਵੱਖ ਕਰ ਸਕਣ ਦੀ ਹਿੰਮਤ ਰੱਖਦੇ ਹਨ ਉਹੀ ਕਾਮਯਾਬ ਹੁੰਦੇ ਹਨ – ਖੇਤਰ ਭਾਵੇਂ ਕੋਈ ਵੀ ਹੋਵੇ। ਹਾਂ, ਆਪਣੇ ਅਰਮਾਨਾਂ ਨੂੰ ਕਾਬੂ ਵਿੱਚ ਰੱਖਣਾ ਜ਼ਰੂਰ ਆਉਂਦਾ ਹੋਵੇ। ਯਾਦ ਰੱਖਣਾ – ਹਰ ਸਿਤਾਰਾ ਚਮਕਦਾ ਹੈ ਪਰ ਵਕਤ ਸਿਰ।