ਕੋਰੋਨਾ ਆਫ਼ਤ ਕਾਰਨ ਇਸ ਦੇਸ਼ ਦੇ ਪਾਰਕ ਬਣੇ ਨਵੇਂ 'ਨਾਈਟ ਕਲੱਬ'

Monday, Jul 27, 2020 - 12:51 PM (IST)

ਕੋਰੋਨਾ ਆਫ਼ਤ ਕਾਰਨ ਇਸ ਦੇਸ਼ ਦੇ ਪਾਰਕ ਬਣੇ ਨਵੇਂ 'ਨਾਈਟ ਕਲੱਬ'

ਜਰਮਨੀ ਦੇ ਨਾਈਟ ਕਲੱਬ ਅਜੇ ਵੀ ਬੰਦ ਹਨ ਅਤੇ ਕਿਸੇ ਨੂੰ ਨਹੀਂ ਪਤਾ ਕਿ ਉੱਥੇ ਨੱਚਣਾ-ਗਾਉਣਾ ਕਦੋਂ ਸ਼ੁਰੂ ਹੋਵੇਗਾ। ਇਸ ਸਮੇਂ ਗਰਮੀ ਦੇ ਮੌਸਮ ’ਚ ਰਾਜਧਾਨੀ ਬਰਲਿਨ ’ਚ ਕੁਝ ਲੋਕ ਆਊਟਡੋਰ ਪਾਰਟੀਆਂ ਦਾ ਪ੍ਰਯੋਗ ਕਰ ਰਹੇ ਹਨ, ਜਿਥੇ ਖੁੱਲ੍ਹੇ ’ਚ ਡੀ.ਜੇ.ਮਿਊਜ਼ਿਕ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਰਹਿੰਦੇ ਹੋਏ ਡਾਂਸ ਦਾ ਲੁਤਫ ਲੈਣ ’ਚ ਮਦਦ ਕਰਦੇ ਹਨ।

ਜਰਮਨੀ ਦੀ ਰਾਜਧਾਨੀ ਬਰਲਿਨ ਦੇ ਕਲੱਬ ਇਸ ਸ਼ਹਿਰ ਦੀ ਪਛਾਣ ਦਾ ਇਕ ਅਟੁੱਟ ਹਿੱਸਾ ਹਨ। ਇਥੋਂ ਤੱਕ ਕਿ ਰਾਜਧਾਨੀ ਦੀ ਸੀਨੇਟ ਉਨ੍ਹਾਂ ਨੂੰ ਸੱਭਿਆਚਾਰਕ ਥਾਵਾਂ ਦੀ ਪਛਾਣ ਦਿੱਤੇ ਜਾਣ ’ਤੇ ਵੀ ਜ਼ੋਰ ਦੇ ਚੁੱਕੀ ਹੈ। ਪਰ ਅਜਾਇਬਘਰਾਂ ਦੇ ਕਲਾ ਪ੍ਰਦਰਸ਼ਨੀਆਂ ਦੇ ਉਲਟ ਨਾਈਟ ਕਲੱਬ ਬੰਦ ਹੋ ਗਏ ਹਨ।

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਭਾਵੇਂ ਮਹੀਨਿਆਂ ਤੋਂ ਸੰਗੀਤ ਅਤੇ ਡਾਂਸ ਤੋਂ ਦੂਰ ਉਥੋਂ ਦੇ ਨਿਵਾਸੀ ਇਸ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣੇ ਜਿਹੇ ਗਰਮੀਆਂ ਦੀ ਇਕ ਰਾਤ ਹਸੇਨਹਾਈਡ ਪਾਰਕ ’ਚ ਲੋਕ ਸੰਗੀਤ ’ਤੇ ਨੱਚਣ ਲਈ ਇਕੱਠੇ ਹੋਏ ਹਨ। ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਉੱਥੇ ਡੀ.ਜੇ. ਦੇ ਮਿਊਜ਼ਿਕ ਵਜਾਉਣ ਦੇ ਲਈ ਸਾਰੇ ਜ਼ਰੂਰੀ ਚੀਜ਼ਾਂ ਲਿਆਂਦੀਆਂ ਗਈਆਂ ਸਨ, ਜਿਵੇਂ ਜੈਨੇਰੇਟਰ, ਰੰਗ-ਬਿਰੰਗੀ ਰੋਸ਼ਨੀ ਅਤੇ ਇੱਥੋਂ ਤੱਕ ਕਿ ਡਿਸਕੋ ਬਾਲ ਵੀ। ਉਂਝ ਤਾਂ ਇਸ ਤੋਂ ਪਹਿਲਾਂ ਵੀ ਸਧਾਰਨ ਸਮੇਂ ’ਚ ਪਾਰਕ ’ਚ ਡੀ.ਜੇ. ਸੈੱਟਅਪ ਦੇ ਨਾਲ ਆਉਟਡੋਰ ਪਾਰਟੀਆਂ ਬਰਲਿਨ ’ਚ ਕਈ ਵੱਖਰੀ ਗੱਲ ਨਹੀਂ ਹੈ ਪਰ ਮਹਾਮਾਰੀ ਦੇ ਬਾਅਦ ਤੋਂ ਇਹ ਉਨ੍ਹਾਂ ਤਰੀਕਿਆਂ ’ਚੋਂ ਇਕ ਹੈ, ਜਿਥੇ ਨੌਜਵਾਨ ਡਾਂਸ ਕਰਨ ਲਈ ਜਮਾਂ ਹੋ ਸਕਦੇ ਹਨ। ਇਨੀਂ ਦਿਨੀਂ ਇਸ ਤਰ੍ਹਾਂ ਦੀਆਂ ਪਾਰਟੀਆਂ ਮਾਊਰਪਾਰਕ, ਗਲੇਇਸਡ੍ਰੇਕ ਜਾਂ ਟ੍ਰੇਪਟਾਵਰ ਪਾਰਕ ’ਚ ਲਗਭਗ ਰੋਜ਼ਾਨਾ ਦੀ ਗੱਲ ਹੋ ਗਈ ਹੈ। ਹਾਲਾਂਕਿ, ਹਸੇਨਹਾਈਡ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਬਣ ਗਿਆ ਹੈ, ਕਿਉਂਕਿ ਇਹ ਕ੍ਰੇਊਜ਼ਬਰਗ ਅਤੇ ਨੇਉਕੋਏਲਨ ਦੇ ਇਲਾਕਿਆਂ ਦੇ ਕੋਲ ਹੈ। ਨਾਲ ਹੀ ਇਥੇ ਕਿੰਨੇ ਅਜਿਹੇ ਮੈਦਾਨ ਹਨ, ਜਿਥੇ ਗੁਪਤ ਪਾਰਟੀਆਂ ਵੀ ਆਯੋਜਿਤ ਹੋ ਸਕਦੀਆਂ ਹਨ।

ਬਲੀਚਿੰਗ ਨਾਲ ਇੰਝ ਲਿਆਓ ਚਿਹਰੇ ’ਤੇ ਨਿਖਾਰ, ਜਾਣੋ ਵਰਤਣ ਦਾ ਢੰਗ

ਕਦੇ ਨਾ ਕਦੇ ਤਾਂ ਬਾਹਰ ਨਿਕਲਣਾ ਹੋਵੇਗਾ
ਪੰਜ ਦਿਨਾਂ ਲਈ ਸਵਿਜ਼ਰਲੈਂਡ ਤੋਂ ਬਰਲਿਨ ਆਏ ਵਿਦਿਆਰਥੀਆਂ ਟੋਬਿਆਸ ਉਨ੍ਹਾਂ ਲੋਕਾਂ ’ਚੋਂ ਇਕ ਸਨ, ਜਿਨ੍ਹਾਂ ਨੇ ਹਾਲ ਹੀ ’ਚ ਹਸੇਨਹਾਈਡ ਪਾਰਕ ’ਚ ਉਨ੍ਹਾਂ ਡਾਂਸ ਪਾਰਟੀਆਂ ’ਚੋਂ ਇਕ ’ਚ ਹਿੱਸਾ ਲਿਆ। ਕੋਰੋਨਾ ਕਾਲ ’ਚ ਵੀ ਪਾਰਟੀ ਕਰਨ ’ਤੇ ਕੁਝ ਬੁਰਾ ਮਹਿਸੂਸ ਕਰਨ ਵਾਲੋ ਚੋਬਿਆਸ ਕਹਿੰਦੇ ਹਨ, ‘‘ ਮੈਂ ਨੌਜਵਾਨ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਕਦੇ ਨਾ ਕਦੇ ਤਾਂ ਸਾਨੂੰ ਬਾਹਰ ਨਿਕਲਣਾ ਹੀ ਹੋਵੇਗਾ ਅਤੇ ਲੋਕਾਂ ਨਾਲ ਦੁਬਾਰਾ ਮਿਲਣਾ ਹੋਵੇਗਾ।’’

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਸ਼ਹਿਰ ਨਿਵਾਸੀ ਮੇਰੀ ਥੋੜੀ ਜ਼ਿਆਦਾ ਸੁਚੇਤ ਹੈ। ਉਹ ਕਹਿੰਦੀ ਹੈ ਕਿ, ‘‘ ਜਦ ਤੱਕ ਅਸੀਂ ਆਪਸ ’ਚ 3 ਮੀਟਰ ਦੀ ਦੂਰੀ ਰੱਖਦੇ ਹੋਏ ਡਾਂਸ ਕਰਦੇ ਹਾਂ, ਮੈਨੂੰ ਲੱਗਦਾ ਹੈ ਕਿ ਇਹ ਠੀਕ ਹੈ ਪਰ ਜੇਕਰ ਭੀੜ ਬਹੁਤ ਨੇੜੇ ਹੋਣ ਲੱਗਦੀ ਹੈ ਤਾਂ ਮੈਂ ਉਥੋਂ ਨਿਕਲਣ ਦੀ ਯੋਜਨਾ ਬਣਾ ਰੱਖੀ ਹੈ।’’

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

 

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ


author

rajwinder kaur

Content Editor

Related News