ਔਰਤਾਂ ਨੂੰ ਮਾਡਰਨ ਲੁਕ ਦੇ ਰਹੇ ਹਨ ਕੋਆਰਡ ਸੈੱਟ

Saturday, Mar 08, 2025 - 06:53 PM (IST)

ਔਰਤਾਂ ਨੂੰ ਮਾਡਰਨ ਲੁਕ ਦੇ ਰਹੇ ਹਨ ਕੋਆਰਡ ਸੈੱਟ

ਮੁੰਬਈ- ਕੋਆਰਡ ਸੈੱਟ ਅੱਜ-ਕੱਲ ਬਹੁਤ ਟਰੈਂਡ ਵਿਚ ਹਨ। ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕੋਆਰਡ ਸੈੱਟ ਪਹਿਨੇ ਦੇਖਿਆ ਜਾ ਸਕਦਾ ਹੈ। ਜਿਥੇ ਜ਼ਿਆਦਾ ਠੰਢ ਵਿਚ ਔਰਤਾਂ ਵੂਲਨ, ਵੈਲਵੇਟ, ਗਰਮ ਕੱਪੜਿਆਂ ਦੇ ਕੋਆਰਡ ਸੈੱਟ ਪਹਿਨ ਰਹੀਆਂ ਸਨ ਉਥੇ ਹੁਣ ਮੌਸਮ ਵਿਚ ਬਦਲਾਅ ਹੋਣ ਦੇ ਨਾਲ-ਨਾਲ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਰੈਂਡੀ ਅਤੇ ਨਵੇਂ ਡਿਜ਼ਾਈਨ ਦੇ ਕੋਆਰਡ ਸੈੱਟ ਬਹੁਤ ਪਸੰਦ ਆ ਰਹੇ ਹਨ। ਇਹ ਔਰਤਾਂ ਨੂੰ ਬਹੁਤ ਸਟਾਈਲਿਸ਼ ਅਤੇ ਮਾਡਰਨ ਲੁਕ ਦੇ ਰਹੇ ਹਨ।

ਪੱਛਮੀ ਪਹਿਰਾਵੇ ਵਿਚ ਕੋਆਰਡ ਸੈੱਟ ਔਰਤਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਇਹੋ ਕਾਰਨ ਹੈ ਕਿ ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਨੂੰ ਵੀ ਕਈ ਮੌਕਿਆਂ ’ਤੇ ਕੋਆਰਡ ਸੈੱਟ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦਾ ਫੈਬ੍ਰਿਕ ਵੀ ਸਕਿਨ ਫਰੈਂਡਲੀ ਹੁੰਦਾ ਹੈ ਅਤੇ ਇਹ ਔਰਤਾਂ ਨੂੰ ਬੇਹੱਦ ਲਾਈਟ ਫੀਲ ਕਰਵਾਉਂਦੇ ਹਨ। ਮਾਰਕੀਟ ਵਿਚ ਅੱਜਕੱਲ ਕੋਆਰਡ ਸੈੱਟ ਕਈ ਰੰਗਾਂ ਅਤੇ ਡਿਜ਼ਾਈਨਾਂ ਵਿਚ ਮੁਹੱਈਆ ਹਨ।

ਜ਼ਿਆਦਾਤਰ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਕੋਆਰਡ ਸੈੱਟ ਪਹਿਨੇ ਦੇਖਿਆ ਜਾ ਸਕਦਾ ਹੈ। ਇਹ ਉਨ੍ਹਾਂ ਨੂੰ ਬਹੁਤ ਕਲਾਸੀ, ਸਟਾਈਲਿਸ਼ ਅਤੇ ਖੂਬਸੂਰਤ ਦਿਖਾਉਂਦਾ ਹੈ। ਕੋਆਰਡ ਸੈੱਟ ਕਈ ਡਿਜ਼ਾਈਨਾਂ ਵਿਚ ਆ ਰਹੇ ਹਨ, ਜਿਸ ਵਿਚ ਔਰਤਾਂ ਨੂੰ ਸਭ ਤੋਂ ਜ਼ਿਆਦਾ ਫਲਾਵਰ ਪ੍ਰਿੰਟਿਡ, ਮਲਟੀ ਕਲਰ, ਸਿੰਪਲ ਪਲੇਨ, ਲਾਈਨ ਪ੍ਰਿੰਟਿਡ, ਬਲੇਜ਼ਰ ਟਾਈਪ, ਟਾਪ ਪਲੇਅਰ, ਟਾਪ ਪਲਾਜ਼ੋ ਤੇ ਹੋਰ ਡਿਜ਼ਾਈਨ ਦੇ ਕੋਆਰਡ ਸੈੱਟ ਬਹੁਤ ਪਸੰਦ ਆ ਰਹੇ ਹਨ।

ਜਿਥੇ ਫਲਾਵਰ ਪ੍ਰਿੰਟਿਡ ਕੋਆਰਡ ਸੈੱਟ ਔਰਤਾਂ ਨੂੰ ਕੂਲ ਲੁਕ ਦੇ ਰਹੇ ਹਨ ਉਥੇ ਬਲੇਜ਼ਰ ਵਾਲੇ ਕੋਆਰਡ ਸੈੱਟ ਉਨ੍ਹਾਂ ਨੂੰ ਬਾਸ ਲੇਡੀ ਲੁਕ ਦੇਣ ਵਿਚ ਮਦਦ ਕਰਦੇ ਹਨ। ਇਨ੍ਹਾਂ ਨਾਲ ਔਰਤਾਂ ਹਰ ਤਰ੍ਹਾਂ ਦੇ ਹੇਅਰ ਸਟਾਈਲ ਨੂੰ ਕਰਨਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਜੁੱਤੀ ਵਿਚ ਔਰਤਾਂ ਅਤੇ ਮੁਟਿਆਰਾ ਇਨ੍ਹਾਂ ਦੇ ਨਾਲ ਹਾਈ ਹੀਲਸ, ਹਾਈ ਬੈਲੀ ਅਤੇ ਸੈਂਡਲ ਆਦਿ ਨੂੰ ਪਹਿਨ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਲਾਸੀ ਦਿਖਾਉਂਦਾ ਹੈ।


author

cherry

Content Editor

Related News