Cooking Tips: ਘਰ ਦੀ ਰਸੋਈ ''ਚ ਬੱਚਿਆਂ ਨੂੰ ਬਣਾ ਕੇ ਖਵਾਓ ਕ੍ਰੀਮੀ ਪਾਸਤਾ

03/13/2021 9:54:31 AM

ਨਵੀਂ ਦਿੱਲੀ— ਪਾਸਤਾ ਖਾਣਾ ਸਭ ਨੂੰ ਪਸੰਦ ਹੁੰਦਾ ਹੈ। ਬੱਚੇ ਇਸ ਨੂੰ ਬਹੁਤ ਖੁਸ਼ ਹੋ ਖਾਂਦੇ ਹਨ। ਇਹ ਖਾਣ 'ਚ ਬਹੁਤ ਹੀ ਸਵਾਦ ਹੁੰਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕ੍ਰੀਮੀ ਪਾਸਤਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸਮੱਗਰੀ
ਪਾਸਤਾ- 200 ਗ੍ਰਾਮ 
ਬੰਦਗੋਭੀ- 1 ਕੱਪ ਬਾਰੀਕ ਕੱਟੀ
ਗਾਜਰ ਅਤੇ ਸ਼ਿਮਲਾ ਮਿਰਚਾਂ- 1 ਕੱਪ (ਬਾਰੀਕ ਕੱਟੀਆਂ)
ਮੱਖਣ- 2 ਵੱਡੇ ਚਮਚੇ 
ਕ੍ਰੀਮ- 100 ਗ੍ਰਾਮ
ਲੂਣ ਸੁਆਦ ਅਨੁਸਾਰ
ਅਦਰਕ ਦਾ ਕੱਦੂਕਸ ਕੀਤਾ ਹੋਇਆ
ਕਾਲੀ ਮਿਰਚ ਲੋੜ ਅਨੁਸਾਰ
ਨਿੰਬੂ ਦਾ ਰਸ  
ਹਰਾ ਧਨੀਆ- ਇੱਕ ਵੱਡਾ ਚਮਚ 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਵਿਧੀ- 
1. ਸਭ ਤੋਂ ਪਹਿਲਾਂ ਇਕ ਭਾਂਡੇ ਵਿਚ ਇੰਨਾ ਪਾਣੀ ਪਾਓ ਕਿ ਪਾਸਤਾ ਉਸ 'ਚ ਚੰਗੀ ਤਰ੍ਹਾਂ ਉਬਾਲਿਆਂ ਜਾ ਸਕੇ।
2. ਫਿਰ ਪਾਣੀ ਵਿਚ ਅੱਧਾ ਛੋਟਾ ਚਮਚਾ ਲੂਣ ਅਤੇ 1-2 ਚਮਚਾ ਤੇਲ ਪਾ ਦਿਓ।
3. ਹੁਣ ਪਾਣੀ ਵਿਚ ਉਬਾਲ ਆਉਣ ਤੋਂ ਬਾਅਦ ਪਾਸਤੇ ਨੂੰ ਪਾਣੀ ਵਿਚ ਪਾਓ ਅਤੇ ਉਬਲਣ ਦਿਓ। 
4. ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਚਮਚੇ ਨਾਲ ਹਿਲਾਉਂਦੇ ਰਹੋ। ਇਸ 'ਚ ਉਬਾਲ ਆਉਣ 'ਤੇ ਸੇਕ ਘੱਟ ਕਰ ਦਿਓ 
5. ਲਗਭਗ 15-20 ਮਿੰਟ ਵਿਚ ਪਾਸਤਾ ਉਬਲ ਜਾਂਦਾ ਹੈ। 
6. ਪਾਸਤਾ ਉਬਾਲਣ ਲਈ ਰੱਖ ਕੇ ਸਾਰੀਆਂ ਸਬਜ਼ੀਆਂ ਨੂੰ ਬਰੀਕ ਕੱਟ ਲਓ। 
7. ਉਬਲੇ ਹੋਏ ਪਾਸਤੇ ਨੂੰ ਛਾਣਨੀ ਵਿਚ ਛਾਣ ਕੇ ਪਾਣੀ ਕੱਢ ਦਿਓ ਅਤੇ ਫਿਰ ਉੱਪਰੋ ਠੰਡਾ ਪਾਣੀ ਪਾ ਦਿਓ ਤਾਂ ਜੋ ਉਸ 'ਚ ਚਿਕਣਾਹਟ ਨਿਕਲ ਜਾਵੇ। 
8. ਹੁਣ ਕੜਾਹੀ ਵਿਚ ਮੱਖਣ ਗਰਮ ਕਰਨ ਲਈ ਰੱਖੋ ਅਤੇ ਗਰਮ ਹੋਣ ਉੱਤੇ ਅਦਰਕ ਤੇ ਸਾਰੀਆਂ ਸਬਜ਼ੀਆਂ ਪਾ ਦਿਓ ਤੇ ਇਸ ਨੂੰ ਚਮਚੇ ਨਾਲ ਹਿਲਾਓ
9. ਹੁਣ 2 ਮਿੰਟਾਂ ਲਈ ਸਬਜ਼ੀਆਂ ਨੂੰ ਪੱਕਣ ਦਿਓ ਤਾਂ ਜੋ ਉਹ ਨਰਮ ਹੋ ਜਾਣ ਹੁਣ ਇਨ੍ਹਾਂ ਵਿਚ ਕ੍ਰੀਮ, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ 1-2 ਮਿੰਟਾਂ ਤੱਕ ਪਕਾਓ। 
10. ਇਨਾਂ ਨੂੰ ਪਾਸਤੇ ਵਿਚ ਪਾ ਕੇ ਮਿਲਾ ਦਿਓ। ਹੁਣ ਚਮਚੇ ਦੀ ਮਦਦ ਨਾਲ 2 ਮਿੰਟਾਂ ਤੱਕ ਪੱਕਾ ਕੇ ਗੈਸ ਬੰਦ ਕਰ ਦਿਓ।
11. ਪਾਸਤੇ 'ਚ ਨਿੰਬੂ ਦਾ ਰਸ ਤੇ ਧਨੀਆ ਪਾ ਕੇ ਮਿਲਾਓ। 
12. ਤੁਹਾਡੇ ਖਾਣ ਲਈ ਲਾਜਾਵਬ ਕ੍ਰੀਮੀ ਪਾਸਤਾ ਬਣ ਕੇ ਤਿਆਰ ਹੈ। ਇਸ 'ਤੇ ਸਾਸ ਪਾ ਕੇ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News