ਇਹ ਹੈ ਨਦੀ ਦੇ ਉੱਪਰ ਬਣਿਆ ਦੁਨੀਆ ਦਾ ਸਭ ਤੋਂ ਖੂਬਸੂਰਤ ਚਰਚ, ਦੇਖੋ ਤਸਵੀਰਾਂ

05/25/2020 4:11:59 PM

ਨਵੀਂ ਦਿੱਲੀ : ਦੁਨੀਆ ਦੇ ਹਰ ਕੋਨੇ 'ਚ ਤੁਹਾਨੂੰ ਕਈ ਚਰਚ ਦੇਖਣ ਨੂੰ ਮਿਲ ਜਾਣਗੇ, ਜਿਸ 'ਚੋਂ ਕੁੱਝ ਚਰਚ ਆਪਣੇ ਪੁਰਾਣੇ ਇਤਿਹਾਸ ਤਾਂ ਕੁੱਝ ਆਪਣੀ ਖੂਬਸੂਰਤ ਬਨਾਵਟ ਨੂੰ ਲੈ ਕੇ ਦੁਨੀਆਭਰ ਦੇ ਲੋਕਾਂ 'ਚ ਮਸ਼ਹੂਰ ਹੋਣਗੇ। ਜੀ ਹਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਚਰਚ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਅਨੌਖੀ ਬਨਾਵਟ ਲਈ ਸੈਲਾਨੀਆਂ 'ਚ ਮਸ਼ਹੂਰ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਹੜਾ ਚਰਚ ਹੈ ਜਿਸ ਦੇ ਬਾਰੇ 'ਚ ਅਸੀਂ ਨਾ ਹੁਣ ਤੱਕ ਸੁਣਿਆ ਹੈ ਨਾ ਹੀ ਪੜ੍ਹਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਸੀਂ ਕੋਲੰਬੀਆ ਦੇ ਚਰਚ ਦੀ ਗੱਲ ਕਰ ਰਹੇ ਹਾਂ।

PunjabKesari

ਲਾਸ ਲਜਾਸ ਕੈਥੇਡਰਲ ਚਰਚ
ਇਹ ਚਰਚ ਲਗਭਗ ਸਾਲ 1916 ਤੋਂ 1949 ਦੇ ਵਿਚ ਬਣਾਇਆ ਗਿਆ ਸੀ। ਖਾਸੀਅਤ ਇਹ ਹੈ ਕਿ ਇਹ ਚਰਚ ਨਦੀ ਦੇ ਉੱਪਰ ਬਣਾਇਆ ਗਿਆ ਹੈ ਜੋ ਕਾਫੀ ਖੂਬਸੂਰਤ ਨਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਵਰਜਿਨ ਮੈਰੀ ਖੁਦ ਪ੍ਰਗਟ ਹੋਈ ਸੀ।

PunjabKesari

ਚਰਚ ਬਣਾਉਣ ਦਾ ਇਤਿਹਾਸ
ਅਸਲ 'ਚ ਮਾਰੀਆ ਮੁਸੇਸ ਨਾਂ ਦੀ ਇਕ ਔਰਤ ਆਪਣੇ ਬੋਲਣ ਅਤੇ ਸੁਣਨ ਵਿਚ ਅਸਮਰਥ ਰੋਜਾ ਨੂੰ ਪਿੱਠ 'ਤੇ ਚੁੱਕ ਕੇ ਪਹਾੜ ਚੜ੍ਹ ਰਹੀ ਸੀ ਅਤੇ ਥਕਾਵਟ ਕਾਰਨ ਇਕ ਥਾਂ 'ਤੇ ਬੈਠ ਗਈ। ਫਿਰ ਉਸ ਨੇ ਆਪਣੇ ਬੱਚੇ ਨਾਲ ਘੁੰਮਦੇ ਹੋਏ ਵਰਜਿਨ ਮੈਰੀ ਦੀ ਰਹੱਸਮਈ ਤਸਵੀਰ ਦੀ ਖੋਜ ਕੀਤੀ, ਜਿਸ ਤੋਂ ਬਾਅਦ ਲਾਸ ਲੌਜਾਸ ਕੈਥੇਡਰਲ ਨਾਂ ਦੇ ਚਰਚ ਦਾ ਨਿਰਮਾਣ ਕੀਤਾ ਗਿਆ।

PunjabKesari

ਆਰਕੀਟੈਕਚਰ ਦਾ ਅਨੋਖਾ ਸੰਗਮ
ਕੋਲੰਬੀਆ ਦਾ ਇਹ ਚਰਚ ਆਰਕੀਟੈਕਚਰ ਦਾ ਅਨੌਖਾ ਸੰਗਮ ਹੈ। ਇਸ ਚਰਚ ਨੂੰ ਕਾਫੀ ਖੂਬਸੂਰਤ ਤਰੀਕਿਆਂ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਹਰ ਕਿਸੇ ਨੂੰ ਮੋਹ ਲੈਂਦਾ ਹੈ। ਜੇਕਰ ਤੁਸੀਂ ਕੋਲੰਬੀਆ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਚਰਚ ਨੂੰ ਦੇਖਣਾ ਬਿਲਕੁੱਲ ਵੀ ਨਾ ਭੁੱਲੋ।


cherry

Content Editor

Related News