ਇਸ ਤਰ੍ਹਾਂ ਬਣਾਓ ਕੋਕੋਨਟ ਮਕਰੂਨ

03/09/2018 2:15:28 PM

ਜਲੰਧਰ— ਜੇਕਰ ਸ਼ਾਮ ਦੀ ਚਾਹ ਨਾਲ ਕੁਝ ਕੁਰਕੁਰਾ ਹਲਕਾ-ਫੁਲਕਾ ਖਾਣ ਦਾ ਮਨ ਹੈ ਤਾਂ ਅੱਜ ਘਰ 'ਚ ਕੋਕੋਨਟ ਮਕਰੂਨ ਟਰਾਈ ਕਰਕੇ ਦੇਖੋ। ਇਹ ਖਾਣ ਵਿਚ ਬਹੁਤ ਹੀ ਟੇਸਟੀ ਅਤੇ ਬਣਾਉਣ 'ਚ ਵੀ ਕਾਫ਼ੀ ਆਸਾਨ ਹੈ। ਇਸ ਨੂੰ ਤੁਸੀਂ ਬਹੁਤ ਹੀ ਜਲਦੀ ਓਵਨ 'ਚ ਬੇਕ ਕਰਕੇ ਬਣਾ ਸਕਦੇ ਹੋ। ਆਓ ਜੀ ਜਾਣਦੇ ਹੋ ਇਸਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਆਂਡੇ (ਸਫੈਦ ਭਾਗ) - 4
ਚੀਨੀ - 110 ਗ੍ਰਾਮ
ਨਾਰੀਅਲ (ਕੱਦੂਕਸ ਕੀਤਾ ਹੋਇਆ) - 290 ਗ੍ਰਾਮ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 4 ਅੰਡਿਆਂ ਦਾ ਸਫੈਦ ਭਾਗ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
2. ਹੁਣ ਇਸ ਵਿਚ 110 ਗ੍ਰਾਮ ਚੀਨੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਓ ਅਤੇ ਫਿਰ ਇਸ ਵਿਚ 290 ਗ੍ਰਾਮ ਨਾਰੀਅਲ ਮਿਲਾਓ।
3. ਇਸ ਤੋਂ ਬਾਅਦ ਤਿਆਰ ਮਿਸ਼ਰਣ ਨੂੰ ਸਕੂਪ ਨਾਲ ਬੇਕਿੰਗ ਟ੍ਰੇਅ 'ਤੇ ਰੱਖੋ ਅਤੇ ਓਵਨ 'ਚ 350 ਡਿਗਰੀ ਐੱਫ/180 ਡਿਗਰੀ ਸੀ 'ਤੇ 15 ਤੋਂ 20 ਤੱਕ ਪਕਾਓ।
4. ਹੁਣ ਇਸਨੂੰ ਓਵਨ 'ਚੋਂ ਕੱਢ ਕੇ ਠੰਡਾ ਹੋਣ ਦਿਓ।
5. ਕੋਕੋਨਟ ਮਕਰੂਨ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

 


Related News