ਮੈਜਿਕ ਈਰੇਸਿੰਗ ਸਪੰਜ ਨਾਲ ਚਮਕਾਓ ਆਪਣਾ ਘਰ
Tuesday, Apr 11, 2017 - 10:07 AM (IST)

ਮੁੰਬਈ— ਹਰ ਕੋਈ ਆਪਣੇ ਘਰ ਨੂੰ ਸਾਫ ਅਤੇ ਸੁੰਦਰ ਰੱਖਣਾ ਚਾਹੁੰਦਾ ਹੈ। ਜੋ ਲੋਕ ਨੌਕਰੀ ਕਰਦੇ ਉਹ ਘਰ ਦੀ ਸਾਫ-ਸਫਾਈ ਨੂੰ ਲੈ ਕੇ ਜ਼ਿਆਦਾਤਰ ਪਰੇਸ਼ਾਨ ਰਹਿੰਦੇ ਹਨ। ਇਸ ਲਈ ਅਜ ਅਸੀਂ ਤੁਹਾਨੂੰ ਇਕ ਅਜਿਹੇ ਮੈਜਿਕ ਸਪੰਜ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿੱਦੀ ਦਾਗ ਨੂੰ ਮਿਟਾ ਸਕਦੇ ਹੋ। ਕਈ ਵਾਰੀ ਬੱਚੇ ਵੀ ਘਰ ਦੀਆਂ ਦੀਵਾਰਾਂ ''ਤੇ ਕੁਝ ਨਾ ਕੁਝ ਲਿਖ ਦਿੰਦੇ ਹਨ, ਜਿਸ ਕਾਰਨ ਉਹ ਬਹੁਤ ਭੱਦੀਆਂ ਲੱਗਦੀਆਂ ਹਨ। ਤੁਸੀਂ ਇਸ ਮੈਜਿਕ ਸਪੰਜ ਨਾਲ ਆਪਣੇ ਘਰ ਦੀਆਂ ਦੀਵਾਰਾਂ ਨੂੰ ਦੁਬਾਰਾ ਚਮਕਾ ਸਕਦੇ ਹੋ।
ਸਮੱਗਰੀ
- ਇਕ ਚਮਚ ਬੇਕਿੰਗ ਪਾਊਡਰ
- ਇਕ ਚਮਚ ਬੋਰੇਕਸ
- ਅੱਧਾ ਕੱਪ ਗਰਮ ਪਾਣੀ
- ਇਕ ਕੰਟੇਨਰ
- ਇਕ ਸਕਾਚ ਬ੍ਰਾਈਟ ਸਪੰਜ
ਬਣਾਉਣ ਦੀ ਵਿਧੀ
ਇਸ ਸਾਰੀ ਸਮੱਗਰੀ ਨੂੰ ਮਿਕਸ ਕਰਕੇ ਇਕ ਕੰਟੇਨਰ ''ਚ ਰੱਖੋ। ਫਿਰ ਬਰਤਨ ਸਾਫ ਕਰਨ ਵਾਲੇ ਸਕਾਚ ਬ੍ਰਾਈਟ ਨੂੰ ਇਸ ''ਚ ਡੁਬੋ ਕੇ ਰੱਖੋ। ਮੈਜਿਕ ਸਪੰਜ ਤਿਆਰ ਹੈ।
ਤੁਸੀਂ ਇਸ ਸਪੰਜ ਨਾਲ ਬਰਤਨਾਂ ''ਤੇ ਲੱਗੇ ਦਾਗਾਂ ਨੂੰ ਸਾਫ ਕਰ ਸਕਦੇ ਹੋ। ਇਸ ਲਈ ਬਰਤਨ ''ਤੇ ਲੱਗੇ ਦਾਗਾਂ ਨੂੰ ਸਪੰਜ ਨਾਲ ਰਗੜ ਕੇ ਸਾਫ ਕਰ ਲਓ ਅਤੇ ਬਾਅਦ ''ਚ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਹੀ ਤੁਸੀਂ ਦੀਵਾਰਾਂ ''ਤੇ ਲੱਗੇ ਦਾਗਾਂ ਨੂੰ ਸਾਫ ਕਰ ਸਕਦੇ ਹੋ।