ਘਰ ਦੇ ਸਾਫ-ਸਫਾਈ ਦੇ ਕੰਮਾਂ ਲਈ ਇਨ੍ਹਾਂ ਤਰੀਕਿਆਂ ਨਾਲ ਕਰੋ ਨਿੰਬੂ ਦੀ ਵਰਤੋ

05/25/2018 6:31:51 PM

ਨਵੀਂ ਦਿੱਲੀ— ਨਿੰਬੂ ਆਪਣੇ ਚਟਪਟੇ ਅਤੇ ਖੱਟੇ ਸੁਆਦ ਕਾਰਨ ਖਾਣੇ 'ਚ ਵਰਤਿਆ ਜਾਂਦਾ ਹੈ ਪਰ ਇਸ ਦੇ ਕੁਝ ਖਾਸ ਗੁਣਾਂ ਕਾਰਣ ਇਸ ਦੀ ਵਰਤੋਂ ਖੂਬਸੂਰਤੀ ਵਧਾਉਣ ਲਈ ਅਤੇ ਘਰ ਦੀ ਸਫਾਈ ਲਈ ਵੀ ਕੀਤੀ ਜਾਂਦੀ ਹੈ। ਨਿੰਬੂ ਨਾਲ ਤੁਸੀਂ ਰਸੋਈ ਅਤੇ ਘਰ 'ਚ ਮੌਜੂਦ ਕਈ ਚੀਜ਼ਾਂ ਨੂੰ ਸਾਫ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਨਿੰਬੂ ਨਾਲ ਘਰ ਦੀ ਸਫਾਈ ਕਰਨ ਦੇ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਮਾਈਕ੍ਰੋਵੇਵ ਨੂੰ ਸਾਫ ਕਰਨਾ
ਮਾਈਕ੍ਰੋਵੇਵ ਨੂੰ ਸਾਫ ਕਰਨ ਲਈ ਇਕ ਕੱਪ ਪਾਣੀ 'ਚ ਨਿੰਬੂ ਦੇ ਟੁੱਕੜੇ ਕੱਟ ਕੇ ਇਸ ਨੂੰ ਮਾਈਕ੍ਰੋਵੇਵ 'ਚ 15 ਮਿੰਟ ਲਈ ਗਰਮ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਕੱਢ ਲਓ ਅਤੇ ਇਸ ਪਾਣੀ 'ਚ ਤੋਲੀਏ ਨੂੰ ਡੁੱਬੋ ਕੇ ਮਾਈਕ੍ਰੋਵੇਵ ਨੂੰ ਸਾਫ ਕਰ ਲਓ। ਇਹ ਇਕ ਵਾਰ ਫਿਰ ਤੋਂ ਨਵਾਂ ਹੋ ਜਾਵੇਗਾ।

PunjabKesari
2. ਡਸਟਬਿਨ ਦੀ ਬਦਬੂ ਦੂਰ ਕਰੇ
ਕੂੜੇ ਦੇ ਡੱਬੇ 'ਚੋਂ ਬਦਬੂ ਹਟਾਉਣ ਲਈ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਇਸ 'ਚ ਪਾਓ ਅਤੇ ਫਿਰ ਠੰਡੇ ਪਾਣੀ ਨਾਲ ਇਸ ਨੂੰ ਧੋ ਲਓ।
3. ਚਾਪਿੰਗ ਬੋਰਡ ਨੂੰ ਸਾਫ ਕਰਨ ਲਈ
ਸਬਜ਼ੀ ਕੱਟਣ ਵਾਲੇ ਚਾਪਿੰਗ ਬੋਰਡ ਤੋਂ ਫਲ ਅਤੇ ਸਬਜ਼ੀ ਦੇ ਦਾਗ ਹਟਾਉਣ ਲਈ ਨਿੰਬੂ ਦੇ ਟੁੱਕੜਿਆਂ ਨੂੰ ਇਸ 'ਤੇ ਰਗੜਣ ਨਾਲ ਦਾਗ ਅਤੇ ਸਬਜ਼ੀ ਦੀ ਮਹਿਕ ਦੋਵੇ ਨਿਕਲ ਜਾਣਗੇ।

PunjabKesari
4. ਕੱਪੜਿਆਂ ਤੋਂ ਦਾਗ ਹਟਾਉਣ ਲਈ
ਕੱਪੜਿਆਂ ਤੋਂ ਦਾਗ ਹਟਾਉਣ ਲਈ ਨਿੰਬੂ ਦੇ ਟੁੱਕੜਿਆਂ ਨੂੰ ਉਸ ਦਾਗ 'ਤੇ ਰਗੜੋ ਅਤੇ ਫਿਰ ਇਸ ਨੂੰ ਧੋ ਕੇ ਸੁੱਕਾ ਲਓ। ਦਾਗ ਗਾਇਬ ਹੋ ਜਾਣਗੇ।
5. ਟੂਟੀਆਂ ਨੂੰ ਸਾਫ ਕਰੇ
ਬਾਥਰੂਮ 'ਚ ਲੱਗੀਆਂ ਸਟੀਲ ਦੀਆਂ ਟੂਟੀਆਂ 'ਤੇ ਲੱਗੇ ਦਾਗ ਹਟਾਉਣ ਲਈ ਨਿੰਬੂ ਬਹੁਤ ਕੰਮ ਆਉਂਦਾ ਹੈ।

PunjabKesari
6. ਸਿੰਕ
ਸਿੰਕ ਸਾਫ ਕਰਨ ਲਈ ਨਿੰਬੂ ਨੂੰ ਨਮਕ 'ਚ ਨਿਚੋੜ ਕੇ ਇਸ ਦਾ ਗਾੜ੍ਹਾ ਪੇਸਟ ਬਣਾ ਲਓ ਅਤੇ ਸਾਬਣ ਦੇ ਘੋਲ ਨਾਲ ਮਿਲਾ ਕੇ ਸਿੰਕ ਦੀ ਸਫਾਈ ਕਰੋ।ਇਸ ਨਾਲ ਸਿੰਕ ਇਕਦਮ ਚਮਕ ਜਾਵੇਗਾ।

PunjabKesari
7. ਖਿੜਕੀਆਂ ਅਤੇ ਸ਼ੀਸ਼ਿਆਂ ਨੂੰ ਸਾਫ ਕਰੇ
ਤੁਸੀਂ ਖਿੜਕੀਆਂ ਦੇ ਸ਼ੀਸ਼ੇ, ਦਰਵਾਜੇ ਅਤੇ ਇਥੋਂ ਤੱਕ ਕੀ ਆਪਣੀ ਕਾਰ ਦੇ ਸ਼ੀਸ਼ਿਆਂ ਨੂੰ ਵੀ ਨਿੰਬੂ ਦੀ ਮਦਦ ਨਾਲ ਸਾਫ ਕਰ ਸਕਦੇ ਹੋ।

PunjabKesari


Related News