ਬੱਚਿਆਂ ਦੇ ਬੁੱਲ੍ਹਾਂ ਨੂੰ ਚੁੰਮਣ ਨਾਲ ਹੋ ਸਕਦਾ ਹੈ ‘ਕੈਵਿਟੀਜ਼’ ਦਾ ਖਤਰਾ
Friday, Jul 24, 2020 - 11:53 AM (IST)
ਜਲੰਧਰ - ਇਕ ਬੱਚੇ ਦੇ ਬੁੱਲ੍ਹਾਂ ’ਤੇ ਚੁੰਮਣ ਡੂੰਘੇ ਪਿਆਰ ਦਾ ਸੰਕੇਤ ਮੰਨਿਆ ਗਿਆ ਹੈ। ਪਰ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਬੱਚਿਆਂ ਦੇ ਬੁੱਲ੍ਹਾਂ ’ਤੇ ਚੁੰਮਣ ਅਸਲ ’ਚ ਉਨ੍ਹਾਂ ਨੂੰ ਕੈਵਿਟੀਜ਼ ਦੇ ਸਕਦਾ ਹੈ। ਇਹ ਲੰਬੇ ਸਮੇਂ ਤੋਂ ਪਿਆਰ ਦੀ ਨਿਸ਼ਾਨੀ ਅਤੇ ਸੰਬੰਧ ਦੀ ਇਕ ਕਿਸਮ ਦੇ ਰੂਪ ’ਚ ਮੰਨਿਆ ਜਾਂਦਾ ਹੈ। ਖੋਜਾਂ ਤੋਂ ਪਤਾ ਲੱਗਦਾ ਹੈ ਕਿ ਆਪਣੇ ਬੱਚੇ ਦੇ ਬੁੱਲ੍ਹਾਂ ’ਤੇ ਚੁੰਮਣ ਅਸਲ ’ਚ ਉਨ੍ਹਾਂ ਨੂੰ ਦੰਦਾ ’ਚ ਖੋੜ ਦੀ ਸਮੱਸਿਆ ਦੇ ਸਕਦਾ ਹੈ। ਫਿਨਿਸ਼ ਵਿਗਿਆਨਿਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਿਰਫ ਇਕ ਬੋਸਾ ਜਾਂ ਸਮੂਚ ਮਾਤਾ-ਪਿਤਾ ਤੋਂ ਬੱਚਿਆਂ ਤੱਕ ਹਾਨੀਕਾਰਨ ਬੈਕਟੀਰੀਆ ਪਹੁੰਚਾ ਸਕਦਾ ਹੈ। ਇਥੋਂ ਤੱਕ ਕਿ ਚਮਚ ਸਾਂਝਾ ਕਰਨ ਨਾਲ ਦੰਦਾਂ ਦੀ ਸਮੱਸਿਆ ਦਾ ਖਤਰਾ ਵਧ ਸਕਦਾ ਹੈ, ਕਿਉਂਕਿ ਬੈਕਟੀਰੀਆ, ਜੋ ਕੈਵਿਟੀ ਦਾ ਕਾਰਨ ਬਣਦਾ ਹੈ, ਉਸ ਨੂੰ ਲਾਰ ਦੇ ਰਾਹੀਂ ਅੱਗੇ ਵਧਾਇਆ ਜਾ ਸਕਦਾ ਹੈ।
ਨਵੇਂ ਅਧਿਐਨਾਂ ਤੋਂ ਉਨ੍ਹਾਂ ਵਧਦੇ ਸਬੂਤਾਂ, ਜੋ ਪਿਛਲੇ ਦਹਾਕਿਆਂ ਤੱਕ ਫੈਲੇ ਹਨ, ਦੀ ਪੁਸ਼ਟੀ ਕੀਤੀ ਹੈ ਕਿ ਬੱਚਿਆਂ ਦਾ ਚੁੰਮਣ ਲੈਣਾ ਉਨ੍ਹਾਂ ਦੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ
ਜੋਰਮਾ ਸਿਟੇਨਨ ਦੀ ਅਗਵਾਈ ’ਚ ਓਅਲੋ ਯੂਨੀਵਰਸਿਟੀ ਦੇ ਖੋਜੀਆਂ ਨੇ ‘ਬਾਇਓਮੇਡ ਸੈਂਟਰਲ ਓਰਲ ਹੈਲਥ’ ਨਾਂ ਦੇ ਮੈਗਜ਼ੀਨ ’ਚ ਆਪਣੇ ਨਤੀਜੇ ਪ੍ਰਕਾਸ਼ਿਤ ਕੀਤੇ। ਉਨ੍ਹਾਂ ਨੇ 313 ਮਾਵਾਂ ਨੂੰ ਉਨ੍ਹਾਂ ਦੇ ਸਿਹਤ ਗਿਆਨ ਅਤੇ ਵਿਵਹਾਰ ਦੇ ਸਬੰਧ ਵਿਚ ਉਨ੍ਹਾਂ ਦੇ ਵਿਚਾਰਾਂ ਬਾਰੇ ਪੁੱਛਿਆ, ਜਿਵੇਂ ਕਿ ਆਪਣੇ ਬੱਚੇ ਦੇ ਨਾਲ ਇਕ ਹੀ ਚਮਚ ਸਾਂਝਾ ਕਰਨਾ।
ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਆਪਣੇ ਦੰਦ ਕਿੰਨੀ ਵਾਰ ਸਾਫ ਕਰਦੀਆਂ ਹਨ। ਸਿਗਰਟ ਪੀਣ ਦੀ ਆਦਤ, ਉਮਰ ਅਤੇ ਸਿੱਖਿਆ ਦੇ ਪੱਧਰ। ਇਹ ਕਿਸੇ ਵੀ ਕੈਵਿਟੀਜ਼ ਦੇ ਜੋਖਿਮ ’ਚ ਤਬਦੀਲੀ ਲਿਆ ਸਕਦੇ ਹਨ।
ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ
ਵਿਗਿਆਨਕ ਚਿੰਤਤ ਹਨ, ਕਿਉਂਕਿ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ 38 ਫੀਸਦੀ ਮਾਵਾਂ ਨੇ ਆਪਣੇ ਬੱਚਿਆਂ ਨੂੰ ਬੁੱਲ੍ਹਾਂ ਤੋਂ ਚੁੰਮਿਆ ਅਤੇ 14 ਫੀਸਦੀ ਨੇ ਆਪਣੇ ਬੱਚੇ ਦੇ ਨਾਲ ਇਕ ਹੀ ਚਮਚ ਸਾਂਝਾ ਕੀਤਾ?
ਹਾਲਾਂਕਿ 11 ਫੀਸਦੀ ਦਾ ਇਹ ਮੰਨਣਾ ਸੀ ਕਿ ਮਾਂ ਤੋਂ ਬੱਚੇ ’ਚ ਮੂੰਹ ਦਾ ਬੈਕਟੀਰੀਆ ਨਹੀਂ ਫੈਲ ਸਕਦਾ। ਉਨ੍ਹਾਂ ਨੇ ਨਵੇਂ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਖਰਾਬ ਬੈਕਟੀਰੀਆ ਨੂੰ ਸਾਂਝਾ ਕਰਨ ਤੋਂ ਬਚਣ ਬਾਰੇ ਸਲਾਹ ਦੇਣ ਲਈ ਅੱਗੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ।
ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ
ਮਾਂ-ਪਿਓ ਅਕਸਰ ਆਪਣੇ ਬੱਚਿਆਂ ਨੂੰ ਚੁੰਮ ਕੇ ਪਿਆਰ ਦਿਖਾਉਂਦੇ ਹਨ ਪਰ ਇਕ ਦੰਦ ਚਿਕਿਤਸਕ ਨੇ ਫਰਵਰੀ ’ਚ ਦਾਅਵਾ ਕੀਤਾ ਕਿ ਅਜਿਹਾ ਕਰਨਾ ਇਕ ਪ੍ਰਮੁੱਖ ਸਿਹਤ ਜੋਖਿਮ ਦਾ ਕਾਰਨ ਬਣਦਾ ਹੈ।
ਗੋਲਡ ਕੋਸਟ ਦੇ ਬਾਲ ਰੋਗ ਮਾਹਿਰ ਡਾ. ਮਾਈਕਲ ਚੋਂਗ ਨੇ ਕਿਹਾ ਕਿ ਦੰਦਾਂ ਦੀ ਖੋੜ ਤੋਂ ਪੀੜਤ ਮਾਂ-ਪਿਓ, ਜਿਨ੍ਹਾਂ ਨੂੰ ਇਸ ਦਾ ਪਤਾ ਨਹੀਂ ਹੁੰਦਾ, ਆਪਣੇ ਖਰਾਬ ਬੈਕਟੀਰੀਆ ਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਜੋਖਿਮ ਉਠਾਉਂਦੇ ਹਨ। ਉਨ੍ਹਾਂ ਦੱਸਿਆ ਕਿ ਬੈਕਟੀਰੀਆ ਲਾਰ ਰਾਹੀਂ ਫੈਲਦਾ ਹੈ ਅਤੇ ਸ਼ਿਸ਼ੂਆਂ ਦੇ ਕੋਲ ਜਾਣ ਦੀ ਸੰਭਾਵਨਾ ਸਭ ਤੋਂ ਵਧ ਹੁੰਦੀ ਹੈ।
ਯੋਗ ਵਧਾਏ ਖ਼ੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ
ਡਾ. ਮਾਈਕਲ ਚੋਂਗ ਨੇ ਤਣਾਓਗ੍ਰਸਤ ਮਾਂ-ਪਿਓ ਨੂੰ ਅਜਿਹਾ ਕਰਨ ਤੋਂ ਪਹਿਲਾਂ ਕਿਸੇ ਵੀ ਕੈਵਿਟੀ ਲਈ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ। ਡਾ. ਚੋਂਗ ਨੇ ਸੁਝਾਅ ਦਿੱਤਾ ਕਿ ਮਾਂ-ਪਿਓ ਠੰਡਾ ਕਰਨ ਲਈ ਆਪਣੇ ਭੋਜਨ ’ਤੇ ਫੂਕ ਮਾਰਨ ਤੋਂ ਪਰਹੇਜ ਕਰਨ। ਉਨ੍ਹਾਂ ਕਿਹਾ ਕਿ ਤਾਪਮਾਨ ਦੀ ਜਾਂਚ ਲਈ ਭੋਜਨ ਦਾ ਟੇਸਟ ਕਰਨ ਤੋਂਵੀ ਬਚਣਾ ਚਾਹੀਦਾ ਹੈ।
ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ