ਇਨ੍ਹਾਂ ਤਰੀਕਿਆਂ ਨਾਲ ਸੁਲਝਾਓ ਬੱਚਿਆਂ ਦੀ ਆਪਸੀ ਲੜਾਈ

08/08/2020 3:04:15 PM

ਨਵੀਂ ਦਿੱਲੀ : ਜਿਸ ਘਰ 'ਚ ਬੱਚੇ ਹੋਣ, ਉੱਥੇ ਰੌਣਕ ਬਣੀ ਰਹਿੰਦੀ ਹੈ ਪਰ ਕਈ ਵਾਰ ਇਹੀ ਰੌਣਕ ਉਨ੍ਹਾਂ ਦੇ ਆਪਸੀ ਲੜਾਈ-ਝਗੜੇ ਕਾਰਨ ਸ਼ੌਰ-ਸ਼ਰਾਬੇ 'ਚ ਬਦਲ ਜਾਂਦੀ ਹੈ। ਬੱਚਿਆਂ 'ਚ ਆਪਸ 'ਚ ਜਿੰਨਾ ਪਿਆਰ ਦੇਖਣ ਨੂੰ ਮਿਲਦਾ ਹੈ, ਓਨਾ ਹੀ ਝਗੜਾ ਵੀ ਦੇਖਣ ਨੂੰ ਮਿਲਦਾ ਹੈ। ਕਈ ਵਾਰ ਮਾਪੇ ਉਨ੍ਹਾਂ ਦੇ ਝਗੜੇ ਨੂੰ ਲੈ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਨ੍ਹਾਂ ਲਈ ਆਪਣੇ ਬੱਚਿਆਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜੇ ਤੁਸੀਂ ਵੀ ਆਪਣੇ ਬੱਚਿਆਂ ਦੇ ਝਗੜੇ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਬੜੀ ਆਸਾਨੀ ਨਾਲ ਉਨ੍ਹਾਂ ਦਾ ਝਗੜਾ ਖ਼ਤਮ ਕਰ ਸਕੋਗੇ।

ਲੜਾਈ ਸੁਲਝਾਉਣ ਦੇ ਤਰੀਕੇ

  • ਜਦੋਂ ਬੱਚੇ ਤੁਹਾਨੂੰ ਇਕ-ਦੂਜੇ ਦੀ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਨੂੰ ਦੱਸੋ ਕਿ ਜਿਸ ਦੀ ਤੁਸੀਂ ਸ਼ਿਕਾਇਤ ਕਰ ਰਹੇ ਹੋ ਉਹ ਤੁਹਾਡੇ ਨਾਲ ਪਿਆਰ ਵੀ ਤਾਂ ਕਰਦਾ ਹੈ।
  • ਬੱਚਿਆਂ ਨੂੰ ਸਮਝਾਓ ਕਿ ਉਹ ਇਕ-ਦੂਜੇ ਨਾਲ ਲੜਾਈ ਨਾ ਕਰਨ ਅਤੇ ਆਪਸ 'ਚ ਪਿਆਰ ਨਾਲ ਰਹਿਣ।
  • ਕਈ ਵਾਰ ਬੱਚੇ ਖਿਡੌਣਿਆਂ ਨੂੰ ਲੈ ਕੇ ਵੀ ਲੜਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਲਈ ਮਾਪਿਆਂ ਨੂੰ ਉਨ੍ਹਾਂ ਨੂੰ ਚੀਜ਼ਾਂ ਇਕ-ਦੂਜੇ ਨਾਲ ਸਾਂਝੀਆਂ ਕਰਨੀਆਂ ਵੀ ਸਿਖਾਉਣੀਆਂ ਚਾਹੀਦੀਆਂ ਹਨ।
  • ਅਕਸਰ ਦੇਖਿਆ ਜਾਂਦਾ ਹੈ ਕਿ ਜੇਕਰ ਬੱਚੇ ਆਪਸ ਵਿਚ ਲੜਾਈ ਕਰ ਰਹੇ ਹੁੰਦੇ ਹਨ ਤਾਂ ਮਾਪੇ ਦੋਵਾਂ ਬੱਚਿਆਂ ਨੂੰ ਸਮਝਾਉਣ ਦੀ ਬਜਾਏ ਵੱਡੇ ਬੱਚੇ ਨੂੰ ਝਿੜਕਾਂ ਮਾਰਦੇ ਹਨ, ਜਿਸ ਕਾਰਨ ਬੱਚੇ ਦੇ ਦਿਲ ਨੂੰ ਠੇਸ ਪਹੁੰਚਦੀ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵੱਡੇ ਬੱਚੇ ਨੂੰ ਝਿੜਕਣ ਦੀ ਬਜਾਏ ਦੋਵਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ।
  • ਬੱਚਿਆਂ ਦਾ ਝਗੜਾ ਖਤਮ ਕਰਨ ਲਈ ਉਨ੍ਹਾਂ ਨੂੰ ਕਦੇ ਵੀ ਉਚੀ ਆਵਾਜ਼ ਵਿਚ ਨਾ ਝਿੜਕੋ, ਸਗੋਂ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਕੇ ਗੱਲਾਂ-ਗੱਲਾਂ 'ਚ ਸਮਝਾਓ।
  • ਕਈ ਵਾਰ ਬੱਚੇ ਇਕ-ਦੂਜੇ ਨਾਲ ਉਚੀ ਆਵਾਜ਼ ਵਿਚ ਲੜਨ ਲੱਗਦੇ ਹਨ, ਜਿਸ ਨਾਲ ਪ੍ਰੇਸ਼ਾਨ ਮਾਪੇ ਗੁੱਸੇ 'ਚ ਆ ਕੇ ਉਨ੍ਹਾਂ ਨੂੰ ਕਦੇ-ਕਦੇ ਕੁੱਟ ਵੀ ਦਿੰਦੇ ਹਨ। ਅਜਿਹੇ 'ਚ ਬੱਚਿਆਂ ਦਾ ਰੌਲਾ ਖਤਮ ਕਰਨ ਲਈ ਉਨ੍ਹਾਂ ਨੂੰ ਥੋੜ੍ਹੀ ਦੇਰ ਇਕ-ਦੂਜੇ ਤੋਂ ਦੂਰ ਕਰ ਦਿਓ।
  • ਲੜਾਈ ਸ਼ਾਂਤ ਹੋਣ ਤੋਂ ਬਾਅਦ ਦੋਵਾਂ ਨੂੰ ਸਾਹਮਣੇ ਬਿਠਾ ਕੇ ਜ਼ਰੂਰ ਪੁੱਛੋ ਕਿ ਲੜਾਈ ਦਾ ਕਾਰਨ ਕੀ 

cherry

Content Editor

Related News