Cooking Tips: ਘਰ ਦੀ ਰਸੋਈ ''ਚ ਬੱਚਿਆਂ ਨੂੰ ਬਣਾ ਕੇ ਖਵਾਓ ਪਨੀਰ ਵਾਲਾ ਮਨਚੂਰੀਅਨ

05/15/2021 5:08:30 PM

ਨਵੀਂ ਦਿੱਲੀ-ਸਨੈਕਸ 'ਚ ਜੇਕਰ ਤੁਸੀਂ ਮਨਚੂਰੀਅਨ ਖਾਓ ਤਾਂ ਤੁਹਾਡਾ ਸੁਆਦ ਇਸ ਨਾਲ ਹੋਰ ਵੀ ਜ਼ਿਆਦਾ ਹੋ ਜਾਵੇਗਾ। ਅੱਜ ਅਸੀਂ ਤੁਹਾਨੂੰ ਪਨੀਰ ਮਨਚੂਰੀਅਰਨ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ, ਜੋ ਬਣਾਉਣ 'ਚ ਬਹੁਤ ਆਸਾਨ ਹੈ ਅਤੇ ਤੁਹਾਡੇ ਬੱਚਿਆਂ ਨੂੰ ਖਾਣ 'ਚ ਬਹੁਤ ਪਸੰਦ ਆਵੇਗਾ। 
ਸਮੱਗਰੀ
ਪਨੀਰ-300 ਗ੍ਰਾਮ-
ਕਾਰਨਫਲਾਰ-4 ਵੱਡੇ ਚਮਚੇ 
ਮੈਦਾ- 2 ਵੱਡੇ ਚਮਚ- 
ਅਦਰਕ ਲਸਣ ਦਾ ਪੇਸਟ- 1 ਚਮਚਾ
ਤੇਲ

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਗਰੇਵੀ ਬਣਾਉਣ ਲਈ
ਗੰਢੇ- 1 ਕੱਪ
ਸ਼ਿਮਲਾ ਮਿਰਚਾਂ- 1 ਕੱਪ
ਅਦਰਕ ਲਸਣ ਦਾ ਪੇਸਟ- 1 ਚਮਚਾ
ਟਮੈਟੋ ਸੋਸ- 2 ਵੱਡੇ ਚਮਚੇ
ਸੋਇਆ ਸੋਸ- 1 ਵੱਡਾ ਚਮਚਾ
ਚਿੱਲੀ ਸੋਸ- ਅੱਧਾ ਚਮਚ- 
ਲੂਣ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਨੀਰ ਨੂੰ ਚੋਰਸ ਟੁੱਕੜਿਆਂ 'ਚ ਕੱਟ ਲਓ।
ਫਿਰ ਭਾਂਡੇ 'ਚ ਮੈਦਾ, ਕਾਰਨਫਲਾਰ, ਇਕ ਚਮਚਾ ਅਦਰਕ ਲਸਣ ਪੇਸਟ ਪਾ ਕੇ ਮਿਲਾਓ ਅਤੇ ਘੋਲ ਨੂੰ ਗਾੜ੍ਹਾ ਹੋਣ ਤੱਕ ਹਿਲਾਓ।
ਹੁਣ ਘੋਲ 'ਚ ਪਨੀਰ ਦੇ ਟੁੱਕੜੇ ਪਾ ਕੇ ਮੈਰੀਨੇਟ ਕਰੋ।
ਉਸ ਤੋਂ ਬਾਅਦ ਗੈਸ 'ਤੇ ਕੜਾਹੀ 'ਚ ਤੇਲ ਗਰਮ ਕਰੋ। ਹੁਣ ਮੈਰੀਨੇਟ ਕੀਤੇ ਹੋਏ ਪਨੀਰ ਨੂੰ ਫਰਾਈ ਕਰੋ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਗਰੇਵੀ ਤਿਆਰ ਕਰਨ ਲਈ
ਸਭ ਤੋਂ ਪਹਿਲੇ ਗੈਸ 'ਤੇ ਪੈਨ 'ਚ ਤੇਲ ਗਰਮ ਕਰੋ। ਉਸ 'ਚ ਅਦਰਕ-ਲਸਣ ਦਾ ਪੇਸਟ ਪਾ ਕੇ ਘੱਟ ਸੇਕ 'ਤੇ ਭੂਰਾ ਹੋਣ ਤੱਕ ਭੁੰਨੋ।
ਹੁਣ ਸ਼ਿਮਲਾ ਮਿਰਚਾ, ਹਰੀਆਂ ਮਿਰਚਾਂ ਅਤੇ ਗੰਢੇ ਪਾ ਕੇ 4 ਤੋਂ 5 ਮਿੰਟ ਤੱਕ ਪਕਾਓ।
ਇਸ ਤੋਂ ਬਾਅਦ ਟਮੈਟੋ ਸੋਸ, ਸੋਇਆ ਸੋਸ, ਚਿੱਲੀ ਸੋਸ ਅਤੇ ਲੂਣ ਪਾ ਕੇ ਮਿਕਸ ਕਰੋ।
ਫਿਰ ਇਸ 'ਚ ਫਰਾਈ ਕੀਤਾ ਹੋਇਆ ਪਨੀਰ ਅਤੇ ਹਰੇ ਗੰਢੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਹੁਣ ਤੁਹਾਡੇ ਗਰਮ-ਗਰਮ ਮਨਚੂਰੀਅਨਸ ਬਣ ਕੇ ਤਿਆਰ ਹਨ ਇਸ ਨੂੰ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਾਣ ਲਈ ਦਿਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News