ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

Thursday, Aug 20, 2020 - 12:53 PM (IST)

ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

ਕੁਲਵਿੰਦਰ ਕੌਰ ਸੋਸਣ
ਵੀਜ਼ਾ ਮਾਹਿਰ

ਪੰਜਾਬੀਆਂ ਲਈ ਕੈਨੇਡਾ ਵਿੱਚ ਪੱਕੇ ਹੋਣਾ ਸਵਰਗਾਂ ਦੇ ਸੁਫਨੇ ਵਰਗਾ ਸੁਨਹਿਰੀ ਤੇ ਖ਼ੂਬਸੂਰਤ ਖ਼ਾਬ ਹੈ। ਅਨੇਕਾਂ ਜਫਰ ਜਾਲ ਕੇ ਵੀ ਕੈਨੇਡਾ ਵਿੱਚ ਪੱਕੇ ਹੋਣ ਲਈ ਪੰਜਾਬੀ ਸਿਰੜ ਨਹੀਂ ਛੱਡਦੇ। ਸਟੂਡੈਂਟ ਵੀਜ਼ਾ ਜਿਸਨੂੰ ਤਕਨੀਕੀ ਤੌਰ ’ਤੇ ਸਟੱਡੀ ਪਰਮਿਟ ਕਿਹਾ ਜਾਂਦਾ ਹੈ, ਵੀ ਕੈਨੇਡਾ ਵਿੱਚ ਪੱਕੇ ਹੋਣ ਦਾ ਹੀ ਇੱਕ ਰਾਹ ਹੈ, ਜਿਸਦਾ ਪੰਜਾਬੀਆਂ ਨੇ ਭਰਪੂਰ ਫਾਇਦਾ ਉਠਾਇਆ ਹੈ। ਇਸੇ ਰਾਹ ਨੂੰ ਪੱਕਾ ਹੋਣ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਇੱਕ ਮਜਬੂਤ ਪੁਲ ਹੈ, ਜਿਸਦਾ ਨਾਂਅ ਹੈ ਪੋਸਟ ਗਰੈਜੂਏਟ ਵਰਕ ਪਰਮਿਟ।

ਕੀ ਹੈ ਪੋਸਟ ਗਰੈਜੂਏਟ ਵਰਕ ਪਰਮਿਟ?
ਇਹ ਇੱਕ ਤਰ੍ਹਾਂ ਦਾ ਓਪਨ ਵਰਕ ਪਰਮਿਟ ਹੈ, ਜੋ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਮਿਲਦਾ ਹੈ। ਇਹ ਵਰਕ ਪਰਮਿਟ ਵਿਦਿਆਰਥੀਆਂ ਤੋਂ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਕਿਸੇ ਵੀ ਫੀਲਡ ਵਿੱਚ ਫੁੱਲ ਟਾਈਮ ਕੰਮ ਕਰਨ ਦੀ ਸਹੂਲਤ ਦਿੰਦਾ ਹੈ ਤੇ ਨਾਲ ਕੈਨੇਡਾ ਵਿੱਚ ਹੋਰ ਸਮਾਂ ਰਹਿਣ ਦਾ ਮੌਕਾ ਦਿੰਦਾ ਹੈ, ਜਿਸ ਨਾਲ ਵਿਦਿਆਰਥੀ ਕੈਨੇਡਾ ਵਿੱਚ ਹੋਰ ਸਮਾਂ ਰਹਿਕੇ ਪੱਕੇ ਹੋਣ ਦੀ ਅਰਜੀ ਲਾ ਸਕਦੇ ਹਨ। ਪੱਕੇ ਹੋਣ ਲਈ ਕੈਨੇਡਾ 'ਚ ਕੰਮ ਦਾ ਤਜਰਬਾ ਵੀ ਹਾਸਿਲ ਹੋ ਜਾਂਦਾ ਹੈ, ਜੋ ਪੱਕੇ ਹੋਣ ਲਈ ਲੋੜੀਂਦੇ ਪੁਆਇੰਟ ਪੂਰੇ ਕਰਨ ਵਿੱਚ ਵਿਦਿਆਰਥੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਕਿਹੜੇ ਵਿਦਿਆਰਥੀਆਂ ਨੂੰ ਮਿਲਦਾ ਹੈ ਪੋਸਟ ਗਰੈਜੂਏਟ ਵਰਕ ਪਰਮਿਟ
ਜਦੋਂ ਵਿਦਿਆਰਥੀ ਕਾਲਜ ਤੇ ਕੋਰਸ ਦੀ ਚੋਣ ਕਰਦਾ ਹੈ, ਤਾਂ ਉਸਨੂੰ ਉਹੀ ਕਾਲਜ ਤੇ ਕੋਰਸ ਲੈਣਾ ਚਾਹੀਦਾ ਹੈ, ਜੋ ਉਸਦੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਵਰਕ ਪਰਮਿਟ ਵਿੱਚ eligible ਹੋਵੇ।

ਇਹ ਚੈੱਕ ਕਰਨ ਲਈ ਹੇਠ ਲਿਖਿਆ ਲਿੰਕ ਆਪਣੇ browser ਵਿੱਚ ਪੋਸਟ ਕਰੋ:-
https://www.canada.ca/en/immigration-refugees-citizenship/services/study-canada/study-permit/prepare/designated-learning-institutions-list.html

ਉਸ ਤੋਂ ਬਾਅਦ ਉਹ province (ਕੈਨੇਡਾ 'ਚ ਸੂਬੇ ਨੂੰ province ਕਹਿੰਦੇ ਹਨ) ਸੈਲੈਕਟ ਕਰੋ ਅਤੇ ਉਸ ਤੋਂ ਕਾਲਜ ਜਾਂ ਯੂਨੀਵਰਸਿਟੀ ਦਾ ਨਾਮ ਵੇਖੋ। ਨਾਮ ਦੇ ਸਾਹਮਣੇ ਆਖਰੀ ਕਾਲਮ ਵਿੱਚ ਜੇ Yes ਲਿਖਿਆ ਹੈ ਤਾਂ ਸਮਝੋ ਉਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲੇਗਾ। ਜੇ No ਲਿਖਿਆ ਹੈ ਤਾਂ ਨਹੀਂ ਮਿਲੇਗਾ ਤੇ ਜੇ Yes details ਲਿਖਿਆ ਹੈ ਤਾਂ details ਤੇ ਕਲਿੱਕ ਕਰਕੇ ਵੇਖੋ ਕਿ ਇਸ ਕਾਲਜ ਵਿੱਚ ਕਿਹੜੇ ਤੇ ਕਿੰਨੇ ਸਮੇਂ ਦਾ ਕੋਰਸ ਕਰਕੇ ਵਰਕ ਪਰਮਿਟ ਮਿਲੇਗਾ। ਅਜਿਹੇ ਕਿਸੇ ਵੀ ਕਾਲਜ ਵਿਚ ਅਪਲਾਈ ਨਾ ਕਰੋ, ਜਿਥੇ ਵਰਕ ਪਰਮਿਟ ਨਹੀਂ ਮਿਲਦਾ।

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਕੈਨੇਡੀਅਨ ਐਕਸਪੀਰੀਐਂਸ ਕਲਾਸ ਅਤੇ ਪੋਸਟ ਗਰੈਜੂਏਟ ਵਰਕ ਪਰਮਿਟ
ਕੈਨੇਡਾ ਵਿੱਚ ਹਰੇਕ ਕਿੱਤੇ ਨੂੰ ਇਕ ਕੋਡ ਦਿੱਤਾ ਹੋਇਆ ਹੈ ਤੇ ਕਿੱਤਿਆਂ ਦੀ ਵੰਡ National Occupation Classification (NOC) ਅਨੁਸਾਰ ਕੀਤੀ ਹੋਈ ਹੈ। ਇਸ ਵਿੱਚ ਪੰਜ ਕੈਟਾਗਿਰੀਆਂ ਹਨ: 0 (ਜੀਰੋ), ਏ, ਬੀ, ਸੀ ਤੇ ਡੀ। ਜੇਕਰ ਤੁਸੀਂ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਲਈ ਕੈਨੇਡਾ ਐਕਸਪੀਰੀਐਂਸ ਕਲਾਸ ਹੇਠ ਆਪਣੀ ਅਰਜੀ ਲਾਉਣੀ ਚਾਹੁੰਦੇ ਹੋਂ ਤਾਂ ਤੁਹਾਡਾ ਪੋਸਟ ਗਰੈਜੂਏਟ ਵਰਕ ਪਰਮਿਟ ਦੌਰਾਨ ਐਕਸਪੀਰੀਐਂਸ ( ਤਜਰਬਾ) ਦੇ ਲੈਵਲ ਜੀਰੋ, ਏ ਜਾਂ ਬੀ ’ਚੋਂ ਇੱਕ ਵਿਚੋਂ ਹੋਣਾ ਚਾਹੀਦਾ ਹੈ। ਨਹੀਂ ਤਾਂ ਤੁਹਾਨੂੰ ਇਸਦੇ ਤਜਰਬੇ ਦੇ ਅੰਕ ਨਹੀਂ ਮਿਲਣਗੇ। ਇਸ ਵਾਸਤੇ ਪੋਸਟ ਗਰੈਜੂਏਟ ਵਰਕ ਪਰਮਿਟ ਵੇਲੇ ਆਪਣਾ ਤਜਰਬਾ ਜੀਰੋ, ਏ ਜਾਂ ਬੀ ਲੈਵਲ ਵਿੱਚ ਹੀ ਹਾਸਿਲ ਕਰੋ।

ਪੜ੍ਹੋ ਇਹ ਵੀ ਖਬਰ - ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਉਚਾਰਣ, ਜੀਵਨ ਦੀ ਹਰ ਪਰੇਸ਼ਾਨੀ ਹੋਵੇਗੀ ਦੂਰ

ਕੀ ਹਨ ਸ਼ਰਤਾਂ
1. Designated Learning Institute (DLI ਕਾਲਜ ਜਾਂ ਯੂਨੀਵਰਸਿਟੀ) ਵਿੱਚ ਪੜ੍ਹਾਈ ਕੀਤੀ ਹੋਵੇ ਤੇ ਫੁੱਲ ਟਾਈਮ ਸਟੂਡੈਂਟ ਰਿਹਾ ਹੋਵੇ।
2. ਅਪਲਾਈ ਕਰਨ ਵੇਲੇ ਸਟੱਡੀ ਪਰਮਿਟ  ਦੀ ਮਿਆਦ ਖਤਮ ਨਾ ਹੋਈ ਹੋਵੇ।
3. ਜੋ ਵਿਦਿਆਰਥੀ ਅਪਲਾਈ ਕਰ ਰਿਹਾ ਹੈ, ਉਸਨੂੰ ਆਪਣੀ ਪੜ੍ਹਾਈ ਦੌਰਾਨ ਹਫਤੇ ਦੇ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੀ ਹੋਵੇ।
4. ਵਿਦਿਆਰਥੀ ਨੇ ਹਫਤੇ ਵਿਚ 20 ਘੰਟੇ ਕੰਮ ਦੇ ਨਿਯਮ ਦੀ ਉਲੰਘਣਾ ਕਰਕੇ ਹਫਤੇ ਦੇ 20 ਘੰਟੇ ਤੋਂ ਵੱਧ ਕੰਮ ਨਾ ਕੀਤਾ ਹੋਵੇ।

ਕਿੰਨੇ ਸਮੇਂ ਦਾ ਮਿਲਦਾ ਹੈ ਪੋਸਟ ਗਰੈਜੂਏਟ ਵਰਕ ਪਰਮਿਟ
ਪੋਸਟ ਗਰੈਜੂਏਟ ਵਰਕ ਪਰਮਿਟ ਨੂੰ C43 ਕੋਡ ਦਿੱਤਾ ਗਿਆ ਹੈ ਅਤੇ ਇਹ ਇੰਮੀਗ੍ਰੇਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਜ ਦੇ ਸਬ-ਪੈਰ੍ਹਾਗਰਾਫ 205 (ਸੀ) (ii) ਅਧੀਨ ਆਉਂਦਾ ਹੈ।
ਜੇਕਰ ਤੁਹਾਡਾ ਕੋਰਸ 8 ਮਹੀਨੇ ਤੋਂ ਵੱਧ ਅਤੇ ਦੋ ਸਾਲ ਤੋਂ ਘੱਟ ਸਮੇਂ ਦਾ ਹੈ ਤਾਂ ਜਿੰਨੇ ਸਮੇਂ ਦਾ ਤੁਹਾਡਾ ਕੋਰਸ ਸੀ, ਉਨੇ ਸਮੇਂ ਦੇ ਬਰਾਬਰ ਸਮੇਂ ਦਾ ਤੁਹਾਨੂੰ ਪੋਸਟ ਗਰੈਜੂਏਟ ਵਰਕ ਪਰਮਿਟ ਮਿਲੇਗਾ। ਇਸੇ ਤਰ੍ਹਾਂ ਜੇ ਤੁਹਾਡਾ ਕੋਰਸ ਵੋਕੇਸ਼ਨਲ ਹੈ ਤੇ 900 ਘੰਟੇ ਤੋਂ ਵੱਧ ਅਤੇ 1800 ਘੰਟੇ ਤੋਂ ਘੱਟ ਸਮੇਂ ਦਾ ਹੈ ਤਾਂ ਵੀ ਤੁਹਾਨੂੰ ਪੜ੍ਹਾਈ ਦੇ ਸਮੇਂ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲੇਗਾ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਜੇਕਰ ਤੁਹਾਡੀ ਪੜ੍ਹਾਈ ਦੋ ਸਾਲ ਜਾਂ ਉਸਤੋਂ ਵੱਧ ਸਮੇਂ ਦੀ ਹੈ ਤਾਂ ਵਰਕ ਪਰਮਿਟ 3 ਸਾਲ ਦਾ ਮਿਲੇਗਾ। ਵੋਕੇਸ਼ਨਲ ਕੋਰਸ 1800 ਘੰਟੇ ਜਾਂ ਵੱਧ ਸਮੇਂ ਦਾ ਹੈ ਤਾਂ ਵਰਕ ਪਰਮਿਟ 3 ਸਾਲ ਦਾ ਮਿਲੇਗਾ। ਜੇਕਰ ਬੱਚਾ ਇਧਰੋਂ ਇਕ ਸਾਲ ਦਾ ਕੋਰਸ ਲੈ ਕੇ ਗਿਆ ਸੀ ਤੇ ਕਨੇਡਾ ਜਾ ਕੇ ਇਕ ਸਾਲ ਦਾ ਹੋਰ ਕੋਰਸ ਲੈ ਲਿਆ ਤਾਂ ਦੋਹਾਂ ਕੋਰਸਾਂ ਦੀ ਲੰਬਾਈ ਜੋੜ ਕੇ ਸਮਾਂ ਗਿਣਿਆ ਜਾਵੇਗਾ ਤੇ ਉਸੇ ਹਿਸਾਬ ਨਾਲ ਵਰਕ ਪਰਮਿਟ ਮਿਲੇਗਾ।

ਪੋਸਟ ਗਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਤੋਂ ਬਾਅਦ
ਜੇਕਰ ਤੁਸੀਂ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਪੋਸਟ ਗਰੈਜੂਏਟ ਵਰਕ ਪਰਮਿਟ ਅਪਲਾਈ ਕਰ ਦਿੱਤਾ ਹੈ ਤਾਂ ਤੁਸੀਂ ਫੁੱਲ ਟਾਈਮ ਕੰਮ ਕਰਨ ਲਈ eligible ਹੋ ਜਾਂਦੇ ਹੋਂ ਭਾਵੇਂ ਤੁਹਾਡਾ ਵਰਕ ਪਰਮਿਟ ਅਜੇ approve ਹੋਇਆ ਜਾਂ ਨਹੀਂ।
ਪੋਸਟ ਗਰੈਜੂਏਟ ਵਰਕ ਪਰਮਿਟ ਵਾਲੇ ਵਿਦਿਆਰਥੀਆਂ ਦੇ ਸਪਾਊਸ ਵੀ C42 ਅਧੀਨ ਓਪਨ ਵਰਕ ਪਰਮਿਟ ਅਪਲਾਈ ਕਰਨ ਸਕਦੇ ਹਨ। ਪਰ ਸ਼ਰਤ ਇਹ ਹੈ ਕਿ ਪੋਸਟ ਗਰੈਜੂਏਟ ਵਰਕ ਪਰਮਿਟ ਵਾਲਾ ਸਟੂਡੈਂਟ NOC ਲੈਵਲ ਜੀਰੋ, ਏ ਜਾਂ ਬੀ ਵਾਲੀ ਨੌਕਰੀ ਕਰ ਰਿਹਾ ਹੋਵੇ।

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ


author

rajwinder kaur

Content Editor

Related News