ਬਰਫ ਦੇ ਟੁਕੜਿਆਂ ਨਾਲ ਵੀ ਕਰ ਸਕਦੇ ਹੋ ਕੱਪੜੇ ਪਰੈਸ

Saturday, Dec 31, 2016 - 11:40 AM (IST)

ਮੁੰਬਈ— ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਤੁਹਾਨੂੰ ਕਿਤੇ ਜ਼ਰੂਰੀ ਜਾਣਾ ਹੁੰਦਾ ਹੈ ਅਤੇ ਤੁਹਾਡੀ ਪਰੈਸ ਖਰਾਬ ਹੋ ਜਾਂਦੀ ਹੈ ਜਾਂ ਫਿਰ ਲਾਈਟ ਚਲੀ ਜਾਂਦੀ ਹੈ। ਉਸ ਸਮੇਂ ਪਰੇਸ਼ਾਨੀ ਆਉਦੀ ਹੈ ਕਿ ਕੱਪੜਿਆਂ ਨੂੰ ਕਿਸ ਤਰ੍ਹਾਂ ਪਰੈਸ ਕੀਤਾਂ ਜਾਵੇ ਪਰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਬਿਨ੍ਹਾਂ ਪਰੈਸ ਤੋਂ ਵੀ ਘਰੇਲੂ ਤਰੀਕਿਆਂ ਦੇ ਨਾਲ ਵੀ ਕੱਪੜੇ ਪਰੈਸ ਕਰ ਸਕਦੇ ਹੋ।
1. ਬਰਫ
ਵਾਸ਼ਿੰਗ ਡਾਇਰ ''ਚ ਕੱਪੜਿਆਂ ਦੇ ਨਾਲ ਕੁਝ ਬਰਫ ਦੇ ਟੁਕੜੇ ਪਾ ਦਿਓ ਅਤੇ ਡਾਇਰ ਨੂੰ ਹਾਈ ਸਪੀਡ ''ਤੇ ਚਲਾ ਦਿਉ। ਜਿਵੇ-ਜਿਵੇ ਡਾਇਰ ''ਚ ਬਰਫ ਪਿਘਲ ਲੱਗੇਗੀ ਤੁਹਾਡੇ ਕੱਪੜਿਆ ਦੇ ਵੱਟ ਨਿਕਲ ਜਾਣਗੇ।
2. ਹੇਅਰ ਸਟਰੇਟਨਰ 
ਹੇਅਰ ਸਟਰੇਟਨਰ ਨਾਲ ਵੀ ਤੁਸੀਂ ਆਪਣੇ ਕੱਪੜਿਆਂ ਨੂੰ ਆਸਾਨੀ ਨਾਲ ਪਰੈਸ ਕਰ ਸਕਦੇ ਹੋ । ਇਸ ਗੱਲ ਦਾ ਧਿਆਨ ਰੱਖੋ ਕਿ ਪਰੈਸਿੰਗ ਕਰਨ ਤੋਂ ਪਹਿਲਾਂ ਹੇਅਰ ਸਟਰੇਟਨਰ ਨੂੰ ਸਾਫ ਕਰ ਲਓ।
3. ਚਾਹ ਦੀ ਕੇਤਲੀ
ਕੇਤਲੀ ''ਚ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਕੱਪੜਿਆਂ ਤੋਂ ਥੋੜਾ ਦੂਰ ਰੱਖ ਕੇ ਕੇਤਲੀ ਦੀ ਭਾਫ ਨੂੰ ਵੱਟ ਵਾਲੇ ਹਿੱਸੇ ''ਤੇ ਪਾਓ। ਹੋਲੀ-ਹੋਲੀ ਤੁਹਾਡੇ ਕੱਪੜਿਆਂ ਚੋਂ ਵੱਟ ਗਾਇਬ ਹੋ ਜਾਣਗੇ।
4. ਗਰਮ ਬਰਤਨ
ਇੱਕ ਪੈਨ ''ਚ ਪਾਣੀ ਨੂੰ ਉਬਾਲ ਕੇ ਉਸ ਨੂੰ ਖਾਲੀ ਕਰ ਲਓ। ਬਰਤਨ ਦਾ ਥੱਲੇ ਵਾਲਾ ਹਿੱਸਾ ਗਰਮ ਹੋ ਜਾਵੇਗਾ ''ਤੇ ਉਹ ਆਸਾਨੀ ਨਾਲ ਕੱਪੜੇ ਪਰੈਸ ਹੋ ਜਾਣਗੇ।
5. ਹੇਅਰ ਡਾਇਰ
ਹੇਅਰ ਡਾਇਰ  ਨਾਲ ਵੀ ਤੁਸੀਂ ਕੱਪੜਿਆਂ ਨੂੰ ਪਰੈਸ ਕਰ ਸਕਦੇ ਹੋ। ਇਸ ਦੀ ਗਰਮ ਹੀਟ ਤੁਹਾਡੇ ਕੱਪੜਿਆ ਚੋਂ ਵੱਟ ਗਾਇਬ ਕਰ ਦੇਵੇਗੀ। 


Related News