ਚਮੜੀ ਤੋਂ ਲੈ ਕੇ ਵਾਲਾਂ ਦੀਆਂ ਸਮੱਸਿਆਵਾਂ ਲਈ ਬੇਹੱਦ ਫਾਇਦੇਮੰਦ ਹੈ ਕਲੌਂਜੀ

09/21/2017 3:28:20 PM

ਨਵੀਂ ਦਿੱਲੀ— ਸੋਡੀਅਮ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਕਲੌਂਜੀ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਹੈ। ਸਿਹਤ ਦੇ ਨਾਲ-ਨਾਲ ਵਾਲਾਂ ਅਤੇ ਚਿਹਰੇ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸਦੇ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਚਿਹਰੇ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਝੜਦੇ ਵਾਲਾਂ ਨੂੰ ਵੀ ਰੋਕਦੇ ਹਨ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਡੈੱਡ ਸਕਿਨ
ਕਲੌਂਜੀ ਦੇ ਪੇਸਟ ਵਿਚ ਜੈਤੂਨ ਦੇ ਤੇਲ ਨੂੰ ਮਿਲਾ ਕੇ ਲਗਾਉਣ ਨਾਲ ਤੁਹਾਡੀ ਡੈੱਡ ਸਕਿਨ ਦੀ ਸਮੱਸਿਆ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਹਫਤੇ ਵਿਚ ਦੋ ਵਾਰ ਇਸ ਨੂੰ ਲਗਾਉਣ ਨਾਲ ਸਾਂਵਲਾਪਨ ਵੀ ਦੂਰ ਹੋ ਜਾਂਦਾ ਹੈ। 
2. ਚਮਕਦਾਰ ਚਮੜੀ
ਬੇਜਾਨ ਅਤੇ ਰੁੱਖੀ ਚਮੜੀ 'ਤੇ ਕਲੌਂਜੀ ਦੇ ਲੇਪ ਵਿਚ ਸ਼ਹਿਦ ਨੂੰ ਮਿਲਾ ਕੇ ਲਗਾਉਣ ਨਾਲ ਗਲੋ ਆਉਂਦਾ ਹੈ। ਇਸ ਨਾਲ ਤੁਹਾਡੇ ਚਿਹਰੇ ਦੀ ਚਮਕ ਬਣੀ ਰਹੇਗੀ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ। 
3. ਮੁਹਾਸਿਆਂ ਨੂੰ ਦੂਰ ਕਰੇ
ਮੁਹਾਸਿਆਂ ਦੀ ਪ੍ਰੇਸ਼ਾਨੀ ਹੋਣ 'ਤੇ ਕਲੌਂਜੀ ਦੀ ਪੇਸਟ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਤੁਹਾਡੀ ਪਿੰਪਲਸ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਨੂੰ ਲਗਾਉਣ ਨਾਲ ਦਾਗ-ਮੁਹਾਸੇ ਵੀ ਠੀਕ ਹੋ ਜਾਂਦੇ ਹਨ। 
4. ਫਟੀਆਂ ਅੱਡੀਆਂ
ਅਕਸਰ ਘਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀਆਂ ਅੱਡੀਆਂ ਫਟ ਜਾਂਦੀਆਂ ਹਨ। ਕਲੌਂਜੀ ਦੇ ਲੇਪ ਵਿਚ ਮਲਾਈ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਅੱਡੀਆਂ ਠੀਕ ਹੋਣ ਦੇ ਨਾਲ-ਨਾਲ ਮੁਲਾਇਮ ਵੀ ਹੋ ਜਾਣਗੀਆਂ। 
5. ਵਾਲਾਂ ਦਾ ਝੜਣਾ
ਅੱਜਕਲ ਜ਼ਿਆਦਾਤਰ ਔਰਤਾਂ ਨੂੰ ਵਾਲ ਝੜਣ ਦੀ ਸਮੱਸਿਆ ਰਹਿੰਦੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਮੇਥੀਦਾਨੇ ਦਾ ਲੇਪ, ਨਾਰੀਅਲ ਤੇਲ ਅਤੇ ਕਲੌਂਜੀ ਨੂੰ ਮਿਲਾ ਕੇ ਸਕੈਲਪ 'ਤੇ ਲਗਾ ਲਓ। ਹਫਤੇ ਵਿਚ 2 ਵਾਰ ਅਜਿਹਾ ਕਰਨ ਨਾਲ ਤੁਹਾਡੇ ਵਾਲ ਝੜਣੇ ਬੰਦ ਹੋ ਜਾਣਗੇ। 


Related News