ਕੀ ਨਵਜੰਮੇ ਬੱਚੇ ਨੂੰ ਕੱਜਲ ਲਗਾਉਣਾ ਸਹੀ ਹੈ?

Friday, Jan 06, 2017 - 10:13 AM (IST)

 ਕੀ ਨਵਜੰਮੇ ਬੱਚੇ ਨੂੰ ਕੱਜਲ ਲਗਾਉਣਾ ਸਹੀ ਹੈ?

ਜਲੰਧਰ— ਹਰ ਮਾਂ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਨੂੰ ਲੈ ਕੇ ਚਿੰਤਾ ''ਚ ਰਹਿੰਦੀ ਹੈ। ਇਸ ਲਈ ਮਾਂ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਦੀ ਹੈ ਕੱਪੜਿਆਂ ਤੋਂ ਲੈ ਕੇ ਮਾਲਿਸ਼ ਤੱਕ। ਕਈ ਔਰਤਾਂ ਦਾ ਮੰਨਣਾ ਹੈ ਕਿ ਕੱਜਲ ਲਗਾਉਣ ਨਾਲ ਬੱਚੇ ਤੰਦਰੁਸਤ ਰਹਿੰਦੇ ਹਨ। ਇਸ ਤੋਂ ਇਲਾਵਾ ਕੱਜਲ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਵੀ ਬਚਾਉਂਦਾ ਹੈ ਹਰ ਕੱਜਲ ਲਗਾਉਣਾ ਬੱਚੇ ਲਈ ਬਿਲਕੁਲ ਵੀ ਸਰੱਖਿਅਤ ਨਹੀਂ ਹੈ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਕੱਜਲ ਲਗਾਉਦੇ ਹੋ ਤਾਂ ਕੁਝ ਗੱਲਾਂ ਦਾ ਜ਼ਰੂਰ ਧਿਆਨ ਰੱਖੋ।
1. ਸੰਕਰਮਣ
ਕੱਜਲ ਲਗਾਉਣ ਨਾਲ ਬੱਚੇ ਦੀਆਂ ਅੱਖਾਂ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਬੱਚੇ ਨੂੰ ਸੰਕਰਮਣ ਹੋਣਾ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
2. ਖਾਰਸ਼
ਬੱਚੇ ਨੂੰ ਰੋਜ਼ ਕੱਜਲ ਲਗਾਉਣ ਨਾਲ ਕੱਜਲ ਅੱਖਾਂ ''ਚ ਜੰਮਣ ਲੱਗਦਾ ਹੈ ਜਿਸ ਕਾਰਨ ਬੱਚੇ ਨੂੰ ਖਾਰਸ਼ ਹੋਣ ਲੱਗਦੀ ਹੈ, ਧੁੰਦਲਾ ਦਿਖਾਈ ਦੇਣ ਲੱਗਦਾ ਹੈ ਜਾਂ ਫਿਰ ਐਲਰਜੀ ਵੀ ਹੋ ਜਾਂਦੀ ਹੈ।
3. ਦਿਮਾਗ 
ਜੇਕਰ ਕੱਜਲ ''ਚ ਲੇਡ ਜ਼ਿਆਦਾ ਮਾਤਰਾ ''ਚ ਹੋਵੋ ਤਾਂ ਬੱਚੇ ਦੇ ਦਿਮਾਗ ਦੇ ਲਈ ਨੁਕਸਾਨ ਦਾਇਕ ਹੋ ਸਕਦਾ ਹੈ। ਜਿਸ ਨਾਲ ਕਿ ਦਿਮਾਗੀ ਵਿਕਾਸ ਚੰਗੀ ਤਰ੍ਹਾਂ ਨਹੀ ਹੋ ਪਾਉਂਦਾ।
4. ਘਰ ਦਾ ਬਣਿਆ ਕੱਜਲ 
ਜਿੱਥੋ ਤੱਕ ਹੋ ਸਕੇ ਬੱਚੇ ਦੇ ਲਈ ਘਰ ਦੇ ਕੱਜਲ ਦਾ ਇਸਤੇਮਾਲ ਕਰੋ। ਕੱਜਲ ਬਣਾਉਂਦੇ ਸਮੇਂ ਸਾਫ—ਸਫਾਈ ਦੀ ਧਿਆਨ ਰੱਖੋ।
5. ਖੁਸ਼ਕ ਅੱਖਾਂ
ਜੇਕਰ ਕੱਜਲ ਲਗਾਉਣ ਦੇ ਬਾਅਦ ਬੱਚਾ ਅੱਖਾਂ ਨੂੰ ਮਲਦਾ ਹੈ ਇਸ ਦਾ ਮਤਲਬ ਉਸਨੂੰ ਜਲਨ ਹੋ ਸਕਦੀ ਹੈ। ਤੁਰੰਤ ਬੱਚੇ ਦੀਆਂ ਅੱਖਾਂ ਚੋਂ ਕੱਜਲ ਨੂੰ ਹਟਾ ਦਿਓ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਬੱਚੇ ਦੀਆਂ ਅੱਖਾਂ ਖੁਸ਼ਕ ਹੋ ਜਾਣਗੀਆਂ।


Related News